ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੁਰੀਲੀ ਸੁਰ ਦੇ ਸਿਰਨਾਵੇਂ ਗਾਇਕ ਗੁਰਬਖਸ਼ ਸ਼ੌਂਕੀ ਦਾ ਹਾਲ ਹੀ ਵਿਚ ਰਿਲੀਜ਼ ਹੋਇਆ ਟਰੈਕ ਅਦਾਲਤਾਂ ਸ਼ੋਸ਼ਲ ਮੀਡੀਏ ਰਾਹੀਂ ਅਤੇ ਯੂ ਟਿਊਬ ਚੈਨਲ ਰਾਹੀਂ ਸਰੋਤਿਆਂ ਦਾ ਭਰਪੂਰ ਪਿਆਰ ਖੱਟ ਰਿਹਾ ਹੈ। ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਗਾਇਕ ਗੁਰਬਖਸ਼ ਸ਼ੌਂਕੀ ਨੇ ਦੱਸਿਆ ਕਿ ਇਸ ਟਰੈਕ ਦੇ ਗੀਤਕਾਰ ਤਰਵਿੰਦਰ ਮਾਨ ਹਨ ਜਦਕਿ ਇਸ ਦੇ ਪ੍ਰੋਡਿਊੁਸਰ ਅਮਰਜੀਤ ਅਟਵਾਲ ਅਤੇ ਰਾਜਨ ਅਟਵਾਲ ਹਨ। ਇਸ ਟਰੈਕ ਦਾ ਸੰਗੀਤ ਵਿਨੇ ਕਮਲ ਨੇ ਤਿਆਰ ਕੀਤਾ ਹੈ ਅਤੇ ਇਸ ਦਾ ਫਿਲਮਾਂਕਣ ਟੀ ਜੇ ਇੰਦਰ ਵਲੋਂ ਕੀਤਾ ਗਿਆ ਹੈ। ਸਟਾਰ ਬਾਕਸ ਵਲੋਂ ਰਿਲੀਜ਼ ਕੀਤੀ ਗਿਆ ਇਹ ਟਰੈਕ ਸਰੋਤਿਆਂ ਦਾ ਭਰਪੂਰ ਪਿਆਰ ਬਟੌਰ ਰਿਹਾ ਹੈ।
HOME ‘ਅਦਾਲਤਾਂ’ ਟਰੈਕ ਗੁਰਬਖਸ਼ ਸ਼ੌਂਕੀ ਨੂੰ ਸਰੋਤਿਆਂ ਦਾ ਦੇ ਰਿਹਾ ਭਰਪੂਰ ਪਿਆਰ