(ਸਮਾਜ ਵੀਕਲੀ)
ਜਦੋਂ ਮੈਂ ਪੰਜਾਬੀ ਮਾਂ ਬੋਲੀ ਦੇ ਚਾਰ ਅੱਖਰ ਸਿੱਖਿਆ ਹਾਂ ਮੇਰਾ ਮਾਂ ਬੋਲੀ ਪੰਜਾਬੀ ਨਾਲ ਢੇਰ ਸਾਰਾ ਪਿਆਰ ਹੈ ਜਦੋਂ ਹੋਸ਼ ਸੰਭਾਲੀ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਇਆ ਮੇਰੇ ਸਕੂਲ ਦੇ ਮੁਖੀ ਗੀਤਕਾਰ ਹਰਨੇਕ ਸਿੰਘ ਸੋਹੀ ਜੀ ਸਨ ਉਨ੍ਹਾਂ ਨਾਲ ਸਬੰਧਤ ਗਾਇਕ ਕਰਮਜੀਤ ਸਿੰਘ ਧੂਰੀ ਤੇ ਗੁਰਦਿਆਲ ਨਿਰਮਾਣ ਜੀ ਅਕਸਰ ਸਕੂਲ ਵਿੱਚ ਆ ਜਾਇਆ ਕਰਦੇ ਸਨ
ਹਰ ਵਾਰ ਸਾਡੇ ਛੋਟੇ ਛੋਟੇ ਸਕੂਲੀ ਬੱਚਿਆਂ ਨੂੰ ਉਨ੍ਹਾਂ ਵੱਲੋਂ ਗੀਤ ਸੁਣਾਉਣ ਲਈ ਖਾਸ ਹੁਕਮ ਹੁੰਦਾ ਸੀ ਜਿਸ ਨਾਲ ਮੈਨੂੰ ਪੰਜਾਬੀ ਗਾਇਕੀ ਦੀ ਸਮਝ ਆਉਣ ਲੱਗੀ ਤੇ ਪਿਆਰ ਬਹੁਤ ਵਧ ਗਿਆ ਸੋ ਹੀ ਸਾਹਿਬ ਪੰਜ ਪ੍ਰਾਇਮਰੀ ਸਕੂਲਾਂ ਦੇ ਮੁੱਖੀ ਸਨ ਉੁਨ੍ਹਾਂ ਲਈ ਜੋ ਵੀ ਕੋਈ ਚਿੱਠੀ ਭੇਜਣੀ ਹੁੰਦੀ ਮੈਨੂੰ ਉਸ ਬਾਰੇ ਬੋਲ ਕੇ ਦੱਸ ਦਿੰਦੇ ਤੇ ਕਹਿੰਦੇ ਲਿਖ ਕੇ ਮੋਹਰ ਲਗਾ ਕੇ ਮੇਰੇ ਕੋਲੋਂ ਦਸਤਖ਼ਤ ਕਰਵਾ ਲੈਣਾ ਪ੍ਰਾਇਮਰੀ ਸਕੂਲ ਦੀ ਪ੍ਰੀਖਿਆ ਪਾਸ ਕਰਕੇ ਹਾਈ ਸਕੂਲ ਜਾਣ ਲਈ ਸਰਟੀਫਿਕੇਟ ਦਿੰਦੇ ਹੋਏ
ਸੋਹੀ ਸਾਹਿਬ ਨੇ ਮੈਨੂੰ ਥਾਪੜਾ ਦਿੰਦੇ ਹੋਏ ਕਿਹਾ ਬੇਟਾ ਜਿਵੇਂ ਤੂੰ ਚਿੱਠੀਆਂ ਲਿਖ ਲੈਂਦਾ ਹੈ ਤੂੰ ਕਿਸੇ ਦਿਨ ਲੇਖ ਬਹੁਤ ਵਧੀਆ ਲਿਖਿਆ ਕਰੇਂਗਾ ਚੰਗਾ ਲੇਖਕ ਬਣੇਗਾ ਮੁੱਕਦੀ ਗੱਲ ਪੜ੍ਹਦਾ ਗਿਆ ਤੇ ਅਖ਼ਬਾਰਾਂ ਨਾਲ ਜੁੜ ਗਿਆ ਕਲਮ ਚੱਲਦੀ ਰਹੀ ਤੇ ਅਖ਼ਬਾਰਾਂ ਵਿਚ ਛਪਦਾ ਰਿਹਾ ਅਖ਼ਬਾਰਾਂ ਵਿੱਚ ਰਚਨਾਵਾਂ ਛੁਪਾਉਣੀਆਂ ਬਹੁਤ ਮੁਸ਼ਕਿਲ ਸਨ ਹੁਣ ਜਦੋਂ ਵੀ ਮੈਂ ਕਿਸੇ ਵੀ ਲੇਖਕ ਦੀ ਸਾਹਿਤ ਦੇ ਕਿਸੇ ਵੀ ਰੂਪ ਵਿੱਚ ਰਚਨਾ ਪੜ੍ਹ ਲੈਂਦਾ ਹਾਂ ਤਾਂ ਉਸ ਤੱਕ ਪਹੁੰਚ ਕਰਦਾ ਹਾਂ ਤਾਂ ਜੋ ਉਸ ਦੀ ਕਲਮ ਨੂੰ ਸੇਧ ਦੇ ਕੇ ਅੱਗੇ ਵਧਾ ਸਕਾਂ
ਇਸੇ ਤਰ੍ਹਾਂ ਮੈਨੂੰ ਇੱਕ ਮਹਾਨ ਕਵੀ ਤੇ ਗੀਤਕਾਰ ਦਿਨੇਸ਼ ਨੰਦੀ ਜੀ ਮਿਲੇ ਉਹ ਆਪਣੇ ਸ਼ਹਿਰ ਵਿੱਚ ਸਾਹਿਤ ਸਭਾ ਦੇ ਪ੍ਰਧਾਨ ਸਨ ਮੈਂ ਉਨ੍ਹਾਂ ਨੂੰ ਕਿਹਾ ਜੋ ਵੀ ਤੁਹਾਡੀ ਸਾਹਿਤ ਸਭਾ ਵਿੱਚ ਲੇਖਕ ਹਨ ਉਨ੍ਹਾਂ ਨੂੰ ਕਹੋ ਮੈਨੂੰ ਰਚਨਾਵਾਂ ਭੇਜਣ ਮੈਂ ਅਖ਼ਬਾਰਾਂ ਵਿੱਚ ਛਪਵਾਉਣ ਦੀ ਕੋਸ਼ਿਸ਼ ਕਰਾਂਗਾ ਤੁਰੰਤ ਉਨ੍ਹਾਂ ਨੇ ਮੇਰੀ ਜਤਿੰਦਰ ਸ਼ਰਮਾ ਜੀ ਨਾਲ ਗੱਲ ਕਰਵਾਈ ਇਨ੍ਹਾਂ ਦੀਆਂ ਰਚਨਾਵਾਂ ਮੈਨੂੰ ਬਹੁਤ ਵਧੀਆ ਲੱਗੀਆਂ ਜੋ ਵੱਖ ਵੱਖ ਅਖ਼ਬਾਰਾਂ ਵਿੱਚ ਛਪਵਾਉਣ ਦਾ ਉਪਰਾਲਾ ਕੀਤਾ ਅੱਜ ਉਨ੍ਹਾਂ ਦੀ ਜ਼ਿੰਦਗੀ ਤੇ ਲੇਖਣੀ ਬਾਰੇ ਕੁਝ ਪੁੱਛਿਆ ਜੋ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ
ਪਿੰਡ ਭੁੱਚੋ ਖੁਰਦ ਦਾ ਜੰਮਪਲ ਜਤਿੰਦਰ ਸ਼ਰਮਾ ( ਜਿਓਣਾ ਭੁੱਚੋ ) ਨੇ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਉਹ 2009 ਵਿੱਚ ਸਿੱਖਿਆ ਵਿਭਾਗ ਵਿੱਚ ਬਤੌਰ ਈ.ਟੀ.ਟੀ ਅਧਿਆਪਕ ਵੱਜੋਂ ਕੰਟਰੈਕਟ ਤੇ ਭਰਤੀ ਹੋਏ ਠੇਕਾ ਭਰਤੀ ਕਾਰਨ ਲਗਾਤਾਰ ਸੰਘਰਸ਼ ਦੇ ਰਾਹ ਤੇ ਤੁਰਦਿਆਂ 2017 ਵਿੱਚ ਕਲਮ ਦਾ ਸਫ਼ਰ ਸ਼ੁਰੂ ਹੋਇਆ ।
ਉਨ੍ਹਾਂ ਦੱਸਿਆ ਕਿ ਮੇਰੀ ਕਲਮ ਨੂੰ ਉਤਸ਼ਾਹਿਤ ਕਰਨ ਲਈ ਵਡਮੁੱਲਾ ਯੋਗਦਾਨ ਉਹਨਾਂ ਦੇ ਮਰਹੂਮ ਮਿੱਤਰ ਲੇਖਕ ਹਰਜਿੰਦਰ ਸਿੰਘ ਭੁੱਲਰ ਦਾ ਹੈ ਅਤੇ ਉਹ ਗੀਤਕਾਰ ਮੂਲ ਚੰਦ ਸ਼ਰਮਾ ਜੀ ਤੋਂ ਵੀ ਬਹੁਤ ਪ੍ਰਭਾਵਿਤ ਹੋਏ ।
ਲਿਖਣ ਪੱਖੋਂ ਜਤਿੰਦਰ ਸ਼ਰਮਾ ਨੂੰ ਕਹਾਣੀ ਅਤੇ ਕਵਿਤਾਵਾਂ ਵਿੱਚ ਮੁਹਾਰਤ ਹਾਸਿਲ ਹੈ ਅੱਜ ਤੱਕ ਉਸ ਦੀਆਂ ਕਾਵਿ ਰਚਨਾਵਾਂ ਤੇ ਕਹਾਣੀਆਂ ਦਾ ਟਾਈਮਜ਼ ਆਫ਼ ਪੰਜਾਬ, ਜੱਗ ਬਾਣੀ, ਨਿਰਪੱਖ ਆਵਾਜ਼ ,ਪੰਜਾਬੀ ਇਨ ਹਾਲੈਂਡ, ਮੀਡੀਆ ਪੰਜਾਬ, ਦੇ ਨਾਲ ਨਾਲ ਕਈ ਮੈਗਜ਼ੀਨਾਂ ਦਾ ਸ਼ਿੰਗਾਰ ਬਣ ਚੁੱਕੀਆਂ ਹਨ ।
ਜਤਿੰਦਰ ਸ਼ਰਮਾ ਦੀ ਕਲਮ ਦੇ ਵਿਸ਼ਿਆਂ ਵਿੱਚ ਜ਼ਿਆਦਾਤਰ ਬੇਰੁਜ਼ਗਾਰੀ, ਭਰੂਣ ਹੱਤਿਆ, ਔਰਤਾਂ ਤੇ ਹੋ ਰਹੇ ਅੱਤਿਆਚਾਰ, ਗਰੀਬੀ, ਸੱਭਿਆਚਾਰ ,ਜਾਤ ਪਾਤ ,ਅਜੋਕੇ ਰਿਸ਼ਤਿਆਂ, ਕਰਮਕਾਂਡਾਂ ,ਸਮਾਜਿਕ ਬੁਰਾਈਆਂ ਦੇ ਨਾਲ ਨਾਲ ਬਹੁਤੀਆਂ ਕਵਿਤਾਵਾਂ ਵਿੱਚ ਕਿਰਤੀਆਂ ਮਜ਼ਦੂਰਾਂ ਕਿਸਾਨਾਂ ਅਤੇ ਰਿਸ਼ਤਿਆਂ ਦੀ ਗੰਢ ਤੁੱਪ ਬਾਰੇ ਵੇਦਨਾ ਹੈ।
ਉਹ ਆਪਣੀਆਂ ਕਵਿਤਾਵਾਂ ਰਾਹੀਂ ਦੱਸਣਾ ਚਾਹੁੰਦਾ ਹੈ ਕਿ ਸਮੁੱਚੀ ਲੋਕਾਈ ਜਾਤ -ਪਾਤ, ਧਰਮ- ਨਸਲ, ਭੇਦ -ਭਾਵ ਭੁੱਲਾ ਕੇ ਇੱਕ ਹੋ ਜਾਵੇ ਅਤੇ ਕਿਰਤੀ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਮੁੜਕੇ ਦਾ ਮੁੱਲ ਮੁੜੇ ਅਤੇ ਸੋਹਣੇ ਸਮਾਜ ਦੀ ਸਿਰਜਣਾ ਉਸ ਦੀ ਕਲਪਨਾ ਹੀ ਨਹੀਂ ,ਉਸ ਦਾ ਸਾਰਥਕ ਸੁਫ਼ਨਾ ਹੈ ।
ਸਮਾਜ ਸੁਧਾਰਕ ਪੂਰਨੇ ਪਾ ਰਹੀ ਲੱਚਰਤਾ ਤੋਂ ਦੂਰ ਇਸ ਉੱਭਰਦੀ ਕਲਮ ਤੋਂ ਸਾਹਿਤ ਜਗਤ ਨੂੰ ਬਹੁਤ ਆਸਾਂ -ਉਮੀਦਾਂ ਅਤੇ ਸੰਭਾਵਨਾਵਾਂ ਹਨ ।ਪਰਮਾਤਮਾ ਇਸ ਕਲਮ ਨੂੰ ਹੋਰ ਬੁਲੰਦੀਆਂ ਅਤੇ ਤਾਕਤ ਬਖ਼ਸ਼ੇ ਤਾਂ ਜੋ ਇਹ ਕਲਮ ਇਸੇ ਤਰ੍ਹਾਂ ਲੋਕ ਹੱਕਾਂ ਦੀ ਆਵਾਜ਼ ਬੁਲੰਦ ਕਰਦੀ ਰਹੇ ।
ਜਤਿੰਦਰ ਸ਼ਰਮਾ ਜੀ ਪੰਜਾਬੀ ਸਾਹਿਤ ਦੇ ਹਰ ਰੰਗ ਵਿੱਚ ਰੰਗੇ ਹੋਏ ਹਨ ਪਰ ਕਵਿਤਾ ਗ਼ਜ਼ਲ ਤੇ ਵਾਰਤਕ ਦੇ ਧਨੀ ਹਨ ਇਸੇ ਤਰ੍ਹਾਂ ਕਲਮ ਚਲਾਉਂਦੇ ਰਹੇ ਜਲਦੀ ਹੀ ਲੇਖਕਾਂ ਦੀ ਪਹਿਲੀ ਕਤਾਰ ਵਿੱਚ ਖੜ੍ਹੇ ਹੋ ਜਾਣਗੇ ਆਮੀਨ
-ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ 9914880392