ਸ੍ਰੀਨਗਰ (ਸਮਾਜ ਵੀਕਲੀ) : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਧਾਰਮਿਕ ਕੰਮਾਂ ਲਈ ਜੁਟਾਏ ਫੰਡਾਂ ਨੂੰ ਟਰੱਸਟਾਂ ਅਤੇ ਐਨਜੀਓਜ਼ ਵੱਲੋਂ ਜੰਮੂ ਕਸ਼ਮੀਰ ਵਿੱਚ ਦੇਸ਼ ਵਿਰੋਧੀ ਸਰਗਰਮੀਆਂ ਵਿੱਚ ਖਰਚਣ ਦੇ ਮਾਮਲੇ ਵਿੱਚ ਅੱਜ ਕਸ਼ਮੀਰ ਵਾਦੀ ਵਿਚ ਨੌਂ ਤੇ ਦਿੱਲੀ ਵਿੱਚ ਇਕ ਥਾਂ ’ਤੇ ਛਾਪਾ ਮਾਰਿਆ। ਅੱਜ ਜਿਨ੍ਹਾਂ ਟਿਕਾਣਿਆਂ ’ਤੇ ਛਾਪੇ ਮਾਰੇ ਉਨ੍ਹਾਂ ਵਿੱਚ ਛੇ ਗੈਰਸਰਕਾਰੀ ਸੰਗਠਨਾਂ (ਐੱਨਜੀਓਜ਼) ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਜ਼ਫਰ-ਉਲ-ਇਸਲਾਮ ਖਾਨ ਦੀ ਅਗਵਾਈ ਵਾਲੇ ਚੈਰਿਟੀ ਅਲਾਇੰਸ, ਅਨੰਤਨਾਗ ਤੋਂ ਚਲਾਏ ਜਾ ਰਹੇ ਸ਼ਬੀਰ ਅਹਿਮਦ ਬਾਬਾ ਦਾ ਹਿਊਮਨ ਵੈਲਫੇਅਰ ਫਾਊਂਡੇਸ਼ਨ, ਜੰਮੂ-ਕਸ਼ਮੀਰ ਵਿੱਚ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀਆ ਦੀ ਸਰਪ੍ਰਸਤੀ ਵਾਲਾ ਫਲਾਹ-ਏ-ਆਮ ਟਰੱਸਟ, ਜੇਕੇ ਯਤੀਮ ਫਾਊਂਡੇਸ਼ਨ, ਸਾਲਵੇਸ਼ਨ ਮੂਵਮੈਂਟ ਅਤੇ ਵਾਇਸ ਆਫ਼ ਵਿਕਟਮਜ਼ ਸ਼ਾਮਲ ਹਨ।
HOME ਅਤਿਵਾਦ ਨੂੰ ਫੰਡਿੰਗ ਦੇ ਮਾਮਲੇ ’ਚ ਛੇ ਐੱਨਜੀਓ ਤੇ ਟਰੱਸਟ ਉਪਰ ਐੱਨਆਈਏ...