ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਯੂਮ ਐਪ ਰਾਹੀ ਹੰਗਾਮੀ ਮੀਟਿੰਗ ਆਯੋਜਿਤ

ਕੈਪਸ਼ਨ-ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ  ਦੇ ਆਗੂ
  • ਪੰਜਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਦੇ ਪੇਪਰ ਆਨਲਾਈਨ ਲੈਣ ਦੇ ਹੁਕਮ ਜਾਰੀ
  • ਹਕੀਕਿਤ ਵਿੱਚ 40 ਪ੍ਰਤੀਸ਼ਤ ਤੋਂ ਘੱਟ ਬੱਚਿਆਂ ਕੋਲ ਐਨਡਰਾਇਡ ਫੋਨ
  • ਪ੍ਰੀਖਿਆ ਸਕੂਲ ਖੁੱਲਣ ਤੋਂ ਬਾਅਦ ਲਵੇ ਵਿਭਾਗ- ਸੁਖਦਿਆਲ ਝੰਡ

ਕਪੂਰਥਲਾ , 7 ਜੁਲਾਈ (ਕੌੜਾ ) (ਸਮਾਜਵੀਕਲੀ) :  ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ  ਦੀ  ਯੂਮ ਐਪ ਰਾਹੀ ਇੱਕ ਹੰਗਾਮੀ ਮੀਟਿੰਗ ਉਪ ਸਕੱਤਰ ਜਨਰਲ ਪੰਜਾਬ ਸੁਖਦਿਆਲ ਸਿੰਘ ਝੰਡ , ਸ਼੍ਰੀ ਰਕੇਸ਼ ਭਾਸਕਰ ਤੇ ਸ: ਗੁਰਮੁੱਖ ਸਿੰਘ ਬਾਬਾ ਸੂਬਾਈ ਆਗੂਆਂ ਦੀ ਪ੍ਰਧਾਨਗੀ ਹੇਠ ਹੋਈ।

ਇਸ ਮੀਟਿੰਗ ਵਿੱਚ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਨਿੱਤ ਨਵੇਂ ਬੇਤੁਕੇ ਫਰਮਾਨ ਜਾਰੀ ਕਰਕੇ ਅਧਿਆਪਕ ਵਰਗ ਅਤੇ ਬੱਚਿਆਂ ਨੂੰ ਬੇਲੋੜੀ ਚਿੰਤਾ ਵੱਲ ਧੱਕਿਆ ਜਾਂਦਾ ਹੈ ਸਿੱਖਿਆ ਵਿਭਾਗ ਪੰਜਾਬ ਹਰ ਰੋਜ ਨਵੇਂ ਤੋਂ ਨਵੇਂ ਅਜਿੱਹੇ ਫੁਰਮਾਨ ਜਾਰੀ ਕਰਦਾ ਹੈ ਜੋਕਿ ਹਕੀਕਿਤ ਵਿੱਚ ਲਾਗੂ ਕਰਨੇ ਨਾਮੁਮਕਿਨ ਹੁੰਦੇ ਹਨ।  ਅਜਿੱਹੇ ਫੁਰਮਾਨਾਂ ਵਿੱਚ ਸਿੱਖਿਆ ਵਿਭਾਗ ਨੇ 13 ਜੁਲਾਈ ਤੋਂ ਪੰਜਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਦੇ ਪੇਪਰ ਆਨਲਾਈਨ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਦਕਿ ਹਕੀਕਿਤ ਵਿੱਚ 40 ਪ੍ਰਤੀਸ਼ਤ ਤੋਂ ਘੱਟ ਬੱਚਿਆਂ ਕੋਲ ਐਨਡਰਾਇਡ ਫੋਨ ਹਨ ।

ਉਹ ਬੱਚੇ ਆਪਣੇ ਇਮਤਿਹਾਨ ਕਿਸ ਤਰ੍ਹਾਂ ਦੇਣਗੇ।ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜੇਕਰ ਬੱਚਿਆਂ ਨੇ ਘਰੇਲੂ ਇਮਤਿਹਾਨ ਲੈਣੇ ਇੰਨੇ ਹੀ ਜਰੂਰੀ ਹਨ ਤਾਂ ਸਰਕਾਰ ਸਾਰੇ ਬੱਚਿਆਂ ਨੂੰ ਐਨਡਰਾਇਡ ਫੋਨ ਅਤੇ ਮੁਫਤ  ਡਾਟਾ ਪੈਕ ਮੁਹੱਈਆ ਕਰਵਾਏ।ਜੇਕਰ ਸਰਕਾਰ ਅਜਿੱਹਾ ਪ੍ਰਬੰਧ ਨਹੀਂ ਕਰ ਸਕਦੀ ਤਾਂ ਇਹ ਪ੍ਰੀਖਿਆ ਸਕੂਲ ਖੁੱਲਣ ਤੋਂ ਬਾਅਦ ਵੀ ਲਈ ਜਾ ਸਕਦੀ ਹੈ। ਇਸ ਦੇ ਨਾਲ ਹੀ ਵਿਭਾਗੀ ਯੂਮ ਮੀਟਿੰਗਾਂ ਵਿੱਚ ਅਧਿਆਪਕਾਂ ਨੂੰ ਜੁਬਾਨੀ ਹੁਕਮਾਂ ਰਾਹੀ ਘਰ ਘਰ ਜਾਕੇ ਪ੍ਰੀਖਿਆ ਲੈਣ ਲਈ ਕਿਹਾ ਗਿਆ ਹੈ।  ਜੋਕਿ ਸਰਾਸਰ ਪੰਜਾਬ ਸਰਕਾਰ ਦੇ ਕੋਵਿਡ ੧੯ ਵਾਲੇ ਹੁਕਮਾਂ ਦੀ ਉਲੰਘਣਾ ਹੈ ਅਤੇ ਇਸ ਨਾਲ ਬੀਮਾਰੀ ਫੈਲਣ ਦਾ ਖਤਰਾ ਜਿਆਦਾ ਹੋ ਸਕਦਾ ਹੈ ।

ਇਸ ਮੌਕੇ ਸ: ਮਨਜਿੰਦਰ ਸਿੰਘ ਧੰਜੂ ਸ: ਭਜਨ ਸਿੰਘ ਮਾਨ, ਹਰਦੇਵ ਸਿੰਘ ਖਾਨੋਵਾਲ ਲ਼ੈਕਚਰਾਰ ਵਿਕਾਸ ਭੰਬੀ,  ਵਨੀਸ਼ ਸ਼ਰਮਾ, ਰਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ, ਅਮਨ ਸੂਦ, ਜੋਗਿੰਦਰ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ ਲੱਖਣਪਾਲ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਆਸ਼ੀਸ਼ ਸ਼ਰਮਾ, ਦੀਪਕ ਆਨੰਦ, ਭਾਗ ਸਿੰਘ, ਰਜੇਸ਼ ਸ਼ਰਮਾ, ਮੇਜਰ ਸਿੰਘ ਖੱਸਣ, ਵਿਕਾਸ ਧਵਨ, ਰੇਸ਼ਮ ਸਿੰਘ ਰਾਮਪੁਰੀ, ਕੁਲਬੀਰ ਸਿੰਘ ਕਾਲੀ, ਡਾ. ਅਰਵਿੰਦਰ ਭਰੋਥ, ਵੱਸਣਦੀਪ ਸਿੰਘ ਜੱਜ, ਮਨਦੀਪ ਸਿੰਘ ਫੱਤੂਢੀਗਾਂ, ਸੁਖਬੀਰ ਸਿੰਘ, ਮਨਜੀਤ ਸਿੰਘ ਥਿੰਦ, ਵਿਜੈ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ,  ਜਤਿੰਦਰ ਸ਼ੈਲੀ, ਮਨਿੰਦਰ ਸਿੰਘ, ਮਨੂੰ ਕੁਮਾਰ ਪ੍ਰਾਸ਼ਰ, ਮੁਖਤਿਆਰ ਲਾਲ, ਪਰਵੀਨ ਕੁਮਾਰ, ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ, ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਅਮਰਜੀਤ ਸਿੰਘ ਡੈਨਵਿੰਡ, ਰੋਸ਼ਨ ਲਾਲ , ਮਨੋਜ ਟਿੱਬਾ, , ਅਮਰਜੀਤ ਸਿੰਘ ਕਾਲਾ, ਰਕੇਸ਼ ਕੁਮਾਰ ਕਾਲਾਸੰਘਿਆ, ਬਿਕਰਮਜੀਤ ਸਿੰਘ ਮੰਨਣ, ਸ਼ੁੱਭਦਰਸ਼ਨ ਆਨੰਦ ਤੇ  ਬਿੱਟੂ ਸਿੰਘ, ਗੁਰਪ੍ਰੀਤ ਸਿੰਘ ਹੁਸੈਨਪੁਰ ਆਦਿ ਹਾਜਰ ਸਨ।

 

Previous articleUS says ‘ongoing threats’ came up in consultations, but India silent on it
Next articleSenator says Trump notifies Congress to withdraw US from WHO