ਅਕ੍ਰਿਤਘਣਤਾ

ਰੋਮੀ ਘੜਾਮੇਂ ਵਾਲਾ 

(ਸਮਾਜ ਵੀਕਲੀ)

ਸਕੂਲ, ਕਾਲਜ, ਵਿਦਿਆਲਿਆ
ਨਾ ਕੁਝ ਸੀ ਹੋਇਆ ਆਬਾਦ
ਬੱਸ ਭਾਈ, ਪੰਡਿਤ, ਮੌਲਵੀ
ਉਦੋਂ ਹੁੰਦੇ ਸਨ ਉਸਤਾਦ

ਉੰਗਲ ਵਾਹ ਕੇ ਧਰਤ ਤੇ
ਸੀ ਪੜ੍ਹਦੇ ਸਬਕ ਜਵਾਕ
ਕਹਿੰਦੇ ਉੰਗਲ ਬਣਦੀ ਕਲਮ ਸੀ
ਤੇ ਸਿਆਹੀ ਸੀਗੀ ਖ਼ਾਕ

ਫਿਰ ਗੁਰਮੁੱਖ ਸਿੰਘ ਤੇ ਦਿੱਤ ਸਿੰਹੁ
ਲਿਆ ਦੁਰਲੱਭ ਤੋੜ ਸੀ ਭਾਲ਼
ਧਰ ਧਿਆਨ ਲੱਕੜ ਦੀਆਂ ਫੱਟੀਆਂ
ਕਰ ਲੇਪ ਗਾਚਣੀ ਨਾਲ

ਕੀ ਟੀਕਾ, ਕਾਵਿ, ਵਿਆਖਿਆ
ਵਾਹ! ਭਲੇ ਸਮੇਂ ਅਖਬਾਰ
ਤੇ ਸਿੰਘ ਸਭਾ ਜਿਹੀ ਲਹਿਰ ਦੇ
ਸਿਰਕੱਢ ਝੰਡਾ-ਬਰਦਾਰ

ਰੱਜ ਅੰਧਵਿਸ਼ਵਾਸ ਨੂੰ ਭੰਡਿਆ
ਇਹਨਾਂ ਛੇੜ ਬਾਣੀ ਦਾ ਨਾਦ
ਪਰ ਕੀ ਆਖਾਂ ਅੱਜ ਕੌਮ ਨੂੰ
ਜਿਹੜੀ ਕਰਦੀ ਵੀ ਨਾ ਯਾਦ

ਕੁਝ ਰੋਮੀ ਵਰਗੇ ਬਦ-ਦਿਮਾਗ
ਲੈਂਦੇ ਨੇ ਕਿੱਸੇ ਛੇੜ
ਉਹ ਪਿੰਡ ਘੜਾਮੇ ਨਾਸਤਿਕ
ਬੇਗੁਰੇ, ਅਧਰਮੀ ਢੇਰ

ਰੋਮੀ ਘੜਾਮੇਂ ਵਾਲਾ
9855281105

 

 

 

Download and Install ‘Samaj Weekly’ App
https://play.google.com/store/apps/details?id=in.yourhost.samajweekly

Previous articleਗ਼ਜਲ
Next articleਪੰਜਾਬੀ ਸਟੇਜਾ ਦੀ ਸੰਚਾਲਕ ਆਸ਼ੂ ਚੋਪੜਾ ਜੀ ‘ ਮਾਂ ਦਿਲਾਂ ਦੀਆ ਜਾਣੇ ‘ ਨਾਲ ਸੰਗਤ ਦੇ ਰ-ਬ-ਰੂ