ਨਵੀਂ ਦਿੱਲੀ (ਸਮਾਜਵੀਕਲੀ): ਕਾਂਗਰਸ ਆਗੂ ਰਾਹੁਲ ਗਾਂਧੀ ਨੇ ਉੱਘੇ ਭੌਤਿਕ ਵਿਗਿਆਨੀ ਐਲਬਰਟ ਆਇਨਸਟਾਈਨ ਦੀ ਮਿਸਾਲ ਦੇ ਹਵਾਲੇ ਨਾਲ ਸਰਕਾਰ ’ਤੇ ਚੁਟਕੀ ਲੈਂਦਿਆਂ ਕਿਹਾ ਕਿ ‘ਅਗਿਆਨਤਾ ਨਾਲੋਂ ਹੰਕਾਰ ਵੱਧ ਖ਼ਤਰਨਾਕ ਹੈ।’ ਰਾਹੁਲ ਨੇ ਇਕ ਟਵੀਟ ’ਚ ਆਇਨਸਟਾਈਨ ਦੇ ਹਵਾਲੇ ਨਾਲ ਲਿਖਿਆ, ‘ਇਸ ਲੌਕਡਾਊਨ ਤੋਂ ਸਾਫ਼ ਹੈ ਕਿ ਅਗਿਆਨਤਾ ਨਾਲੋਂ ਹੰਕਾਰ ਵਧੇਰੇ ਖ਼ਤਰਨਾਕ ਹੈ।’
ਰਾਹੁਲ ਨੇ ਟਵੀਟ ਨਾਲ ਇਕ ਗ੍ਰਾਫ਼ ਵੀ ਸਾਂਝਾ ਕੀਤਾ ਜਿਸ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਦੇਸ਼ਵਿਆਪੀ ਲੌਕਡਾਊਨ ਦੇ ਚਾਰ ਗੇੜਾਂ ਨੇ ਅਰਥਚਾਰੇ ਨੂੰ ਮੂਧੇ ਮੂੰਹ ਕਰ ਛੱਡਿਅਾ ਹੈ।