ਪੰਜਾਬ ਦੇ ਨੌਜਵਾਨ…….

ਮੰਜੂ ਰਾਇਕਾ 
 (ਸਮਾਜ ਵੀਕਲੀ)  ਥੋੜੇ ਹੀ ਦਿਨ ਪਹਿਲਾਂ ਜਦੋਂ ਅਮਰੀਕਾ ਦੇ ਚੋਂ ਪੰਜਾਬੀਆਂ ਨੂੰ ਵਾਪਸ ਭੇਜਦੇ ਹੋਏ ਵੇਖਿਆ।ਮੇਰਾ ਮਨ ਬੜ੍ਹਾ ਹੀ ਉਦਾਸ ਹੋਇਆ।ਕੀ ਇਹਨਾਂ ਦੀ ਵਾਪਸੀ ਸਿਰਫ਼ ਇਹਨਾਂ ਲਈ ਸਮੱਸਿਆ ਨਹੀਂ ਸਗੋਂ ਇਹ ਉਹਨਾਂ ਪੰਜਾਬੀਆਂ ਲਈ ਵੀ ਇੱਕ ਵੱਡੀ ਸੱਮਸਿਆ ਹੈ ਜੋ ਕਿ ਪੰਜਾਬ ਵਿੱਚ ਰਹਿੰਦੇ ਹਨ। ਪਹਿਲਾਂ ਹੀ ਪੰਜਾਬ ਦੇ 70% ਨੋਜਵਾਨ ਨਸ਼ਾ ਕਰਦੇ ਹਨ।ਅੱਧ ਤੋਂ ਵੱਧ ਨੋਜਵਾਨ ਪੜ੍ਹ ਲਿਖ ਕੇ ਵੀ ਬੇਰੁਜ਼ਗਾਰੀ ਦਾ ਸਾਹਮਣਾ ਕਰਨ ਪੈ ਰਿਹਾ ਹੈ। ਪੰਜਾਬੀ ਲੋਕ ਖੇਤੀ ਵੀ ਛੱਡਦੇ ਜਾ ਰਹੇ ਹਨ। ਉਹਨਾਂ ਨੇ ਕੰਮ ਲਈ ਬਿਹਾਰ,ਯੂਪੀ ਤੋਂ ਆਏ ਲੋਕਾਂ ਨੂੰ ਰੱਖ ਲਿਆ ਹੈ। ਪਹਿਲਾਂ ਇੰਜ ਹੁੰਦਾ ਸੀ ਕਿ ਕੁਝ ਕੁ ਬੱਚੇ ਆਈਲੈਟਸ ਕਰਦੇ ਤੇ ਬਾਹਰ ਚਲੇ ਜਾਂਦੇ ਤਾਂ ਫਿਰ ਉਹਨਾਂ ਬੱਚਿਆਂ ਲਈ ਰੁਜ਼ਗਾਰ ਲੈਣਾ ਥੋੜਾ ਸੌਖਾ ਹੋ ਜਾਂਦਾ। ਫਿਰ ਪੰਜਾਬ ਚ ਕੋਚਿੰਗ ਸੈਂਟਰ ਦਾ ਦੌਰ ਆਇਆ। ਆਈਲੈਟਸ ਸੈਂਟਰ ਬੰਦ ਹੋਣ ਲੱਗੇ।ਬਾਹਰ ਜਾਣ ਲਈ ਡਿਗਰੀ ਲਾਜ਼ਮੀ ਕੀਤੀ ਗਈ। ਨੌਜਵਾਨ ਇੱਥੇ ਰੁਜ਼ਗਾਰ ਦੀ ਭਾਲ ਕਰਨ ਲੱਗੇ।ਹਰ 100 ਨੌਜ਼ਵਾਨ ਚੋ 80 ਸਰਕਾਰੀ ਨੌਕਰੀ ਦੀ ਤਲਾਸ਼ ਵਿਚ ਹਨ। ਜਦੋਂਕਿ ਇਹ ਸੰਭਵ ਨਹੀਂ ਹੈ। ਹੁਣ ਜੋ ਨੌਜਵਾਨ ਅਮਰੀਕਾ ਜਾ ਦੂਸਰੇ ਦੇਸ਼ਾਂ ਤੋਂ ਮੁੜ ਪੰਜਾਬ ਨੂੰ ਆ ਰਹੇ ਹਨ।ਇਹ ਵੀ ਇੱਕ ਵੱਡੀ ਸੱਮਸਿਆ ਹੈ। ਉਹਨੂੰ ਨੂੰ ਹੁਣ ਪੰਜਾਬ ਵਿੱਚ ਰੁਜ਼ਗਾਰ ਦੀ ਭਾਲ ਰਹੇਗੀ।ਇੰਨੀ ਵੱਡੀ ਜਨ ਸੰਖਿਆ ਨੂੰ ਰੁਜ਼ਗਾਰ ਦੇਣਾ ਸੰਭਵ ਨਹੀਂ ਹੈ। ਅੱਜ ਪੰਜਾਬ ਦੇ ਨੌਜਵਾਨਾਂ ਦੀ ਦਸ਼ਾ ਬਹੁਤ ਬੁਰੀ ਹੈ।ਜੇ ਉਹ ਕਿਸੇ ਹੋਰ ਰਾਜ ਵਿੱਚ ਜਾਂਦੇ ਹਨ ਤਾਂ ਉੱਥੇ ਇੱਕ ਨਿਸ਼ਚਿਤ ਕੋਟਾ ਹੈ ਪਰ ਪੰਜਾਬ ਵਿੱਚ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਹੈ। ਹਾਲ ਹੀ ਵਿੱਚ ਬਠਿੰਡਾ ਚੋਂ ਹੋਈ ਬਿਜਲੀ ਕਾਮਿਆਂ ਦੀ ਭਰਤੀ ਵਿੱਚ ਅੱਧੇ ਤੋਂ ਵੱਧ ਹਰਿਆਣਾ ਦੇ ਨੌਜਵਾਨ ਤੇ ਕੁਝ ਹਿਮਾਚਲ ਦੇ ਨੌਜਵਾਨ ਸ਼ਾਮਿਲ ਹਨ। ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਸੀ।ਜੋ ਕਿ ਚਿੰਤਾ ਦਾ ਵਿਸ਼ਾ ਹੈ। ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਸਰਕਾਰੀ ਨੌਕਰੀ ਲਈ ਪੰਜਾਬੀਆਂ ਦਾ ਵਿਸ਼ੇਸ਼ ਕੋਟਾ ਰੱਖਿਆ ਜਾਵੇ। ਹੋਰ ਰਾਜਾਂ ਦੇ ਲੋਕਾਂ ਦਾ ਘੱਟ ਤਾ ਕੀ ਪੰਜਾਬ ਨੂੰ ਹੋਰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਰੁਜ਼ਗਾਰ ਨਾਲ ਹੀ ਮਨੁੱਖ ਜਿਉਂ ਸਕਦਾ ਹੈ। ਬਿਨਾਂ ਰੁਜ਼ਗਾਰ ਤੋਂ ਜਿਉਣਾ ਸੰਭਵ ਨਹੀਂ। ਸਾਡੇ ਪੰਜਾਬ ਵਿੱਚ ਤਕਨੀਕੀ ਸਿੱਖਿਆ ਦੀ ਬਹੁਤ ਕਮੀ ਹੈ ਜਿਆਦਾ ਸਿੱਖਿਆ ਸਿਰਫ ਕਲਰਕਾਂ ਦੀ ਭਰਤੀ ਤੱਕ ਸੀਮਤ ਹੈ। ਇੰਜਨੀਅਰ ਡਾਕਟਰੀ ਤੇ ਹੋਰ ਤਕਨੀਕੀ ਸਿੱਖਿਆ ਪੰਜਾਬੀ ਵਿੱਚ ਹੋਣੀ ਚਾਹੀਦੀ ਹੈ ਸਰਕਾਰਾਂ ਅਜਿਹਾ ਸੁਧਾਰ ਕਰਨ ਲਈ ਚੋਣ ਜਿੱਤਣ ਦਾ ਇੱਕ ਨਾਹਰਾ ਬਣਾ ਲੈਂਦੇ ਹਨ ਜਦੋਂ ਕੁਰਸੀ ਤੇ ਬਿਰਾਜਮਾਨ ਹੋ ਜਾਂਦੇ ਹਨ ਸਭ ਕੁੱਝ ਭੁੱਲ ਜਾਂਦੇ ਹਨ। ਸਾਡੀਆਂ ਸਮਾਜਿਕ ਜਥੇਬੰਦੀਆ ਤੇ ਰਾਜਨੀਤਿਕ ਪਾਰਟੀਆਂ ਨੂੰ ਇਹ ਆਵਾਜ਼ ਸਹੀ ਰੂਪ ਵਿੱਚ ਉਠਾਉਣੀ ਚਾਹੀਦੀ ਹੈ ਕਿ ਤਕਨੀਕੀ ਸਿੱਖਿਆ ਪੰਜਾਬੀ ਵਿੱਚ ਕੀਤੀ ਜਾਵੇ ਤਾਂ ਜੋ ਲੋੜ ਅਨੁਸਾਰ ਨੌਕਰੀ ਲਈ ਜੋ ਭਰਤੀ ਹੁੰਦੀ ਹੈ ਉਹ ਪੰਜਾਬੀ ਨੌਜਵਾਨ ਹੀ ਪੂਰੀ ਕਰ ਸਕਣ ਨਹੀਂ ਤਾਂ ਜਿਸ ਤਰ੍ਹਾਂ ਹੁਣ ਪਾਵਰ ਕਾਮ ਕਾਰਪੋਰੇਸ਼ਨ ਦੀ ਭਰਤੀ ਵਿੱਚ ਹੋਇਆ ਹੈ ਸਹੀ ਰੂਪ ਵਿੱਚ ਸਿੱਖਿਆ ਨਹੀਂ ਹੁੰਦੀ ਮੁਲਾਜ਼ਮਾਂ ਦੀ ਥਾਂ ਭਰਨ ਲਈ ਜਿੱਧਰੋਂ ਵੀ ਕੋਈ ਮੁਲਾਜ਼ਮ ਮਿਲਦਾ ਹੈ ਭਰਤੀ ਹੋ ਜਾਂਦੀ ਹੈ ਜਿਆਦਾ ਲੋਕ ਆਵਾਜ਼ ਉਠਾ ਰਹੇ ਹਨ ਕਿ ਬਾਹਰਲੇ ਰਾਜਾਂ ਨੂੰ ਪੰਜਾਬ ਵਿੱਚ ਨੌਕਰੀ ਕਿਉਂ ਦਿੱਤੀ ਜਾਂਦੀ ਹੈ ਪਰ ਅਸਲੀ ਗੱਲ ਪਰਦੇ ਪਿੱਛੇ ਜੋ ਹੈ ਉਹ ਕੋਈ ਚੁੱਕਣਾ ਨਹੀਂ ਚਾਹੁੰਦਾ ਹੱਲ ਤਾਂ ਬਹੁਤ ਦੂਰ ਦੀ ਗੱਲ ਹੈ ਪੰਜਾਬ ਵਿੱਚ ਤਕਨੀਕੀ ਸਿੱਖਿਆ ਦੀ ਬਹੁਤ ਕਮੀ ਹੈ ਇਸ ਵਿੱਚ ਸੁਧਾਰ ਹੋਣਾ ਚਾਹੀਦਾ ਹੈ ਬੇਰੁਜ਼ਗਾਰੀ ਨੂੰ ਜੁਰੂਰ ਠੱਲ ਪਵੇਗੀ।
ਮੰਜੂ ਰਾਇਕਾ 
ਰਣਬੀਰ ਕਾਲਜ਼ ਸੰਗਰੂਰ 
(7626053712)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇਨਕਲਾਬ ਦੀ ਕਿਰਨ ਜੋਂ ਸੁਨਹਿਰੀ ਇਤਿਹਾਸ ਸਿਰਜ ਗਈ
Next articleਯੂਨੀਵਰਸਿਟੀ ਕਾਲਜ (ਲੜਕੀਆਂ) ਫੱਤੂਢੀਂਗਾ ਵਿਖੇ ਸ਼ਹੀਦ-ਏ-ਆਜਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ