ਵਾਸ਼ਿੰਗਟਨ (ਸਮਾਜਵੀਕਲੀ) : ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਫੈਡਰਲ ਜੱਜ ਨੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੂੰ ਆਪਣੀ ਪੁਸਤਕ ਰਿਲੀਜ਼ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਚਿੰਤਾ ਪ੍ਰਗਟਾਈ ਸੀ ਕਿ ਪੁਸਤਕ ਰਿਲੀਜ਼ ਹੋਣ ਨਾਲ ਗੁਪਤ ਜਾਣਕਾਰੀ ਦੇ ਭੇਤ ਖੁੱਲ੍ਹ ਜਾਣਗੇ।
ਅਮਰੀਕਾ ਦੇ ਜ਼ਿਲ੍ਹਾ ਜੱਜ ਰੋਇਸ ਲੈਮਬਰਥ ਵਲੋਂ ਸੁਣਾਏ ਇਸ ਫ਼ੈਸਲੇ ਨਾਲ ਬੋਲਟਨ ਦੀ ਜਿੱਤ ਹੋਈ ਹੈ ਅਤੇ ਮੰਗਲਵਾਰ ਨੂੰ ਊਸ ਦੀ ਪੁਸਤਕ ਰਿਲੀਜ਼ ਹੋਣ ਲਈ ਰਾਹ ਪੱਧਰਾ ਹੋ ਗਿਅਾ ਹੈ। ਪੁਸਤਕ ਵਿੱਚ ਵ੍ਹਾਈਟ ਹਾਊਸ ’ਚ ਬੋਲਟਨ ਦੇ ਡੇਢ ਵਰ੍ਹੇ ਦੇ ਕਾਰਜਕਾਲ ਦੌਰਾਨ ਟਰੰਪ ਵਲੋਂ ਵਿਦੇਸ਼ ਨੀਤੀ ਬਾਰੇ ਲਏ ਫ਼ੈਸਲਿਆਂ ਦੀ ਨੁਕਤਾਚੀਨੀ ਕੀਤੀ ਗਈ ਹੈ। ਟਰੰਪ ਨੂੰ ਖ਼ਦਸ਼ਾ ਹੈ ਕਿ ਕਿਤਾਬ ’ਚ ਕੀਤੇ ਗਏ ਖ਼ੁਲਾਸਿਆਂ ਨਾਲ ਊਸ ਦੀ ਚੋਣ ਮੁਿਹੰਮ ’ਤੇ ਅਸਰ ਪੈ ਸਕਦਾ ਹੈ।