HOME ਜੋਨਲ ਖੇਡ ਮੁਕਾਬਲਿਆਂ ਵਿੱਚ ਉਧੋਵਾਲ ਸਕੂਲ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ

ਜੋਨਲ ਖੇਡ ਮੁਕਾਬਲਿਆਂ ਵਿੱਚ ਉਧੋਵਾਲ ਸਕੂਲ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪਿਛਲੇ ਦਿਨੀ ਸੰਪੰਨ ਹੋਏ ਜੋਨ ਨੰਬਰ 12 ਨਕੋਦਰ ਦੇ ਖੇਡ ਮੁਕਾਬਲੇ ਜੋ ਕਿ ਸਾਂਝੇ ਤੌਰ ਤੇ ਪੀਐਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਮਹਿਤਪੁਰ ਅਤੇ ਜੀਜੀਐਚਜੀ ਬੇਟ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਵਿਖੇ ਸਾਂਝੇ ਤੌਰ ਤੇ ਕਰਵਾਏ ਗਏ, ਵਿੱਚ ਉਧੋਵਾਲ ਸਕੂਲ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ ।ਸਕੂਲ ਦੀ ਕਬੱਡੀ ਨੈਸ਼ਨਲ ਸਟਾਈਲ ਲੜਕਿਆਂ ਦੀ ਟੀਮ 17 ਸਾਲ ਤੋਂ ਘੱਟ ਉਮਰ ਵਰਗ ਵਿੱਚ ਜੋਨ ਵਿੱਚੋਂ ਪਹਿਲੇ ਸਥਾਨ ਤੇ ਰਹੀ ਅਤੇ ਜੋਨ ਵੱਲੋਂ ਜ਼ਿਲਾ ਪੱਧਰ ਤੇ ਖੇਡਣ ਦਾ ਮਾਣ ਪ੍ਰਾਪਤ ਕੀਤਾ ।ਇਸੇ ਤਰ੍ਹਾਂ ਕਬੱਡੀ ਲੜਕੇ ਸਰਕਲ ਸਟਾਈਲ ਦੀ ਟੀਮ ਉਮਰ ਵਰਗ 17 ਸਾਲ ਤੋਂ ਘੱਟ ਵਿੱਚ ਵੀ ਜੋਨ ਵਿੱਚੋਂ ਪਹਿਲੇ ਸਥਾਨ ਤੇ ਰਹੀ । ਕਬੱਡੀ ਨੈਸ਼ਨਲ ਸਟਾਈਲ ਲੜਕੇ ਉਮਰ ਵਰਗ 14 ਸਾਲ ਤੋਂ ਘੱਟ ਅਤੇ 19 ਸਾਲ ਤੋਂ ਘੱਟ ਵਰਗ ਵਿੱਚ ਵੀ ਦੋਵੇਂ ਟੀਮਾਂ ਜੋਨ ਵਿੱਚੋਂ ਦੂਸਰੇ ਸਥਾਨ ਤੇ ਰਹੀਆਂ I ਬੈਡਮਿੰਟਨ ਲੜਕਿਆਂ ਦੀ ਟੀਮ ਉਮਰ ਵਰਗ 14 ਸਾਲ ਤੋਂ ਘੱਟ ਵੀ ਜੋਨ ਵਿੱਚੋਂ ਪਹਿਲੇ ਸਥਾਨ ਤੇ ਰਹੀ ।ਇਸੇ ਤਰ੍ਹਾਂ ਵਾਲੀਬਾਲ ਲੜਕੇ 17 ਸਾਲ ਤੋਂ ਘੱਟ ਉਮਰ ਵਰਗ ਵਿੱਚ ਟੀਮ ਦੂਸਰੇ ਸਥਾਨ ਤੇ ਰਹੀ । ਵਾਲੀਬਾਲ ਉਮਰ ਵਰਗ 14 ਸਾਲ ਤੋਂ ਘੱਟ ਵਿੱਚ ਟੀਮ ਤੀਸਰੇ ਸਥਾਨ ਤੇ ਰਹੀ ।ਲੜਕੀਆਂ ਦੇ ਵਰਗ ਵਿੱਚ ਬੈਡਮਿੰਟਨ ਦੀਆਂ ਟੀਮਾਂ ਨੇ ਵਧੀਆ ਖੇਡ ਦਾ ਮੁਜਾਹਰਾ ਕੀਤਾ । ਬੈਡਮਿੰਟਨ ਲੜਕੀਆਂ ਉਮਰ ਵਰਗ 14 ਸਾਲ ਤੋਂ ਘੱਟ ਅਤੇ ਉਮਰ ਵਰਗ 17 ਸਾਲ ਤੋਂ ਘੱਟ ਦੋਵੇਂ ਟੀਮਾਂ ਜੋਨ ਵਿੱਚੋਂ ਦੂਸਰੇ ਸਥਾਨ ਤੇ ਰਹੀਆਂ । ਖਿਡਾਰੀਆਂ ਦੀ ਇਸ ਸਫਲਤਾ ਪਿਛੇ ਸਕੂਲ ਮੁਖੀ ਸ੍ਰੀ ਅਮਰਜੀਤ ਦੀ ਯੋਗ ਅਗਵਾਈ, ਖਿਡਾਰੀਆਂ ਵੱਲੋਂ ਕੀਤੀ ਸਖਤ ਮਿਹਨਤ ਅਤੇ ਸਮੂਹ ਸਟਾਫ ਵੱਲੋਂ ਕਰਵਾਈ ਸਖਤ ਮਿਹਨਤ ਦਾ ਨਤੀਜਾ ਹੈ ।ਸਕੂਲ ਪਹੁੰਚਣ ਤੇ ਸਕੂਲ ਮੁਖੀ ਸ੍ਰੀ ਅਮਰਜੀਤ ਵੱਲੋਂ ਖਿਡਾਰੀਆਂ ਅਤੇ ਉਹਨਾਂ ਦੇ ਕੋਚਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਸਖਤ ਮਿਹਨਤ ਕਰਕੇ ਵਧੀਆ ਖਿਡਾਰੀ ਬਣਨ ਦੀ ਪ੍ਰੇਰਨਾ ਦਿੱਤੀ, ਉਹਨਾਂ ਕਿਹਾ ਕਿ ਇੱਕ ਵਧੀਆ ਖਿਡਾਰੀ ਹੀ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਵਧੀਆ ਨਾਗਰਿਕ ਬਣ ਸਕਦਾ ਹੈ ।ਖਿਡਾਰੀਆਂ ਦੇ ਮਾਤਾ ਪਿਤਾ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਅਤੇ ਗਰਾਮ ਪੰਚਾਇਤ ਅਤੇ ਐਸਐਮਸੀ ਕਮੇਟੀ ਵੱਲੋਂ ਅਧਿਆਪਕਾਂ ਨੂੰ ਵਧਾਈ ਸੰਦੇਸ਼ ਆ ਰਹੇ ਹਨ ।ਕਬੱਡੀ ਟੀਮਾਂ ਦੀ ਤਿਆਰੀ ਸ੍ਰੀ ਸਤਨਾਮ ਸਿੰਘ ਮੈਥ ਮਾਸਟਰ, ਸ੍ਰੀ ਸੁਦੇਸ਼ ਸਿੰਘ, ਬੈਡਮਿੰਟਨ ਦੀ ਤਿਆਰੀ ਸ੍ਰੀ ਅਨਿਲ ਕੁਮਾਰ ਹਿੰਦੀ ਮਾਸਟਰ, ਵਾਲੀਬਾਲ ਦੀ ਤਿਆਰੀ ਸ੍ਰੀ ਰਘਬੀਰ ਸਿੰਘ ਅਤੇ ਲੜਕੀਆਂ ਦੀ ਤਿਆਰੀ ਸ੍ਰੀਮਤੀ ਹਨੀਸ਼ ਰਾਣੀ ਅੰਗਰੇਜ਼ੀ ਅਧਿਆਪਕਾ ਅਤੇ ਸ੍ਰੀਮਤੀ ਕਮਲਜੀਤ ਕੌਰ ਸਾਇੰਸ ਅਧਿਆਪਕਾ ਵੱਲੋਂ ਬੜੇ ਵਧੀਆ ਢੰਗ ਨਾਲ ਕਰਵਾਈ ਗਈ ।ਇਸ ਟੂਰਨਾਮੈਂਟ ਵਿੱਚ ਸ੍ਰੀ ਅਮਰਜੀਤ ਵੱਲੋਂ ਬਤੌਰ ਕਨਵੀਨਰ ਕਬੱਡੀ ਨੈਸ਼ਨਲ ਸਟਾਈਲ ਅਤੇ ਸ੍ਰੀ ਸਤਨਾਮ ਸਿੰਘ ਮੈਥ ਮਾਸਟਰ ਵੱਲੋਂ ਬਤੌਰ ਰੈਫਰੀ ਕਬੱਡੀ ਨੈਸ਼ਨਲ ਸਟਾਈਲ ਆਪਣੀ ਡਿਊਟੀ ਬਾਖੂਬੀ ਨਿਭਾਈ ਗਈ । ਇਸ ਮੌਕੇ ਤੇ ਸਕੂਲ ਮੁਖੀ ਸ੍ਰੀ ਅਮਰਜੀਤ ਤੋਂ ਇਲਾਵਾ ਕੰਵਲਜੀਤ ਕੌਰ ,ਸਤਨਾਮ ਸਿੰਘ ਮੈਥ ਮਾਸਟਰ, ਅਨਿਲ ਕੁਮਾਰ ਹਿੰਦੀ ਮਾਸਟਰ, ਕਮਲਜੀਤ ਕੌਰ, ਜਸਪ੍ਰੀਤ ਕੌਰ, ਹਨੀਸ਼ ਰਾਣੀ, ਰਜਿੰਦਰ ਕੌਰ, ਸਤਨਾਮ ਸਿੰਘ ਮਾਨ, ਸੁਦੇਸ਼ ਸਿੰਘ, ਰਘਬੀਰ ਸਿੰਘ, ਖੁਸ਼ ਕਰਨ ਵਰਮਾ ਅਨੀਤਾ ਰਾਣੀ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਵਲ ਹਸਪਤਾਲ ਬੰਗਾ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਹਫਤਾ ਮਨਾਇਆ ਗਿਆ।
Next article” ਰੱਖੜੀ ਦੀ ਅਸਲੀ ਹੱਕਦਾਰ “