ਜੋਨ 10 ਸੜੋਆ ਦੇ ਐਥਲੈਟਿਕਸ ਮੁਕਾਬਲਿਆਂ ‘ਚ ਮੰਗੂਪੁਰ ਸਕੂਲ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼੍ਰੀ ਸੁਰੇਸ਼ ਕੁਮਾਰ ਜਿਲ੍ਹਾ ਸਿੱਖਿਆ ਅਫਸਰ (ਸੈ:ਸਿੱ:) ਸ਼ਹੀਦ ਭਗਤ ਸਿੰਘ ਨਗਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਬਲਾਕ ਸੜੋਆ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੀਆਂ ਜੋਨ-10 ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਹਾਈ ਸਕੂਲ ਛਦੌੜੀ ਦੇ ਖੇਡ ਮੈਦਾਨ ਵਿੱਚ ਸ਼੍ਰੀ ਗੁਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਸੜੋਆ ਦੀ ਯੋਗ ਅਗਵਾਈ ਵਿੱਚ ਆਰੰਭ ਹੋਈਆਂ। ਅੱਜ ਇਹਨਾਂ ਸਕੂਲਾਂ ਦੇ ਕਰਵਾਏ ਗਏ ਅਥਲੈਟਿਕਸ ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ ਮੰਗੂਪੁਰ ਦੇ ਮਨਜੋਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮੰਗੂਪੁਰ ਅਤੇ ਲਵਪ੍ਰੀਤ ਪੁੱਤਰ ਜੋਗਿੰਦਰਪਾਲ ਵਾਸੀ ਮੰਗੂਪੁਰ ਦੋਨਾਂ ਹੋਣਹਾਰ ਖਿਡਾਰੀਆਂ ਨੇ 100 ਮੀਟਰ ਦੌੜ ਵਿੱਚੋਂ ਬਲਾਕ ਪੱਧਰ ਤੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤੇ। ਇਸੇ ਤਰ੍ਹਾਂ 400 ਮੀਟਰ ਦੌੜ ਵਿੱਚ ਇਸੇ ਸਕੂਲ ਦੇ ਸੂਰਜ ਪੁੱਤਰ ਬ੍ਰਹਮਦੇਵ ਰਾਏ ਵਾਸੀ ਚੰਦਿਆਣੀ ਕਲਾਂ ਨੇ ਪਹਿਲਾਂ ਸਥਾਨ ਅਤੇ ਲੌਂਗ ਜੰਪ ਮੁਕਾਬਲਿਆਂ ਵਿੱਚ ਇਸੇ ਸਕੂਲ ਦੇ ਮਨਜੋਤ ਸਿੰਘ ਨੇ ਦੂਸਰਾ ਅਤੇ ਸੂਰਜ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਮੰਗੂਪੁਰ ਸਕੂਲ ਨੂੰ ਕ੍ਰਮਵਾਰ ਪੰਜ ਮੈਡਲ ਪ੍ਰਾਪਤ ਕਰਕੇ ਸਕੂਲ ਪ੍ਰਬੰਧਕਾਂ, ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ ਬਲਾਚੌਰ, ਮਹਿੰਦਰ ਪਾਲ ਭੂੰਬਲਾ ਸਰਪੰਚ ਮੰਗੂਪੁਰ, ਤੇਲੂ ਰਾਮ ਪੰਚ, ਚੇਅਰਮੈਨ ਸ਼੍ਰੀ ਸੋਹਣ ਲਾਲ, ਸੀਨੀਅਰ ਆਗੂ ਅਜੈ ਮੰਗੂਪੁਰ, ਸੂਬੇਦਾਰ ਰਾਮ ਪਾਲ, ਸੋਹਣ ਲਾਲ ਸਮਾਜ ਸੇਵੀ, ਪਰਵਿੰਦਰ ਕੌਰ ਉਪ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਬਲਵਿੰਦਰ ਸਿੰਘ, ਕੁਲਦੀਪ ਕੁਮਾਰ, ਰਿੰਪੀ ਰਾਣੀ, ਰਾਹੁਲ ਚੌਧਰੀ, ਮਨੀਸ਼ਾ, ਰੀਨਾ ਰਾਣੀ, ਆਸ਼ਾ ਰਾਣੀ ਆਦਿ ਨੇ ਇਹਨਾਂ ਹੋਣਹਾਰ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਾਪਤੀਆਂ ਤੇ ਵਧਾਈਆਂ ਦਿੰਦਿਆਂ ਇਹਨਾਂ ਖਿਡਾਰੀਆਂ ਦੇ ਉੱਜਲੇ ਭਵਿੱਖ ਦੀ ਕਾਮਨਾ ਵੀ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article27 ਸਾਲਾਂ ਸਤੀਸ਼ ਕੁਮਾਰ ਪਿੰਡ ਖਟਕੜ ਖੁਰਦ ਬੇਵਕਤੀ ਪਰਿਵਾਰ ਨੂੰ ਵਿਛੋੜਾ ਦੇ ਗਏ
Next articleਸ੍ਰੀ ਨਾਵ ਕੰਵਲ ਰਾਜਾ ਸਾਹਿਬ, ਬਿਰਧ ਆਸ਼ਰਮ ਫਤੋਆਣਾ ਸਾਹਿਬ, ਭਰੋਮਜਾਰਾ ਵਿਖੇ ਮਨਾਇਆ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ