ਅਧਿਆਪਕ ਜਥੇਬੰਦੀਆਂ ਵੱਲੋਂ ਤਿੱਖੇ ਸੰਘਰਸ਼ਾਂ ਦੀ ਚਿਤਾਵਨੀ ਸਬੰਧੀ ਪ੍ਰੈੱਸ ਨੋਟ

(ਸਮਾਜ ਵੀਕਲੀ): ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 12 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਹੋਈ ਗੱਲਬਾਤ ਦੇ ਸੱਦੇ ਦੇ ਮੱਦੇਨਜ਼ਰ 8 ਅਕਤੂਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਇਨਸਾਫ ਰੈਲੀ ਮੁਲਤਵੀ ਹੋਣ ਉਪਰੰਤ ਭਵਿੱਖ ਦੇ ਸੰਘਰਸ਼ਾਂ ਸਬੰਧੀ ਯੋਜਨਾਬੰਦੀ ਕਰਨ ਲਈ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ, ਈਟੀਟੀ ਟੈੱਟ ਪਾਸ ਐਸੋਸੀਏਸ਼ਨ ਅਤੇ 6505 (ਜੈ ਸਿੰਘ ਵਾਲਾ) ਅਤੇ ਓ .ਡੀ. ਐੱਲ ਅਧਿਆਪਕ ਯੂਨੀਅਨ (3442, 7654) ਦੀਆਂ ਸੂਬਾ ਕਮੇਟੀਆਂ ਦੀ ਸਾਂਝੀ ਮੀਟਿੰਗ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਈ । ਇਸ ਮੌਕੇ ਤੇ ਹਾਜ਼ਰ ਆਗੂਆਂ ਨੇ ਫ਼ੈਸਲਾ ਲਿਆ ਕਿ ਸਿੱਖਿਆ ਮੰਤਰੀ ਨਾਲ ਮੀਟਿੰਗ ਦੌਰਾਨ ਓ .ਡੀ .ਐਲ ਅਧਿਆਪਕਾਂ ਦੇ ਪੈਡਿੰਗ ਰੈਗੂਲਰ ਆਰਡਰ ਜਾਰੀ ਕਰਨ ਅਤੇ 180 ਈ. ਟੀ. ਟੀ ਅਧਿਆਪਕਾ ਤੇ ਮੁੱਢਲੀ ਭਰਤੀ ਤੇ ਸਾਰੇ ਲਾਭ ਬਹਾਲ ਕਰਨ ਸੰਬੰਧੀ ਸਮਾਂਬੱਧ ਅਤੇ ਠੋਸ ਫੈਸਲਾ ਨਾ ਹੋਣ ਦੀ ਸੂਰਤ ਵਿੱਚ ਭਵਿੱਖ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ। ਜਿਸ ਦੀ ਨਿਰੋਲ ਜ਼ਿੰਮੇਵਾਰੀ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ਤੇ ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ,ਜਨਰਲ ਸਕੱਤਰ ਮੁਕੇਸ਼ ਕੁਮਾਰ, 6505 ਈਟੀਟੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਅਤੇ ਓ. ਡੀ .ਐੱਲ ਅਧਿਆਪਕ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਗਰੇਵਾਲ ਤੋਂ ਇਲਾਵਾ ਗੁਰਪਿਆਰ ਕੋਟਲੀ, ਰਜਿੰਦਰ ਬਰਨਾਲਾ, ਬੇਅੰਤ ਫੂਲੇਵਾਲਾ, ਹਰਦੀਪ ਟੋਡਰਪੁਰ, ਜਗਪਾਲ ਬੰਗੀ, ਸੋਹਣ ਸਿੰਘ ਬਰਨਾਲਾ, ਗੁਰਮੁੱਖ ਨਵਾਂਸ਼ਹਿਰ, ਰਾਹੁਲ ਚੋਪੜਾ, ਲਵਦੀਪ ਰੌਕੀ, ਜਸਵਿੰਦਰ ਸਿੰਘ ਔਜਲਾ, ਲਖਵਿੰਦਰ ਬਠਿੰਡਾ, ਰਾਕੇਸ਼ ਗੁਰਦਾਸਪੁਰ, ਜਸਵਿੰਦਰ ਸਿੱਧੂ, ਮੋਹਿਤ ਵਰਮਾ, ਜਤਿੰਦਰ ਘੱਗਾ, ਹਰਵਿੰਦਰ ਅਲੂਵਾ, ਜਤਿੰਦਰ ਸਿੰਘ, ਅਵਤਾਰ ਸਿੰਘ ਖਾਲਸਾ, ਗਿਆਨ ਚੰਦ ,ਪਰਮਿੰਦਰ ਮਾਨਸਾ, ਸੁਖਦੀਪ ਤਪਾ, ਮੇਘਰਾਜ, ਪ੍ਰਮਾਤਮਾ ਸਿੰਘ, ਜਸਬੀਰ ਭੰਮਾ, ਪਰਦੀਪ ਕੁਮਾਰ, ਗੁਰਪ੍ਰੀਤ ਸਿੱਧੂ, ਹਰਜਿੰਦਰ ਪਟਿਆਲਾ, ਬਲਵਿੰਦਰ ਸਿੰਘ, ਅਮਰਦੀਪ ਸਿੰਘ, ਮਨਿੰਦਰ ਸਿੰਘ, ਨਿਰਮਲ ਪੱਖੋ ਕਲਾਂ, ਕੁਲਵਿੰਦਰ ਸਿੰਘ, ਮੁਕੇਸ਼ ਮਾਨਸਾ, ਦੀਪਕ ਬੁਢਲਾਡਾ, ਦਰਸ਼ਨ ਲਾਲ ਫਿਰੋਜ਼ਪੁਰ, ਸੱਤਪਾਲ ਸਿੰਘ, ਅਜਾਇਬ ਮਾਨਸਾ, ਜਗਜੀਤ ਜਟਾਣਾ, ਗੌਰਵ ਸ਼ਰਮਾ, ਸੁਰਿੰਦਰ ਸਿੰਘ, ਕੁਲਜੀਤ ਸਿੰਘ, ਇਕਬਾਲ ਮੁਹੰਮਦ, ਹਰਪ੍ਰੀਤ ਸਾਮਾ , ਲਲਿਤ ਕੁਮਾਰ, ਸੁਨੀਲ ਕੁਮਾਰ, ਬਲਜਿੰਦਰ ਬਰਨਾਲਾ, ਰੂਬੀ ਅਰੋਡ਼ਾ, ਅਮਨਦੀਪ ਕੌਰ, ਲਲਿਤ ਕੁਮਾਰ ਅਤੇ ਗੁਰਪਰੀਤ ਮੋਗਾ ਆਦਿ ਵੱਖ ਵੱਖ ਜਥੇਬੰਦੀਆਂ ਦੇ ਸਰਗਰਮ ਆਗੂ ਮੌਜੂਦ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਸਨਮਾਨ ਸਮਾਰੋਹ ਆਯੋਜਿਤ
Next articleਅਣਗੌਲੇ ਵਿੱਚ ਹੈ ਬਜ਼ੁਰਗ ਪੀੜ੍ਹੀ