ਅਡਾਨੀ ਗਰੁੱਪ ’ਤੇ ਲੱਗੇ ਦੋਸ਼ਾਂ ਬਾਰੇ ਬਿਆਨ ਦੇਵੇ ਸਰਕਾਰ: ਮਾਇਆਵਤੀ

ਲਖਨਊ (ਸਮਾਜ ਵੀਕਲੀ):ਬਸਪਾ ਦੀ ਪ੍ਰਧਾਨ ਮਾਇਆਵਤੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਅਡਾਨੀ ਗਰੁੱਪ ਖ਼ਿਲਾਫ਼ ਹਿੰਡਨਬਰਗ ਰਿਸਰਚ ਵੱਲੋਂ ਲਾਏ ਗਏ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਸਬੰਧੀ ਸੰਸਦ ਦੇ ਅਗਾਮੀ ਸੈਸ਼ਨ ਵਿੱਚ ਬਿਆਨ ਦੇਣਾ ਚਾਹੀਦਾ ਹੈ। ਮਾਇਆਵਤੀ ਨੇ ਟਵੀਟ ਕੀਤਾ, ‘‘ਦੇਸ਼ ਵਿੱਚ ਪਿਛਲੇ ਦੋ ਦਿਨਾਂ ਤੋਂ ਗਣਤੰਤਰ ਦਿਵਸ ਤੋਂ ਜ਼ਿਆਦਾ ਅਡਾਨੀ ਗਰੁੱਪ ਸਬੰਧੀ ਅਮਰੀਕੀ ਫਰਮ ਹਿੰਡਨਬਰਗ ਦੀ ਆਈ ਰਿਪੋਰਟ ਅਤੇ ਇਸ ਦੇ ਸ਼ੇਅਰ ਬਾਜ਼ਾਰ ’ਤੇ ਵਿਆਪਕ ਮਾੜੇ ਪ੍ਰਭਾਵ ਆਦਿ ’ਤੇ ਚਰਚਾ ਹੋ ਰਹੀ ਹੈ। ਸਰਕਾਰ ਚੁੱਪ ਹੈ ਜਦਕਿ ਦੇਸ਼ ਦੇ ਕਰੋੜਾਂ ਲੋਕਾਂ ਦੀ ਮਿਹਨਤ ਦੀ ਕਮਾਈ ਇਸ ਨਾਲ ਜੁੜੀ ਹੋਈ ਹੈ।’’ ਉਨ੍ਹਾਂ ਕਿਹਾ, ‘‘ਸ਼ੇਅਰਾਂ ਦੀ ਧੋਖਾਧੜੀ ਆਦਿ ਦੇ ਦੋਸ਼ਾਂ ਤੋਂ ਬਾਅਦ ਅਡਾਨੀ ਦੀ ਸੰਪਤੀ ’ਚ 22.6 ਅਰਬ ਡਾਲਰ ਦੀ ਗਿਰਾਵਟ ਅਤੇ ਵਿਸ਼ਵ ਰੈਂਕਿੰਗ ਘਟਣ ਤੋਂ ਜ਼ਿਆਦਾ ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਸਰਕਾਰ ਵੱਲੋਂ ਗਰੁੱਪ ’ਚ ਕੀਤੇ ਗਏ ਵੱਡੇ ਨਿਵੇਸ਼ ਦਾ ਕੀ ਹੋਵੇਗਾ? ਆਰਥਿਕਤਾ ਦਾ ਕੀ ਹੋਵੇਗਾ? ਬੇਚੈਨੀ ਅਤੇ ਚਿੰਤਾ ਕੁਦਰਤੀ ਹੈ। ਹੱਲ ਜ਼ਰੂਰੀ ਹੈ।’’ ਉਨ੍ਹਾਂ ਕਿਹਾ ਕਿ 31 ਜਨਵਰੀ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ’ਚ ਹੀ ਸਰਕਾਰ ਨੂੰ ਇਸ ਮੁੱਦੇ ’ਤੇ ਬਿਆਨ ਦੇਣਾ ਚਾਹੀਦਾ ਹੈ।

 

Previous articleਐੱਮਐੱਸਸੀਆਈ ਨੇ ਕੰਪਨੀ ਤੋਂ ਫੀਡਬੈਕ ਮੰਗਿਆ
Next articleਐੱਲਆਈਸੀ ਅਤੇ ਐੱਸਬੀਆਈ ਨੂੰ 78 ਹਜ਼ਾਰ ਕਰੋੜ ਰੁਪਏ ਦਾ ਖੋਰਾ ਲੱਗਿਆ: ਕਾਂਗਰਸ