ਵੱਖ ਵੱਖ ਪਾਰਟੀਆਂ ਦੇ ਵੱਡੀ ਗਿਣਤੀ ਚ ਵਰਕਰਾਂ ਕੀਤੀ ਸ਼ਮੂਲੀਅਤ
ਭੋਗ ਤੇ ਅੰਤਿਮ ਅਰਦਾਸ 11 ਨੂੰ
ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਸੋਢੀ ) : ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਡਾ. ਉਪਿੰਦਰਜੀਤ ਕੌਰ ਦੇ ਰਾਜਸ਼ੀ ਸ਼ਕੱਤਰ ਰਹੇ ਜਥੇ ਬਲਦੇਵ ਸਿੰਘ ਖੁਰਦਾਂ , ਜੋ ਲੰਮੀ ਬਿਮਾਰੀ ਤੋਂ ਬਾਅਦ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ , ਦਾ ਅੱਜ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਰਾਜਸ਼ੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ।
ਇਸ ਸਮੇ ਹਜਾਰਾਂ ਨਮ ਅੱਖਾਂ ਨਾਲ ਵਿਛੜੇ ਆਗੂ ਨੂੰ ਆਖਰੀ ਵਿਦਾਇਗੀ ਦਿੱਤੀ ਗਈ । ਇਸਤੋਂ ਪਹਿਲਾਂ ਜਥੇ ਬਲਦੇਵ ਸਿੰਘ ਖੁਰਦਾਂ ਦੀ ਮ੍ਰਿਤਕ ਦੇਹ ਤੇ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਡਾ. ਉਪਿੰਦਰਜੀਤ ਕੌਰ , ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ,ਐਡਵੋਕੇਟ ਪਰਮਜੀਤ ਸਿੰਘ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ , ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਤੇ ਇੰਜੀਨੀਅਰ ਸਵਰਨ ਸਿੰਘ ਮੈਂਬਰ ਪੀ ਏ ਸੀ ਸ਼੍ਰੋਮਣੀ ਅਕਾਲੀ ਦਲ ,ਸੀਨੀਅਰ ਅਕਾਲੀ ਆਗੂ ਅਰਜਨ ਐਵਾਰਡੀ ਸੱਜਣ ਸਿੰਘ ਚੀਮਾ , ਡੀ ਐਸ ਪੀ ਪਿਆਰਾ ਸਿੰਘ , ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ, ਜਥੇ ਸੰਤੋਖ ਸਿੰਘ ਖੀਰਾਂਵਾਲੀ , ਤਰਲੋਕ ਸਿੰਘ ਹੈਬਤਪੁਰ ਆੜਤੀ , ਸਤਪਾਲ ਮਦਾਨ ਖਜਾਨਚੀ ਅਕਾਲੀ ਦਲ ਤੇ ਹੋਰ ਆਗੂਆਂ ਨੇ ਚਿੱਟੀ ਲੋਈ ਪਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ।
ਅੰਤਿਮ ਸੰਸਕਾਰ ਸਮੇ ਜਥੇ ਖੁਰਦਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਵਿਦੇਸ਼ ਚ ਰਹਿੰਦੇ ਪੁੱਤਰ ਲਖਵਿੰਦਰ ਸਿੰਘ ਆਸਟਰੇਲੀਆ ਨੇ ਅਗਨੀ ਦਿਖਾਈ , ਉਨ੍ਹਾਂ ਨਾਲ ਇਸ ਸਮੇ ਮਨਦੀਪ ਕੌਰ ਪੰਚ ਹੈਬਤਪੁਰ ਤੇ ਕਮਲਜੀਤ ਸਿੰਘ ਨੰਡਾ ਹੈਬਤਪੁਰ ਵੀ ਸਨ । ਇਸ ਸਮੇ ਅੰਤਿਮ ਸੰਸਕਾਰ ਸਮੇ ਉਕਤ ਤੋਂ ਇਲਾਵਾ ਸੀਨੀਅਰ ਆਗੂ ਕੌਸਲਰ ਰਾਜਾ ਗੁਰਪ੍ਰੀਤ ਸਿੰਘ , ਜਥੇ ਸੁਖਦੇਵ ਸਿੰਘ ਨਾਨਕਪੁਰ , ਜਥੇ ਹਰਜਿੰਦਰ ਸਿੰਘ ਲਾਡੀ ਡਡਵਿੰਡੀ , ਪਰਵਿੰਦਰ ਸਿੰਘ ਪੱਪਾ ਚੇਅਰਮੈਨ , ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ , ਚੇਅਰਮੈਨ ਗੁਰਜੰਟ ਸਿੰਘ ਸੰਧੂ , ਕਰਨਜੀਤ ਸਿੰਘ ਆਹਲੀ , ਕੁਲਦੀਪ ਸਿੰਘ ਬੂਲੇ , ਜਥੇ ਰਾਮ ਸਿੰਘ ਪਰਮਜੀਤਪੁਰ , ਚੇਅਰਮੈਨ ਰਾਜਿੰਦਰ ਸਿੰਘ ਨਸੀਰੇਵਾਲ, ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ , ਪੀ ਏ ਟੂ ਚੀਮਾ ਰਵਿੰਦਰ ਰਵੀ , ਸਰਪੰਚ ਜਸਵਿੰਦਰ ਸਿੰਘ ਨੰਡਾ ਹੈਬਤਪੁਰ , ਹਰਚਰਨ ਸਿੰਘ ਬੱਗਾ ਮਿਆਣੀ ਮੈਂਬਰ ਬਲਾਕ ਸੰਮਤੀ , ਚਰਨਜੀਤ ਸਿੰਘ ਕੜਾਹਲ ਨੌ ਆਬਾਦ , ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ ਹੈਬਤਪੁਰ , ਸਤਪਾਲ ਮਨਚੰਦਾ , ਵਿੱਕੀ ਚੌਹਾਨ ਕੌਸਲਰ , ਤੇਜਵੰਤ ਸਿੰਘ ਕੌਸਲਰ , ਮਹਿੰਦਰ ਸਿੰਘ ਖਿੰਡਾ ਲੋਧੀਵਾਲ , ਲਾਇਨ ਸਵਰਨ ਸਿੰਘ ਖਾਲਸਾ ਡਿਸਟ੍ਰਿਕਟ ਗਵਰਨਰ , ਜਥੇ ਦਰਬਾਰਾ ਸਿੰਘ ਵਿਰਦੀ ਦੁਆਬਾ ਜੋਨ ਸੀਨੀਅਰ ਅਕਾਲੀ ਆਗੂ , ਬਲਦੇਵ ਸਿੰਘ ਰੰਗੀਲਪੁਰ ਬਲਾਕ ਸੰਮਤੀ ਮੈਂਬਰ , ਅਜੇ ਬਬਲਾ ਸਾਬਕਾ ਡਾਇਰੈਕਟਰ ਕਪੂਰਥਲਾ , ਸੁਖਜਿੰਦਰ ਸਿੰਘ ਰਾਣਾ ਸਰਕਲ ਪ੍ਰਧਾਨ , ਹਰਪਾਲ ਸਿੰਘ ਖੁਰਦਾ , ਰਾਜਿੰਦਰ ਸਿੰਘ ਜੈਨਪੁਰੀ , ਮਾਸਟਰ ਚਰਨ ਸਿੰਘ ਹੈਬਤਪੁਰ , ਸਾਧੂ ਸਿੰਘ ਹੈਬਤਪੁਰ , ਪੰਚ ਅਮਰੀਕ ਸਿੰਘ ਹੈਬਤਪੁਰ, ਜਥੇ ਮਲਕੀਤ ਸਿੰਘ ਚੰਦੀ ਸਾਬਕਾ ਸਰਪੰਚ ਰਣਧੀਰਪੁਰ , ਜਥੇ ਗੁਰਦਿਆਲ ਸਿੰਘ ਬੂਹ , ਰਜਵੰਤ ਸਿੰਘ ਮਹਿਮਦ ਵਾਲ , ਸਰਪੰਚ ਨਿਰਵੈਰ ਸਿੰਘ , ਜਥੇ ਸਤਨਾਮ ਸਿੰਘ ਰਾਮੇ ਸੀਨੀਅਰ ਆਗੂ , ਜਗੀਰ ਸਿੰਘ ਸਾਬਕਾ ਪੰਚ ਹੈਬਤਪੁਰ , ਜਥੇ ਸੁਖਪਾਲਬੀਰ ਸਿੰਘ ਸੋਨੂੰ ਝੰਡੂਵਾਲ , ਜਥੇ ਬਿਕਰਮ ਸਿੰਘ ਉੱਚਾ , ਜਥੇ ਹਰਜਿੰਦਰ ਸਿੰਘ ਵਿਰਕ , ਜਥੇ ਭੁਪਿੰਦਰ ਸਿੰਘ ਖਿੰਡਾ , ਜਥੇ ਮਲਕੀਤ ਸਿੰਘ ਮੋਮੀ , ਜਥੇ ਸੁਰਜੀਤ ਸਿੰਘ ਮੋਮੀ , ਸੈਕਟਰੀ ਨਿਰਮਲ ਸਿੰਘ ਮੋਮੀ , ਬਖਸ਼ੀਸ਼ ਸਿੰਘ ਮੋਮੀ , ਪੁਸ਼ਪਿੰਦਰ ਸਿੰਘ ਸੋਢੀ , ਬਲਦੇਵ ਸਿੰਘ ਖਾਲਸਾ , ਰਣਜੀਤ ਸਿੰਘ ਰਤਨਪਾਲ , ਬਿਕਰਮਜੀਤ ਸਿੰਘ ਬਿੱਕਾ , ਪਰਮਜੀਤ ਸਿੰਘ , ਸਰਪੰਚ ਦਰਸ਼ਨ ਸਿੰਘ ਵਾਟਾਂਵਾਲੀ , ਸਾਬਕਾ ਸਰਪੰਚ ਬਲਵਿੰਦਰ ਸਿੰਘ , ਜਥੇ ਗੁਰਚਰਨ ਸਿੰਘ ਟਿੱਬੀ , ਰਾਜੀਵ ਧੀਰ ਪ੍ਰਧਾਨ ਅਕਾਲੀ ਦਲ , ਅੰਗਰੇਜ਼ ਸਿੰਘ ਡੇਰਾ ਸੈਦਾ , ਠੇਕੇਦਾਰ ਹਰਨੇਕ ਸਿੰਘ ਵਿਰਦੀ , ਮਾਸਟਰ ਬੂਟਾ ਸਿੰਘ ਚੁਲੱਧਾ , ਅਜਮੇਰ ਸਿੰਘ ਖਾਲਸਾ ਕਾਲਜ , ਆਦਿ ਹੋਰ ਵੱਡੀ ਗਿਣਤੀ ਚ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਵਰਕਰਾਂ ਸ਼ਿਰਕਤ ਕੀਤੀ । ਇਸ ਸਮੇ ਲ਼ਖਵਿੰਦਰ ਸਿੰਘ ਆਸਟਰੇਲੀਆ ਤੇ ਕਮਲਜੀਤ ਸਿੰਘ ਨੰਡਾ ਹੈਬਤਪੁਰ ਨੇ ਦੱਸਿਆ ਕਿ ਜਥੇ ਬਲਦੇਵ ਸਿੰਘ ਖੁਰਦਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ 11ਨਵੰਬਰ ਦਿਨ ਬੁੱਧਵਾਰ ਹੋਵੇਗੀ ।