(ਸਮਾਜਵੀਕਲੀ) : ਲਾਕਡਾਊਨ ਖਤਮ ਹੋਣ ਤੋਂ ਬਾਅਦ ਸਾਡੇ ਦੇਸ਼ ਚ ਕਰੋਨਾ ਦੇ ਮਰੀਜ ਲਗਾਤਾਰ ਵਧ ਰਹੇ ਹਨ। ਹੁਣ ਅਸੀਂ ਦੁਨੀਆਂ ਦੇ ਅਜਿਹੇ ਦੇਸ਼ਾਂਂ ਦੀ ਗਿਣਤੀ ਚ ਆ ਚੁੱਕੇ ਹਾਂ ਜਿੱਥੇ ਕਰੋਨਾ ਮਰੀਜਾਂ ਦੀ ਗਿਣਤੀ ਸਭ ਤੋਂ ਜਿਆਦਾ ਹੈ। ਬਹੁਤ ਸਾਰੇ ਲੋਕਾਂ ਨੇ ਤਾਂ ਲਾਕਡਾਊਨ ਅਤੇ ਕਰੋਨਾ ਦਾ ਮਜਾਕ ਵੀ ਬਣਾਇਆ ਸੀ, ਪਰ ਹੁਣ ਮਰੀਜਾਂ ਦੀ ਵਧਦੀ ਗਿਣਤੀ ਉਨ੍ਹਾਂ ਲੋਕਾਂ ਨੂੰ ਬਾਖੁਬੀ ਜਵਾਬ ਦੇ ਰਹੀ ਹੈ। ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਾਡੇ ਇਥੇ ਕਰੋਨਾ ਨਾਲ ਪੀੜਤ ਲੋਕਾਂ ਦੀ ਮੌਤ ਫੀਸਦ ਹਜੇ ਬਹੁਤ ਘੱਟ ਹੈ।
ਇਹ ਲੋਕਾਂ ਦੀ ਲਾਪਰਵਾਹੀ ਦਾ ਹੀ ਨਤੀਜਾ ਹੈ ਕਿ ਭਾਰਤ ਚ ਦਿਨੋ ਦਿਨ ਕਰੋਨਾ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਦੇਸ਼ ਨਚ ਪ੍ਰਤੀ ਵਿਅਕਤੀ ਸਿਹਤ ਸਹੂਲਤਾਂ ਵੀ ਬਹੁਤ ਘੱਟ ਹਨ। ਅਜਿਹੇ ਚ ਸਮੂਹਿਕ ਪੱਧਰ ਤੇ ਫੈਲ ਰਹੀ ਬਿਮਾਰੀ ਨੂੰ ਕਾਬੂ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਭਾਰਤ ਚ ਸੰਘਣੀ ਅਬਾਦੀ ਦੇ ਕਾਰਨ ਇਹ ਬਿਮਾਰੀ ਹੋਰ ਵੀ ਖਤਰਨਾਕ ਰੂਪ ਧਾਰ ਸਕਦੀ ਹੈ।
ਇਹੋ ਸਮਾਂ ਹੈ ਕਿ ਅਸੀਂ ਇਕ ਸੱਚੇ ਨਾਗਰਿਕ ਹੋਣ ਦਾ ਫਰਜ਼ ਨਿਭਾਈਏ ਅਤੇ ਆਪਣੇ ਨਾਲ ਨਾਲ ਦੂਸਰਿਆਂ ਨੂੰ ਵੀ ਸੁਰੱਖਿਅਤ ਰਹਿਣ ਦੇ ਤਰੀਕੇ ਸਮਝਾਈਏ। ਸਤੱਰਕਤਾ ਅਤੇ ਸਮਝਦਾਰੀ ਹੀ ਇਸ ਬਿਮਾਰੀ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਹੈ।