ਸ੍ਰੀਨਗਰ (ਸਮਾਜ ਵੀਕਲੀ): ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿ ਜ਼ੋਜੀਲਾ ਸੁਰੰਗ ਕੌਮੀ ਸੁਰੱਖਿਆ ਲਈ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਇਹ ਜੰਮੂ ਕਸ਼ਮੀਰ ਤੇ ਲੱਦਾਖ ਦੇ ਵਿਕਾਸ ਵਿਚ ਵੀ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਸੈਰ-ਸਪਾਟੇ ਨੂੰ ਹੁਲਾਰਾ ਦੇਣ ਵਿਚ ਵੀ ਇਹ ਕਾਫ਼ੀ ਅਹਿਮ ਭੂਮਿਕਾ ਨਿਭਾਏਗੀ ਤੇ ਇਹ ਪੂਰਾ ਸਾਲ ਸੰਪਰਕ ਬਣਾਉਣ ਵਿਚ ਮਦਦ ਕਰੇਗੀ।
ਸੁਰੰਗ ਦਾ ਦੌਰਾ ਕਰਨ ਆਏ ਮੰਤਰੀ ਨੇ ਕਿਹਾ ਕਿ ਸਾਰੇ ਉਸਾਰੀ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕੀਤੇ ਜਾਣਗੇ। ਇਹ ਸੁਰੰਗ ਲੱਦਾਖ ਨੂੰ ਹਰ ਮੌਸਮ ਵਿਚ ਬਾਕੀ ਹਿੱਸਿਆਂ ਨਾਲ ਜੋੜੇਗੀ। ਅਧਿਕਾਰੀਆਂ ਨੇ ਕਿਹਾ ਕਿ ਉਸਾਰੀ ਪੂਰੇ ਜ਼ੋਰ ਨਾਲ ਚੱਲ ਰਹੀ ਹੈ। ਕੇਂਦਰੀ ਮੰਤਰੀ ਸ਼ਨਿਚਰਵਾਰ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿਚ ਦੋ ਦਿਨਾ ਦੌਰੇ ਉਤੇ ਆਏ ਸਨ। ਉਹ ਕੇਂਦਰ ਸਰਕਾਰ ਦੇ ਰਾਬਤਾ ਪ੍ਰੋਗਰਾਮ ਤਹਿਤ ਵਾਦੀ ਦਾ ਦੌਰਾ ਕਰ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly