(ਸਮਾਜ ਵੀਕਲੀ)
ਸੁਣੋ ਅਜੀਤ ‘ਤੇ ਜੁਝਾਰ।
ਦੇਵਾਂ ਬੱਚਿਓ ਪਿਆਰ।
ਮੇਰੇ ਲੱਗ ਜਾਵੋ ਸੀਨੇ,
ਗੱਲ ਥੋਨੂੰ ਸਮਝਾਉਣੀ।
ਰਣ ਤੱਤੇ ਵਿੱਚ ਜਾਵੋ, ਜਾ ਕੇ ਬਹਾਦਰੀ ਦਿਖਾਉਣੀ
ਚਮਕੌਰ ਗੜੀ ਜੰਗ ਲੱਗੀ,
ਖੜਕ ਰਹੀਆਂ ਕ੍ਰਿਪਾਨਾਂ।
ਜੌਹਰ ਸੂਰਮੇ ਦਿਖਾਉੰਦੇ,
ਸਾਰਾ ਦੇਖਦਾ ਜ਼ਮਾਨਾ।
ਇਤਿਹਾਸ ਮਾਣ ਮੱਤਾ ਬਣੂ,
ਕਵੀ ਕਲ਼ਮ ਚਲਾਉਣੀ
ਰਣ ਤੱਤੇ ਵਿੱਚ ਜਾਵੋ,,,,,
ਸਿਰ ਕੌਮ ਦਾ ਕਰਜ਼ਾ,
ਇਹ ਲਾਉਣਾ ਹੀ ਪੈਣਾ।
ਪਹਿਲਾਂ ਪਿਤਾ ਲੇਖੇ ਲਾਇਆ,
ਦਰਦ ਅੌਖਾ ਏ ਸਹਿਣਾ।
ਕਰਜ਼ਾ ਰੱਖਣਾ ਨਾ ਕਾਈ
ਐਸੀ ਵਿਧ ਮੈਂ ਬਣਾਉਣੀ
ਰਣ ਤੱਤੇ ਵਿੱਚ ਜਾਵੋ,,,,,
ਮਾਤਾ ਗੁਜ਼ਰੀ ਸਹਿਬਜਾਦੇ,
ਖਬਰੇ ਕਿਹੜੇ ਦਰ ਮੱਲੇ।
ਸਰਸਾ ਨਦੀ ਪਿਆ ਵਿਛੋੜਾ,
ਪੁੱਤਰੋ ਹੋ ਗਏ ਆਪਾਂ ਇਕੱਲੇ।
ਉਸ ਮਾਲਕ ਦੇ ਰੰਗ
ਕੈਸੀ ਜਿੰਦਗੀ ਜਿਉਣੀ
ਰਣ ਤੱਤੇ ਵਿੱਚ ਜਾਵੋ,,,,,
ਮੇਰੇ ਬਾਜਾਂ ਵਾਲੇ ਗੁਰੂ,
ਤੇਰੇ ਕੌਤਕ ਨਿਆਰੇ।
ਹੱਥ ਜੋੜ *ਗੁਰਾ* ਕਹਿੰਦਾ,
ਜਾਵਾਂ ਤੈਥੋਂ ਬਲਿਹਾਰੇ।
ਭਾਈ ਰੂਪੇ ਵਾਲੇ ਨੇ
ਤੇਰੀ ਉਪਮਾ ਹੈ ਗਾਉਣੀ
ਰਣ ਤੱਤੇ ਵਿੱਚ ਜਾਵੋ,,,,,
ਗੁਰਾ ਮਹਿਲ
ਫੋਨ,,,94632 60058
ਪਿੰਡ,,,ਭਾਈ ਰੂਪਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly