ਨਵੀਂ ਦਿੱਲੀ (ਸਮਾਜ ਵੀਕਲੀ) : ਅਸਾਮ ਵਿਚ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਦੇ ਤਿੰਨ ਮੁਲਾਜ਼ਮਾਂ ਨੂੰ ਹਥਿਆਰਬੰਦ ਅਤਿਵਾਦੀਆਂ ਨੇ ਅਗਵਾ ਕਰ ਲਿਆ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਲਾਜ਼ਮ ਸਿਵਾਸਾਗਰ ਜ਼ਿਲ੍ਹੇ ਦੇ ਲਕਵਾ ਨੇੜੇ ਕੰਪਨੀ ਦੇ ਵਾਹਨ ਵਿਚ ਜਾ ਰਹੇ ਸਨ ਕਿ ਉਨ੍ਹਾਂ ਨੂੰ ਅਗਵਾ ਕੀਤਾ ਗਿਆ। ਅਗਵਾ ਕੀਤਿਆਂ ਵਿਚ 2 ਜੂਨੀਅਰ ਇੰਜੀਨੀਅਰ ਤੇ ਇਕ ਜੂਨੀਅਰ ਤਕਨੀਸ਼ੀਅਨ ਸ਼ਾਮਲ ਹਨ। ਅਗਵਾਕਾਰਾਂ ਨੇ ਹਾਲੇ ਤਕ ਕਿਸੇ ਦੇ ਵੀ ਪਰਿਵਾਰ ਨਾਲ ਸੰਪਰਕ ਨਹੀਂ ਕੀਤਾ। ਅਗਵਾਕਾਰਾਂ ਜਿਸ ਵਾਹਨ ਵਿਚ ਗਏ ਸਨ ਉਹ ਨਿਮੋਨਾਗੜ੍ਹ ਦੇ ਜੰਗਲਾਂ ਕੋਲੋਂ ਲਾਵਾਰਸ ਹਾਲਤ ਵਿਚ ਮਿਲਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly