ਕਪੂਰਥਲਾ ,ਸਮਾਜ ਵੀਕਲੀ (ਕੌੜਾ) : ਅਧਿਆਪਕ ਦਲ ਪੰਜਾਬ (ਜਵੰਧਾ) ਦੀ ਕਪੂਰਥਲਾ ਇਕਾਈ ਦਾ ਵਫਦ ਸੂਬਾਈ ਆਗੂ ਲੈਕਚਰਾਰ ਰਜੇਸ਼ ਜੌਲੀ ਤੇ ਸ: ਗੁਰਮੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਨਵਨਿਯੁਕਤ ਬੀ.ਪੀ.ਈ.ੳ ਕਪੂਰਥਲਾ 3 ਮੈਡਮ ਰਜਿੰਦਰ ਕੌਰ ਬਾਠ ਨੂੰ ਮਿਿਲਆ ਤੇ ਉਹਨਾਂ ਨੂੰ ਜੀ ਆਇਆਂ ਕਿਹਾ ।ਇਸ ਮੌਕੇ ਆਗੂਆਂ ਵਲੌਂ ਮੈਡਮ ਰਜਿੰਦਰ ਕੌਰ ਬਾਠ ਨੂੰ ਜਥੇਬੰਦੀ ਦਾ ਸਾਲਾਨਾ ਕੈਲੰਡਰ ਵੀ ਭੇਟ ਕਤਿਾ। ਇਸ ਮੌਕੇ ਆਗੂਆਂ ਨੇ ਮੈਡਮ ਬਾਠ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਵਿਭਾਗ ਵਲੋਂ ਜੋ ਵੀ ਕੰਮ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਆਉਣਗੇ , ਉਹਨਾਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।
ਇਸ ਮੌਕੇ ਮੌਕੇ ਮੈਡਮ ਬਾਠ ਨੇ ਵਫਦ ਨੂੰ ਕਿਹਾ ਕਿ ਬਲਾਕ ਵਿੱਚ ਅਧਿਆਪਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ , ਉਨ੍ਹਾਂ ਕਿਹਾ ਕਿ ਕੋਰੋਨਾ ਦਸੇ ਚੱਲਦਿਆਂ ਬੱਚੇ ਸਕੂਲ ਨਹੀਂ ਜਾਂਦੇ ਪਰ ਮਹਿਕਮੇ ਦੇ ਮਿਹਨਤੀ ਅਧਿਆਪਕ ਆਨਲਾਈਨ ਕਲਾਸਾਂ ਲਗਾ ਕੇ ਬੱਚਿਆਂ ਨੂੰ ਰੋਜਾਨਾ ਪੜਾਈ ਕਰਵਾ ਰਹੇ ਹਨ।ਇਸ ਮੌਕੇ ਜੋਗਿੰਦਰ ਸਿੰਘ , ਪਾਰਸ ਧੀਰ, ਨਰਿੰਦਰ ਸਿੰਘ ਭੰਡਾਰੀ, ਰਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ ਤੇ ਰੌਸ਼ਨ ਲਾਲ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly