(ਸਮਾਜ ਵੀਕਲੀ)
ਹੋਇਆ ਸੀ ਅਜਾਦ ਭਾਰਤ,
15 ਅਗਸਤ 1947 ਨੂੰ।
ਰੱਖਿਆ ਨੀ ਹਲੇ ਤੱਕ ਕਿਸੇ ,ਰਫਲ ਦੁਨਾਲੀ ਨੂੰ।
70 ਸਾਲ ਦੀ ਹੋਈ ਅਜਾਦੀ, ਹੁਣ ਵੀ ਥੋਡ਼ਾਂ ਨੇ।
ਮੁਡ਼ ਆਜਾ ਭਗਤ ਵੀਰਿਆ, ਅੱਜ ਵੀ ਤੇਰੀਆਂ ਲੋਡ਼ਾਂ ਨੇ।
ਅੱਜ ਵੀ ਹੋਣ ਲਡ਼ਾਈਆਂ, ਵਿਰੁੱਧ ਦੂਜਿਆਂ ਧਰਮਾਂ,ਜਾਤਾਂ ਦੇ।
ਲੀਡਰ ਹੀ ਨੇ ਜ਼ਿੰਮੇਵਾਰ, ਸਾਰੇ ਦੰਗੇ ਫਸਾਦਾਂ ਦੇ।
ਸਾਰੇ ਹੀ ਦੇਸ਼ ਦੇ ਹਾਲਾਤ ਮੰਦੇ ਹੋ ਗਏ ਨੇ,
ਨੌਜਵਾਨ ਤਾਂ ਰਾਜਨੀਤੀ ਦੇ ਚੱਕਰਵਿਊ ਵਿੱਚ ਖੋ ਗਏ ਨੇ।
ਭਾਰਤ ਵਿੱਚ ਵਧ ਗਈ ਬੇਰੁਜ਼ਗਾਰੀ ਏ,
ਫ਼ਿਲਮਾਂ ਤੇ ਗੀਤਾਂ ਨੇ ਮੱਤ ਲੋਕਾਂ ਦੀ ਮਾਰੀ ਏ।
ਗਲੇ ਹੀ ਘੁੱਟ ਤੇ ਸਰਕਾਰ ਨੇ ਗਰੀਬ ਕਿਸਾਨਾਂ ਦੇ,
ਝੂਲਦੇ ਨੇ ਝੰਡੇ ਹੁਣ ਅਮੀਰਾਂ ਦੀਆਂ ਸ਼ਾਨਾਂ ਦੇ।
ਰਹਿੰਦਾ ਖੂੰਹਦਾ ਭ੍ਰਿਸ਼ਟਾਚਾਰ ਵੀ ਵਧ ਗਿਆ ਏ,
ਨੋਟਾਂ ਬਦਲੇ ਵੋਟਾਂ ਹਰ ਕੋਈ ਮੰਗਣ ਲਾਗਿਆ ਏ।
ਕਦੋਂ ਹੋਊ ਸਚਮੁੱਚ ਮੇਰਾ ਭਾਰਤ ਅਜਾਦ ਓਏ ਲੋਕੋ,
ਹੁਣ ਤਾਂ ਸਾਰੇ ਰਲਕੇ ਸਰਕਾਰ ਦੇ ਗਲਤ ਕੰਮਾਂ ਨੂੰ ਰੋਕੋ।
ਮਨਦੀਪ ਸਭ ਦੇ ਮਨਾਂ ਵਿੱਚ ਦੀਪ ਜਗਾ ਦਿਓ ਪਿਆਰਾਂ ਦੇ,
ਬਦਲ ਦਿਓ ਦਿਮਾਗ ਦੇ ਨਕਸ਼ੇ ਸਿਆਸਤਕਾਰਾਂ ਦੇ।
ਮੁਡ਼ਕੇ ਆਉਣ ਨਾ ਦੇਣਾ ਇੱਕ ਵਾਰੀ ਲੰਘੇ ਨੂੰ,
ਸਾਰੀ ਦੁਨੀਆ ਤੋਂ ਉੱਚਾ ਚੁੱਕਣਾ ਅਸੀਂ ਤਿਰੰਗੇ ਨੂੰ।
ਮਨਦੀਪ ਕੌਰ ਦਰਾਜ
9877567020