(ਸਮਾਜ ਵੀਕਲੀ)
ਚਮੜੀ ਦੇ ਬਿਸ਼ਤਰ ਤੇ
ਆਰਾਮ ਫਰਮਾਅ ਰਹੇ ਨੇ ਲੋਕ
ਪਾਣੀ ਦੀ ਜਗਾਂ ਖੂਨ ਤੇ
ਅੰਨ ਦੀ ਜਗਾਂ ਮਾਸ ਖਾ ਰਹੇ ਨੇ ਲੋਕ
ਬੋਲਾਂ ਦੀ ਜਗਾਂ ਅੰਗਾਰ
ਤੇ ਫੁੱਲਾਂ ਦੀ ਜਗਾਂ ਹਥਿਆਰ ਨੇ
ਕਿਸੇ ਦੇ ਕੁਝ ਹੋਕੇ
ਕੁਝ ਹੋਰ ਕਹਾ ਰਹੇ ਨੇ ਲੋਕ
ਬਹੋ ਤਰਾਂ ਵੀ ਰਾਤ ਨੂੰ
ਅਕਸ਼ਰ ਵਿਕ ਜਾਂਦੀਆਂ ਨੇ ਰੂਹਾਂ
ਲੁਕ-ਲੁਕ ਕੇ,ਵੱਧ-ਚੜ ਕੇ
ਦਾਅ ਤੇ ਦਾਅ ਲਾ ਰਹੇ ਨੇ ਲੋਕ
ਬਣ ਰਹੇ ਨੇ ਰਿਸ਼ਤੇ
ਜਿਸ਼ਮਾਂ ਤੋਂ ਜਿਸ਼ਮਾ ਦੇ ਤੀਕ
ਮਖੋਟੇ ਤੇ ਮਖੋਟੇ ਪਹਿਨ
ਨਾਟਕ ਦੇ ਰਾਹ ਜਾ ਰਹੇ ਨੇ ਲੋਕ
ਗਲਤ ਕਿੰਨਾ,ਸਹੀ ਕਿੰਨਾ
ਕੌਣ ਸਮਝੇ,ਕੌਣ ਸੋਚੇ
ਪਰ ਮੇਨੂੰ ਸਭ ਅਪਣੀ-ਅਪਣੀ ਜਗਾਂ
ਅਪਣੇ ਹਿਸਾਬ ਨਾਲ ਅਜਮਾਅ ਰਹੇ ਨੇ ਲੋਕ
ਪਾਣੀ ਦੀ ਜਗਾਂ ਖੂਨ
ਤੇ ਅੰਨ ਦੀ ਜਗਾਂ ਮਾਸ ਖਾ ਰਹੇ ਨੇ ਲੋਕ
ਬਲਕਾਰ ਬਮਾਨੀ
ਮੋ: 9779368823