ਸਿੱਖਿਆ ਵਿਭਾਗ ਦੁਆਰਾ ਦੂਰਦਰਸ਼ਨ ਰਾਹੀਂ ਸਿੱਖਿਆ ਦੇਣਾ ਸ਼ਲਾਘਾਯੋਗ ਕਦਮ-ਝੰਡ
ਹੁਸੈਨਪੁਰ , 28 ਜੂਨ (ਕੌੜਾ) (ਸਮਾਜਵੀਕਲੀ) : ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਗੁਰਭਜਨ ਸਿੰਘ ਲਸਾਨੀ , ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸੁਖਮਿੰਦਰ ਸਿੰਘ ਬਾਜਵਾ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਸਨਮੁੱਖ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9 ਤੋਂ 10 ਤੱਕ ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈਨਲ ਤੇ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜੋ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਧਿਆਪਕ ਦਲ ਦੇ ਸੂਬਾ ਉਪ ਜਨਰਲ ਸਕੱਤਰ ਸੁਖਦਿਆਲ ਸਿੰਘ ਝੰਡ ਤੇ ਜ਼ਿਲ੍ਹਾ ਕਪੂਰਥਲਾ ਇਕਾਈ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਧੰਜੂ ਨੇ ਇੱਕ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਕੀਤਾ। ਸੁਖਦਿਆਲ ਸਿੰਘ ਝੰਡ ਨੇ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਅਤੇ ਨਵੀਂ ਊਰਜਾ ਭਰਨ ਲਈ ਐਤਵਾਰ ਨੂੰ ਵਿਸ਼ੇਸ਼ ਪ੍ਰੋਗਰਾਮ ਨੰਨ੍ਹੇ ਉਸਤਾਦਾਂ ਲਈ ਸ਼ੁਰੂ ਕੀਤਾ ਗਿਆ ਹੈ।
ਕਪੂਰਥਲਾ ਜ਼ਿਲ੍ਹੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਸ ਪ੍ਰੋਗਰਾਮ ਨੂੰ ਪੇਸ਼ ਕਰਨ ਦੀ ਜ਼ਿੰਮੇਵਾਰੀ ਸ੍ਰੀਮਤੀ ਪਰਮਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਚੂਹੜਵਾਲ ਵੱਲੋਂ ਬਾਖੂਬੀ ਨਿਭਾਈ ਜਾ ਰਹੀ ਹੈ। ਸੁਖਦਿਆਲ ਸਿੰਘ ਝੰਡ ਨੇ ਕਿਹਾ ਕਿ ਅੱਜ ਇਸ ਪ੍ਰੋਗਰਾਮ ਦੀ ਤੀਸਰੀ ਕੜੀ ਸੀ ਤੇ ਸ੍ਰੀਮਤੀ ਪਰਮਜੀਤ ਕੌਰ ਨੂੰ ਲਗਾਤਾਰ ਦੋ ਵਾਰ ਇਹ ਮਾਣ ਪ੍ਰਾਪਤ ਹੋ ਚੁੱਕਾ ਹੈ। ਮਾਪੇ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਤੋਂ ਬਹੁਤ ਖੁਸ਼ ਹਨ ਕਿ ਬੱਚੇ ਟੈਲੀਵਿਜ਼ਨ ਉੱਪਰ ਹੋਰ ਵਾਧੂ ਪ੍ਰੋਗਰਾਮ ਦੇਖਣ ਦੀ ਬਜਾਏ ਸਿੱਖਿਆ ਨਾਲ ਜੁੜ ਰਹੇ ਹਨ । ਅਜਿਹੇ ਖ਼ਾਸ ਪ੍ਰੋਗਰਾਮਾਂ ਰਾਹੀਂ ਬਹੁਤ ਕੁਝ ਨਵਾਂ ਸਿੱਖ ਰਹੇ ਹਨ।
ਇਸ ਮੌਕੇ ਤੇ ਪਿ੍ੰਸੀਪਲ ਰਕੇਸ਼ ਭਾਸਕਰ ,ਲੈਕਚਰਾਰ ਰਜੇਸ਼ ਜੌਲੀ ,ਭਜਨ ਸਿੰਘ ਮਾਨ, ਗੁਰਮੁਖ ਸਿੰਘ ਬਾਬਾ ,ਹਰਦੇਵ ਸਿੰਘ ਖਾਨੋਵਾਲ, ਪ੍ਰਦੀਪ ਵਰਮਾ, ਸੁਰਿੰਦਰ ਕੁਮਾਰ, ਰਮੇਸ਼ ਭੇਟਾਂ, ਗੁਰਮੀਤ ਸਿੰਘ ਖ਼ਾਲਸਾ, ਵਨੀਸ਼ ਸ਼ਰਮਾ, ਮਨਦੀਪ ਸਿੰਘ ,ਮਨਜੀਤ ਸਿੰਘ ਥਿੰਦ ,ਰਣਜੀਤ ਸਿੰਘ, ਡਾ ਅਰਵਿੰਦਰ ਭਰੋਥ ,ਵੱਸਣਦੀਪ ਸਿੰਘ ਜੱਜ, ਅਸ਼ੀਸ਼ ਸ਼ਰਮਾ, ਰਾਜੀਵ ਸਹਿਗਲ, ਅਮਰੀਕ ਸਿੰਘ ਰੰਧਾਵਾ, ਦੀਪਕ ਆਨੰਦ, ਭਾਗ ਸਿੰਘ, ਮੁਖ਼ਤਿਆਰ ਲਾਲ, ਮਨੋਜ ਟਿੱਬਾ, ਸਤੀਸ਼ ਕੁਮਾਰ ,ਪੰਡਤ ਰਜੇਸ਼ ਸ਼ਰਮਾ ,ਜਗਜੀਤ ਸਿੰਘ, ਪ੍ਰਵੀਨ ਕੁਮਾਰ ਪ੍ਰਦੀਪ ਵਰਮਾ, ਮਨੂੰ ਕੁਮਾਰ ਪ੍ਰਾਸ਼ਰ, ਮਨਜੀਤ ਸਿੰਘ ਤੋਗਾਂਵਾਲਾ, ਰਾਕੇਸ਼ ਕਾਲਾ ਸੰਘਿਆ, ਹਰਜੀਤ ਸਿੰਘ ,ਵਿਜੇ ਕੁਮਾਰ ਭਵਾਨੀਪੁਰ, ਅਮਰਜੀਤ ਕਾਲਾ, ਸੁਦਰਸ਼ਨ ਅਨੰਦ, ਹਰਜਿੰਦਰ ਨਾਂਗਲੂ, ਸੁਖਬੀਰ ਸਿੰਘ, ਸੁਰਜੀਤ ਸਿੰਘ, ਟੋਨੀ ਕੌੜਾ, ਅਮਨ ਸੂਦ, ਜੋਗਿੰਦਰ ਸਿੰਘ, ਕੁਲਬੀਰ ਸਿੰਘ ਕਾਲੀ, ਇੰਦਰਜੀਤ ਸਿੰਘ ਖਹਿਰਾ ਤੇ ਸੁਖਜਿੰਦਰ ਸਿੰਘ ਢੋਲਣ ਆਦਿ ਅਧਿਆਪਕ ਹਾਜ਼ਰ ਸਨ ।