ਸਿਹਤ ਮੰਤਰੀ ਦਾ ਬਿਆਨ ਗੈਰ ਜਿੰਮੇਵਾਰਾਨਾ – ਸੁਖਦਿਆਲ ਝੰਡ
(ਸਮਾਜ ਵੀਕਲੀ)
ਕਪੂਰਥਲਾ, 21 ਜੂਨ (ਕੌੜਾ)- ਸਿਹਤ ਮੰਤਰੀ ਅਧਿਆਪਕਾਂ ਖਿਲਾਫ ਬਿਆਨ ਦੇ ਕੇ ਪੰਜਾਬ ਦੇ ਅਧਿਆਪਕਾਂ ਦੇ ਨਿਸ਼ਾਨੇ ਤੇ ਆ ਗਏ ਹਨ।ਅਧਿਆਪਕ ਦਲ ਪੰਜਾਬ ਉਪ ਸਕੱਤਰ ਜਨਰਲ ਪੰਜਾਬ ਸੁਖਦਿਆਲ ਸਿੰਘ ਝੰਡ ਤੇ ਜਨਰਲ ਸਕੱਤਰ ਕਪੂਰਥਲਾ ਮਨਜਿੰਦਰ ਸਿੰਘ ਧੰਜੂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿਹਤ ਮੰਤਰੀ ਪੰਜਾਬ ਵੱਲੋ ਦਿੱਤਾ ਗੈਰ ਜਿੰਮੇਵਿਰਾਨਾ ਬਿਆਨ ਸਪੱਸ਼ਟ ਕਰਦਾ ਹੈ ਕਿ ਉਹਨਾ ਦੀ ਅਧਿਆਪਕ ਵਰਗ ਪ੍ਰਤੀ ਕੀ ਸੋਚ ਹੈ। ਉਹਨਾਂ ਕਿਹਾ ਕਿ ਇਹ ਸਾਡੇ ਪੰਜਾਬ ਦੀ ਤਰਾਸਦੀ ਹੈ ਕਿ ਸਿਹਤ ਮੰਤਰੀ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਨਾਂ ਦੱਸ ਕੇ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਬਾਰੇ ਬਿਆਨ ਦਿੱਤੇ ਜਾ ਰਹੇ ਹਨ। ਜੱਥੇਬੰਦੀ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣ ਦਾ ਪਹਿਲਾਂ ਵੀ ਵਿਰੋਧ ਕਰਦੀ ਆ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਰੋਧ ਕਰਦੀ ਰਹੇਗੀ । ਰਾਸ਼ਟਰ ਦੇ ਨਿਰਮਾਤਾ ਨੂੰ ਸਰਕਾਰ ਕਦੇ ਸ਼ਰਾਬ ਦੇ ਠੇਕਿਆ ‘ਤੇ ਕਦੇ ਨਾਕਿਆਂ ਦੇ ਨਾਲ ਨਾਲ ਕਈ ਹੋਰ ਅਜਿਹੀਆਂ ਅਣਉਚਿਤ ਜਗਾ ਤੇ ਬਿਨਾ ਕਿਸੇ ਸੁਰੱਖਿਆ ਤੇ ਇੰਸ਼ੋਰੈਂਸ ਬਗੈਰ ਲਗਾਇਆ ਜਾ ਰਿਹਾ ਹੈ ਜੋ ਕਿ ਕਿਸੇ ਤਰ੍ਹਾਂ ਵੀ ਵਾਜਿਬ ਨਹੀ ਹੈ। ਸਰਕਾਰ ਅਜਿਹੇ ਹੁਕਮਾਂ ਤੇ ਰੋਕ ਲਗਾਵੇ ਤੇ ਸਿਹਤ ਮੰਤਰੀ ਤੋ ਜਵਾਬਦੇਹੀ ਕਰੇ , ਨਹੀ ਤਾਂ ਅਧਿਆਪਕ ਵਰਗ ਡਿਊਟੀਆਂ ਦੇ ਬਾਈਕਾਟ ਲਈ ਮਜਬੂਰ ਹੋ ਜਾਵੇਗਾ।
ਮੰਤਰੀ ਜੀ ਨੂੰ ਕੋਈ ਦੱਸੇ ਭਾਵੇਂ ਸਕੂਲ ਬੰਦ ਹਨ ਪਰ ਬਿਨ੍ਹਾਂ ਮੋਬਾਇਲ ਭੱਤੇ ਤੋਂ ਅਧਿਆਪਕ ਆਨਲਾਈਨ ਪੜਾਈ ਘਰ ਬੈਠ ਕੇ ਵੀ ਕਰਵਾ ਰਹੇ ਹਨ। ਅਧਿਆਪਕ ਵਿਹਲੀ ਤਨਖਾਹਾਂ ਨਹੀਂ ਲੈ ਰਹੇ। ਅੈੱਮ ਅੈੱਚ ਏ ਵਲੋਂ ਵੀ ਜੂਮ ਐਪ ਤੇ ਕੰਮ ਨਾਂ ਕਰਨ ਬਾਰੇ ਸਲਾਹ ਦਿੱਤੀ ਗਈ ਹੈ ਪ੍ਰੰਤੂ ਸਰਕਾਰ ਅਤੇ ਵਿਭਾਗ ਜ਼ਬਰਦਸਤੀ ਅਧਿਆਪਕਾਂ ਨੂੰ ਇਸ ਅੈਪ ਤੇ ਮੀਟਿੰਗਾਂ ਲਈ ਪ੍ਰੇਸ਼ਾਨ ਕਰ ਰਹੀ ਹੈ ਅਤੇ ਅਧਿਆਪਕਾਂ ਨੂੰ ਇਸ ਅੈਪ ਰਾਹੀਂ ਬੱਚਿਆਂ ਨੂੰ ਪੜ੍ਹਾਉਣ ਲਈ ਕਿਹਾ ਜਾ ਰਿਹਾ ਹੈ ਜੋ ਕੇ ਅਧਿਆਪਕ ਇਹ ਕੰਮ ਘਰ ਕਰ ਵੀ ਰਹੇ ਹਨ। ਜੇਕਰ ਸਿਹਤ ਮੰਤਰੀ ਨੇ ਆਪਣੇ ਬਿਆਨ ਵਾਪਿਸ ਨਾਂ ਲਏ ਅਤੇ ਮਾਫ਼ੀ ਨਾਂ ਮੰਗੀ ਤਾਂ ਸਿਹਤ ਮੰਤਰੀ ਦੇ ਪੁਤਲੇ ਵੀ ਫੂਕੇ ਜਾ ਸਕਦੇ ਹਨ,ਜਿਸ ਦੀ ਜਿੰਮੇਵਾਰੀ ਇਸ ਮੰਤਰੀ ਅਤੇ ਸਰਕਾਰ ਦੀ ਹੋਵੇਗੀ ।
ਇਸ ਮੌਕੇ ਤੇ ਪਿ੍ੰਸੀਪਲ ਰਕੇਸ਼ ਭਾਸਕਰ , ਲੈਕਚਰਾਰ ਰਜੇਸ਼ ਜੌਲੀ , ਭਜਨ ਸਿੰਘ ਮਾਨ, ਗੁਰਮੁਖ ਸਿੰਘ ਬਾਬਾ , ਹਰਦੇਵ ਸਿੰਘ ਖਾਨੋਵਾਲ, ਪ੍ਰਦੀਪ ਵਰਮਾ, ਸੁਰਿੰਦਰ ਕੁਮਾਰ, ਰਮੇਸ਼ ਭੇਟਾਂ, ਗੁਰਮੀਤ ਸਿੰਘ ਖ਼ਾਲਸਾ, ਵਨੀਸ਼ ਸ਼ਰਮਾ, ਮਨਦੀਪ ਸਿੰਘ , ਮਨਜੀਤ ਸਿੰਘ ਥਿੰਦ , ਰਣਜੀਤ ਸਿੰਘ, ਡਾ ਅਰਵਿੰਦਰ ਭਰੋਥ , ਵੱਸਣਦੀਪ ਸਿੰਘ ਜੱਜ, ਅਸ਼ੀਸ਼ ਸ਼ਰਮਾ, ਰਾਜੀਵ ਸਹਿਗਲ, ਅਮਰੀਕ ਸਿੰਘ ਰੰਧਾਵਾ, ਦੀਪਕ ਆਨੰਦ, ਭਾਗ ਸਿੰਘ, ਮੁਖ਼ਤਿਆਰ ਲਾਲ, ਮਨੋਜ ਟਿੱਬਾ, ਸਤੀਸ਼ ਕੁਮਾਰ ,ਪੰਡਤ ਰਜੇਸ਼ ਸ਼ਰਮਾ ,ਜਗਜੀਤ ਸਿੰਘ, ਪ੍ਰਵੀਨ ਕੁਮਾਰ ਪ੍ਰਦੀਪ ਵਰਮਾ, ਮਨੂੰ ਕੁਮਾਰ ਪ੍ਰਾਸ਼ਰ, ਮਨਜੀਤ ਸਿੰਘ ਤੋਗਾਂਵਾਲਾ, ਰਾਕੇਸ਼ ਕਾਲਾ ਸੰਘਿਆ, ਹਰਜੀਤ ਸਿੰਘ ,ਵਿਜੇ ਕੁਮਾਰ ਭਵਾਨੀਪੁਰ, ਅਮਰਜੀਤ ਕਾਲਾ, ਸੁਦਰਸ਼ਨ ਅਨੰਦ, ਹਰਜਿੰਦਰ ਨਾਂਗਲੂ, ਸੁਖਬੀਰ ਸਿੰਘ, ਸੁਰਜੀਤ ਸਿੰਘ, ਟੋਨੀ ਕੌੜਾ, ਅਮਨ ਸੂਦ, ਜੋਗਿੰਦਰ ਸਿੰਘ, ਕੁਲਬੀਰ ਸਿੰਘ ਕਾਲੀ, ਇੰਦਰਜੀਤ ਸਿੰਘ ਖਹਿਰਾ ਤੇ ਸੁਖਜਿੰਦਰ ਸਿੰਘ ਢੋਲਣ ਆਦਿ ਅਧਿਆਪਕ ਹਾਜ਼ਰ ਸਨ ।