ਅਡਵਾਨੀ ਦੇ ਚੋਣ ਲੜਨ ਬਾਰੇ ਭੇਤ ਕਾਇਮ

ਭਾਜਪਾ ਦੇ ਮਾਰਗਦਰਸ਼ਕ ਤੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ (91) ਦੇ ਲੋਕ ਸਭਾ ਚੋਣ ਲੜਨ ਜਾਂ ਨਾ ਲੜਨ ਬਾਰੇ ਅਜੇ ਭੇਤ ਬਣਿਆ ਹੋਇਆ ਹੈ। ਗ੍ਰਹਿ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਰਹਿ ਚੁੱਕੇ ਬਜ਼ੁਰਗ ਆਗੂ ਗਾਂਧੀਨਗਰ ਸੀਟ ਤੋਂ ਛੇ ਵਾਰ ਜੇਤੂ ਰਹਿ ਚੁੱਕੇ ਹਨ। ਅਡਵਾਨੀ ਦੇ ਨਿੱਜੀ ਸਕੱਤਰ ਦੀਪਕ ਚੋਪੜਾ ਨੇ ਕਿਹਾ ਕਿ ਇਸ ਬਾਰੇ ਫ਼ਿਲਹਾਲ ਕੁਝ ਤੈਅ ਨਹੀਂ ਹੈ ਤੇ ਜੇ ‘ਸੱਦਾ’ ਆਉਂਦਾ ਹੈ ਤਾਂ ਸੋਚਿਆ ਜਾਵੇਗਾ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਚੋਣ ਲੜਨ ਲਈ ਉਮਰ ਕੋਈ ਅੜਿੱਕਾ ਨਹੀਂ ਹੈ, ਕੇਵਲ ਜਿੱਤ ਦੀਆਂ ਸੰਭਾਵਨਾਵਾਂ ਹੋਣੀਆਂ ਚਾਹੀਦੀਆਂ ਹਨ। ਚੋਪੜਾ ਨੇ ਕਿਹਾ ਕਿ ਹਾਲੇ ਤੱਕ ਨਾ ਪਾਰਟੀ ਨੇ ਉਨ੍ਹਾਂ ਨਾਲ ਤੇ ਨਾ ਉਨ੍ਹਾਂ ਪਾਰਟੀ ਨਾਲ ਸੰਪਰਕ ਕੀਤਾ ਹੈ। ਜਦਕਿ ਗੁਜਰਾਤ ਭਾਜਪਾ ਦੇ ਕੁਝ ਆਗੂਆਂ ਦਾ ਪੱਖ ਹੈ ਕਿ ਅਡਵਾਨੀ ਨੂੰ ਉਮਰ ਦੇ ਮੱਦੇਨਜ਼ਰ ਹੁਣ ਚੋਣ ਨਹੀਂ ਲੜਨੀ ਚਾਹੀਦੀ।

Previous articleਖੰਨਾ ’ਚ 62 ਲੱਖ ਰੁਪਏ ਤੇ ਹੈਰੋਇਨ ਸਮੇਤ 7 ਕਾਬੂ
Next articleਸੈਰ ਕਰ ਰਹੀ ਔਰਤ ਨੂੰ ਪਾਲਤੂ ਕੁੱਤੇ ਨੇ ਵੱਢਿਆ