ਮੁੰਬਈ (ਸਮਾਜ ਵੀਕਲੀ) : ਮਸ਼ਹੂਰ ਟੀਵੀ ਸੀਰੀਅਲ ‘ਮਨ ਕੀ ਆਵਾਜ਼: ਪ੍ਰਤਿੱਗਿਆ’ ’ਚ ਕੰਮ ਕਰਨ ਵਾਲੇ ਅਦਾਕਾਰ ਗੁਰਦੇ ਦੀ ਬਿਮਾਰੀ ਕਾਰਨ ਇੱਥੋਂ ਦੇ ਇੱਕ ਹਸਪਤਾਲ ਦੇ ਆਈਸੀਯੂ ’ਚ ਦਾਖਲ ਹਨ। ਉਨ੍ਹਾਂ ‘ਸਲੱਮ ਡੌਗ ਮਿਲੇਨੀਅਰ’ ਅਤੇ ‘ਬੈਂਡਿਟ ਕੁਈਨ’ ਵਰਗੀਆਂ ਫਿਲਮਾਂ ’ਚ ਵੀ ਕੰਮ ਕੀਤਾ ਹੈ।
ਅਦਾਕਾਰ ਦੇ ਭਰਾ ਅਨੁਰਾਗ ਨੇ ਦੱਸਿਆ ਕਿ ਅਨੁਪਮ ਦਾ ਡਾਇਲੇਸਿਸ ਕਰਵਾਇਆ ਗਿਆ ਹੈ। ਹੁਣ ਉਹ ਲਾਈਫਲਾਈਨ ਹਸਪਤਾਲ ਦੇ ਆਈਸੀਯੂ ’ਚ ਦਾਖਲ ਹਨ। ਅਦਾਕਾਰ ਦੇ ਪਰਿਵਾਰ ਨੇ ਅਨੂਪਮ ਦੇ ਦੋਸਤਾਂ, ਬੌਲੀਵੁੱਡ ਸੁਪਰ ਸਟਾਰ ਸਲਮਾਨ ਖਾਨ ਤੱਕ ਵਿੱਤੀ ਮਦਦ ਲਈ ਪਹੁੰਚ ਕੀਤੀ ਹੈ। ਅਦਾਕਾਰ ਮਨੋਜ ਬਾਜਪਾਈ ਨੇ ਮਦਦ ਲਈ ਉਨ੍ਹਾਂ ਨੂੰ ਫੋਨ ਕੀਤਾ ਹੈ।