ਲਾਸ ਏਂਜਲਸ: ਸੀਬੀਐੱਸ ਦੀ 1960 ਦੀ ਸੀਰੀਜ਼ ‘ਦਿ ਵਾਈਲਡ ਵਾਈਲਡ ਵੈਸਟ’ ਵਿੱਚ ਖ਼ੁਫ਼ੀਆ ਏਜੰਸੀ ਦੇ ਏਜੰਟ ਜੇਮਜ਼ ਵੈਸਟ ਦਾ ਕਿਰਦਾਰ ਨਿਭਾਉਣ ਲਈ ਜਾਣੇ ਜਾਂਦੇ ਸੀਨੀਅਰ ਅਦਾਕਾਰ ਰੌਬਰਟ ਕੋਨਰਾਡ ਦਾ ਦੇਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ। ਪਰਿਵਾਰ ਦੇ ਬੁਲਾਰੇ ਜੈਫ ਬਲਾਰਡ ਨੇ ਦੱਸਿਆ ਕਿ ਰੌਬਰਟ ਦਾ 85 ਵਰ੍ਹਿਆਂ ਦੇ ਹੋਣ ਤੋਂ ਮਹੀਨਾ ਪਹਿਲਾਂ ਕੈਲੀਫੋਰਨੀਆ ਦੇ ਮਾਲੀਬੂ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।