ਅਕਾਲੀ ਕਾਂਗਰਸ

ਬਿੰਦਰ ਇਟਲੀ

(ਸਾਮਜ ਵੀਕਲੀ)

ਦੱਸ ਸਾਲ  ਪਹਿਲਾਂ ਰਹੇ ਅਕਾਲੀ
ਕਹਿੰਣ ਪੰਜਾਬ ਦਾ ਖਜ਼ਾਨਾ ਖਾਲੀ
ਸੱਠ  ਹਜ਼ਾਰ  ਕਰੋੜ  ਦਾ  ਕਰਜ਼ਾ
ਹੋਰ ਚੜਾ ਗਏ  ਪੰਜਾਬ ਦੇ ਬਾਲੀ
ਕਹਿੰਣ  ਬਹੁਤ ਵਿਕਾਸ ਹੋ ਗਿਆ
ਹਾਲਤ    ਖ਼ਸਤਾ  ਕਰਕੇ   ਮਾਲੀ
ਓਸ ਦੇ  ਪਿਛੋਂ   ਕਾਂਗਰਸ  ਆਈ
ਕੁੱਲ   ਪੰਜਾਬ   ਚ ਮੱਚੀ  ਦੁਹਾਈ
ਅਧਿਅਪਕ  ਲੰਮੇ   ਪਾ  ਪਾ  ਕੁੱਟੇ
ਮੰਤਰੀਆਂ  ਦੀ ਤਨਖਾਹ  ਵਧਾਈ
ਗੁੱਟਕੇ ਤੇ ਹੱਥ  ਰੱਖ ਕੇ ਭੁੱਲ ਗਏ
ਨਸ਼ੇ ਤੇ  ਅੱਜ ਤੱਕ ਰੋਕ ਨਾ ਲਾਈ
ਵਿਕਾਊ  ਅਨਪੜ੍ਹ  ਅਤੇ  ਨਸ਼ੇੜੀ
ਵੋਟਰਾਂ   ਪੰਜਾਬ   ਦੀ ਡੋਬੀ ਬੇੜੀ
ਪੰਜਾਬ  ਪਤੀਲੇ ਵਾਂਗ   ਮਾਂਜਿਆ
ਖੁਰਚਣੀ  ਪਤਾ ਨੀ  ਫੇਰੀ ਕੇਹੜੀ
ਸਦੀਆਂ ਤੱਕ  ਵੀ ਨਹੀਂ ਸੰਭਲਣਾਂ
ਬਿੰਦਰਾ   ਕਿਤੀ  ਹਾਲਤ ਜਿਹੜੀ
 ਬਿੰਦਰ
ਜਾਨ ਏ ਸਾਹਿਤ ਇਟਲੀ     
00393278159218
Previous articleਨੌਜਵਾਨ ਕਿਸਾਨਾਂ ਦਾ ਜਥਾ ਕੌੜਾ ਦੀ ਅਗਵਾਈ ਵਿੱਚ ਦਿੱਲੀ ਨੂੰ ਰਵਾਨਾ
Next articleਖੇਤਾਂ ਦੇ ਪੁੱਤ ਜਾਗ ਪਏ