(ਸਮਾਜ ਵੀਕਲੀ): ਸ਼੍ਰੀ ਵਰਿੰਦਰ ਯਾਦਗਾਰੀ ਲਾਇਬਰੇਰੀ ਹਠੂਰ ਵਿੱਚ ਯੂਥ ਵੈਲਫੇਅਰ ਕਲੱਬ ਦੀ ਮੀਟਿੰਗ ਹੋਈ। ਜਿਸ ਵਿੱਚ ਕਲੱਬ ਦੇ ਸੀਨੀਅਰ ਮੈਂਬਰ ਗੁਰਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਲੱਬ ਦੇ 25 ਵਰ੍ਹੇ ਪੂਰੇ ਹੋਣ ਤੇ’ ਸਾਰੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਲੱਬ ਦੇ ਸਿਲਵਰ ਜੁਬਲੀ ਸਮਾਰੋਹ ਮਨਾਉਣ ਦਾ ਮਤਾ ਪਾਸ ਕੀਤਾ ਗਿਆ। ਇਸ ਸਮੇਂ ਨਵੀਂ ਚੋਣ ਵਿੱਚ ਸ. ਪਰਮਿੰਦਰ ਸਿੰਘ ਕੰਬੋ ਨੂੰ ਇੱਕ ਵਕਫੇ ਬਾਅਦ ਫਿਰ ਤੋਂ ਸਰਬਸੰਮਤੀ ਨਾਲ ਦੋ ਸਾਲ ਲਈ ਪ੍ਰਧਾਨ ਚੁਣਿਆ ਗਿਆ। ਖਜਾਨਚੀ ਪ੍ਰਿੰਸੀਪਲ ਗਗਨਦੀਪ ਜਿੰਦਲ, ਜਨਰਲ ਸਕੱਤਰ ਜਸਵਿੰਦਰ ਸਿੰਘ ਜਸਵੀ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਕਾਲਾ ਨੂੰ ਚੁਣਿਆ ਗਿਆ।ਸ. ਬੰਤ ਸਿੰਘ ਉੱਪਲ ਪਰਿਵਾਰ ਦੀ ਸਰਪ੍ਰਸਤੀ ਦਰਜ ਕੀਤੀ ਗਈ। ਬਾਕੀ ਸਾਰੇ ਮੈਂਬਰਾਂ ਦੇ ਪਹਿਲਾਂ ਵਾਲੇ ਅਹੁਦੇ ਬਰਕਰਾਰ ਰੱਖੇ ਗਏ। ਕਲੱਬ ਦੀਆਂ ਸਲਾਨਾ ਗਤੀਵਿਧੀਆਂ ਦੀ ਰੂਪ ਰੇਖਾ ਵੀ ਉਲੀਕੀ ਗਈ।
ਜਿਸ ਰਾਹੀਂ ਸ਼੍ਰੀ ਵਰਿੰਦਰ ਕੁਮਾਰ ਯਾਦਗਾਰੀ ਲਾਇਬ੍ਰੇਰੀ ਦਾ ਸੰਚਾਲਨ ਕਰਨ ਲਈ ਲਾਇਬਰੇਰੀਅਨ ਦਾ ਪ੍ਰਬੰਧ ਕਰਨ ਲਈ ਯੋਜਨਾਂ ਤਹਿ ਕੀਤੀ ਗਈ। ਪੜ੍ਹਾਈ ਵਿੱਚ ਅੱਵਲ ਰਹਿਣ ਵਿਦਿਆਰਥੀਆਂ ਲਈ ਇਨਾਮ ਵੰਡ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਬਣਾਈ। ਵਾਤਾਵਰਣ ਲਈ ਬੂਟੇ ਲਗਾਉਣ ਦਾ ਪ੍ਰੋਗਰਾਮ ਮਿਥਿਆ ਗਿਆ ਅਤੇ ਲਾਇਬ੍ਰੇਰੀ ਵਿੱਚ ਦੋ ਮਾਸਕ ਸਾਹਿਤ ਸਭਾ ਆਯੋਜਿਤ ਕਰਨ ਦਾ ਫੈਸਲਾ ਲਿਆ ਗਿਆ। ਬੱਚਿਆਂ ਦੀ ਗਾਈਡੈਂਸ ਲਈ ਵੀ ਪ੍ਰੋਗਰਾਮ ਉਲੀਕਿਆ। ਇਸ ਮੌਕੇ ਰਣਜੀਤ ਸਿੰਘ ਹਠੂਰ, ਗੁਰਦੀਪ ਸਿੰਘ ਕਨੇਡਾ,ਪ੍ਰਿੰਸੀਪਲ ਗਗਨਦੀਪ ਜਿੰਦਲ,ਮਾ ਸਤਨਾਮ ਸਿੰਘ, ਜਸਵਿੰਦਰ ਸਿੰਘ ਜਸਵੀ,ਮਾ ਸਤਨਾਮ ਸਿੰਘ ਖਾਲਸਾ, ਨਵਜਿੰਦਰ ਸਿੰਘ, ਸਵਰਨ ਸਿੰਘ, ਇੰਦਰਜੀਤ ਸਿੰਘ ਕਾਲਾ,ਪ੍ਰਦੀਪ ਸਿੰਘ ਪੱਪਾ,ਸਵਰਨ ਸਿੰਘ, ਹਰਪਾਲ ਸਿੰਘ ਪਾਲਾ ਆਦਿ ਮੈਂਬਰ ਹਾਜ਼ਰ ਸਨ।
ਅੰਤ ਵਿੱਚ ਸਾਰੇ ਕਲੱਬ ਮੈਂਬਰਾਂ ਨੇ ਨਵੀਂ ਚੋਣ ਹੋਣ ਤੇ’ ਪ੍ਰਧਾਨ ਪਰਮਿੰਦਰ ਸਿੰਘ ਕੰਬੋ ਨੂੰ ਵਧਾਈਆਂ ਦਿੱਤੀਆਂ ਅਤੇ ਪਿੰਡ ਦੀ ਭਲਾਈ ਲਈ ਉਲੀਕੇ ਕੰਮਾਂ ਨੂੰ ਨਵੇਂ ਜੋਸ਼ ਨਾਲ ਕਰਨ ਦੀ ਵਚਨਬੱਧਤਾ ਪ੍ਰਗਟਾਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly