ਅਧਿਆਪਕ ਅੰਜੂ ਸਹੋਤਾ ਵਿਆਹ ਦੇ ਸ਼ੁੱਭ ਮੋਕੇ ਤੇ ਸੁਸਾਇਟੀ ਵੱਲੋ ਸਨਮਾਨਿਤ ਕੀਤਾ ਗਿਆ।

ਜਲੰਧਰ (ਸਮਾਜਵੀਕਲੀ, ਸੂਨੈਨਾ ਭਾਰਤੀ)- ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾਂ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਇਟੀ ਰਜਿ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋ ਮਾਤਾ ਸਵਿੱਤਰੀ ਬਾਈ ਟਿਊਸ਼ਨ ਸੈਂਟਰ ਪਿੰਡ ਨਾਨੋ ਮੱਲੀ੍ਹਆਂ ਵਿਖੇ ਜੋ ਤਿੰਨ ਸਾਲ ਤੋਂ ਲਾਗਾਤਾਰ ਨਿਰਵਿਘਨ ਚੱਲ ਰਿਹਾ ਹੈ। ਇਸ ਟਿਊਸ਼ਟ ਸੈਂਟਰ ਦੀ ਟਿਊਸ਼ਨ ਅਧਿਆਪਕਾ ਅੰਜੂ ਸਹੋਤਾ ਨੇ ਸੰਸਥਾ ਨੂੰ ਆਪਣੀਆਂ ਸ਼ਾਨਦਾਰ ਸੇਵਾਵਾ ਪ੍ਰਦਾਨ ਕੀਤੀਆਂ ਜਿਸ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੇ ਵਿਆਹ ਦੇ ਸੁੱਭ ਮੋਕੇ ਤੇ ਸੁਸਾਇਟੀ ਦੇ ਯਤਨਾਂ ਸਦਕਾ ਅਤੇ ਦਾਨੀ ਸੱਜਣਾਂ ਦੇ ਸfਾਯੋਗ ਨਾਲ ਇਕ ਵੱਡੀ ਅਲਮਾਰੀ, ਤਿੰਨ ਸੂਟ, ਮਿਸਨਰੀ ਕਿਤਾਬਾਂ ਦਾ ਸੈਂਟ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਸ਼ੁੱਭ ਮੋਕੇ ਤੇ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮ ਪਾਲ ਪੈਂਥਰ, ਸੀਨੀਅਰ ਉੱਪ ਪ੍ਰਧਾਨ ਸੰਤੋਖ ਰਾਮ ਜਨਾਗਲ , ਬੁੱਧੀਜੀਵੀ ਨਿਰਵੈਰ ਸਿੰਘ ਅਤੇ ਬਾਮਸੇਫ ਦੇ ਕੰਨਵੀਨਰ ਕਸ਼ਮੀਰ ਸਿੰਘ ਆਦਿ ਨੇ ਵਧਾਈ ਦਿੱਤੀ ਅਤੇ ਚੰਗੇਰੇ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿ ਅਧਿਆਪਕਾ ਅੰਜੂ ਸੋਹਤਾ ਨੇ ਪਿੰਡ ਨਾਨੋ ਮੱਲ੍ਰੀਆਂ ਵਿੱਚ ਲਗਾਤਾਰ ਤਿੰਨ ਸਾਲ ਤੋਂ ਜਿੱਥੇ ਬੱਚਿਆਂ ਨੂੰ ਪੂਰੀ ਲਗਨ ਅਤੇ ਨਿਮਾਨਦਾਰੀ ਨਾਲ ਪੜ੍ਹਾਇਆ ਉਥੇ ਬੱਚਿਆਂ ਵਿੱਚ ਵੱਖ— ਵੱਖ ਛੁੱਪੀਆਂ ਹੋਈਆਂ ਕਲਾਵਾਂ ਨੂੰ ਉਭਾਰਨ ਦਾ ਬਾਖੂਬੀ ਯਤਨ ਕੀਤਾ। ਬੱਚਿਆਂ ਨੂੰ ਮਿਸ਼ਨਰੀ ਗੀਤਾਂ ਤੇ ਗੁਰੱਪ ਡਾਂਸ, ਗੀਤ, ਕਵਿਤਾਵਾਂ ਤੋਂ ਇਲਾਵਾਂ ਸੁਸਾਇਟੀ ਵਲੋਂ ਸਮੇਂ—ਸਮੇਂ ਤੇ ਕਰਵਾਏ ਜਾਂਦੇ ਪ੍ਰਤੀਯੋਗਤਾ ਲਈ ਆਪਣਾ ਵਾਂਡਮੁੱਲਾ ਯੋਗਦਾਨ ਪਾਇਆਂ। ਸੁਸਾਇਟੀ ਨੇ ਅਧਿਆਪਕਾ ਅੰਜੂ ਸੋਹਤਾ ਦੀਆਂ ਸ਼ਾਨਦਾਰ ਸੇਵਾਵਾ ਨੂੰ ਮੁੱਖ ਰੱਖਦੇ ਹੋਏ ਵਿਸੇ਼ਸ ਤੋਰ ਤੇ ਸਨਮਾਨ ਕੀਤਾ ਗਿਆ। ਸੁਸਾਇਟੀ ਅਜਿਹੇ ਮਿਸ਼ਨਰੀ ਵਰਕਰਾਂ ਨੂੰ ਸਨਮਾਨ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੀ ਹੈ।

ਇਸ ਮੌਕੇ ਤੇ ਸੈਂਟਰ ਦੀ ਇੰਚਾਰਜ ਅਧਿਆਪਕਾ ਰਜਨੀ ਸਹੋਤਾ ਨੇ ਸੁਸਾਇਟੀ ਦੇ ਸਮੂਹ ਆਹੁਦੇਦਾਰਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮਾਜ ਸੇਵੀ ਸੰਸਥਾਂ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ ਼ ਰੇਲ ਕੋਚ ਫੈਕਟਰੀ ਪਿੱਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਨੂੰ ਵਿੱਦਿਆਂ ਦਾ ਦਾਨ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਕੇ ਬਾਬਾ ਸਹਿਬ ਦੇ ਜੀਵਨ ਤੇ ਮਿਸ਼ਨ ਨੂੰ ਘਰ—ਘਰ ਤੱਕ ਪਹੁੰਚਾਉਣ ਲਈ ਅਹਿਮ ਰੋਲ ਅਦਾ ਕਰ ਰਹੀ ਹੈ।

ਦਾਨੀ ਸੱਜਣਾਂ ਵਿੱਚ ਪ੍ਰਧਾਨ ਜੀਤ ਸਿੰਘ, ਟੇਕ ਸਿੰਘ , ਡਾ, ਜਨਕ ਰਾਜ ਭੁਲਾਣਾ, ਮਨਜੀਤ ਸਿੰਘ ਐਕਸੀਅਨ, ਜੋਗਿੰਦਰ ਪਾਲ ਜਲੰਧਰ, ਸ਼ਮਸ਼ੇਰ,ਦਰਸਨ ਲਾਲ ਪ੍ਰਧਾਨ, ਪ੍ਰਧਾਨ ਅਮਰਜੀਤ ਸਿੰਘ ਮੱਲ, ਧਰਮਵੀਰ, ਰਣਜੀਤ ਸਿੰਘ , ਸੋਹਨ ਬੈਠਾ, ਮਨਜੀਤ ਸਿੰਘ ਕੈਲਪੁਰੀਆਂ, ਭਰਤ ਸਿੰਘ, ਨਿਰਮਲ ਸਿੰਘ,ਰਾਜੇਸ਼ ਕੁਮਾਰ,ਪ੍ਰਮੋਦ ਸਿੰਘ , ਗੁਰਦਿਆਲ ਸਿੰਘ ਜੱਸਲ, ਹਰਨੇਕ ਸਿੰਘ , ਪੂਰਨ ਚੰਦ ਬੋਦ, ਪਰਮਜੀਤ ਪਾਲ ਅਤੇ ਦੁਰਗੇਸ਼ ਕੁਮਾਰ ਆਦਿ ਨੇ ਸ਼ਗਨ ਦੇ ਰੂਪ ਵਿੱਚ ਆਰਥਿਕ ਸਹਿਯੋਗ ਦਿੱਤਾ।

Previous articleCan we put a brake on rampant Islamophobia?
Next articleGas leak at LG Polymers plugged: Andhra Police Chief