ਨੌਜਵਾਨ ਸਾਹਿਤ ਸਭਾ ਭਲੂਰ ਵੱਲੋਂ ਵਿਸ਼ਾਲ ਸਾਹਿਤਕ ਸਮਾਗਮ 23 ਨੂੰ

ਸ਼ਾਇਰ ਚਰਨ ਲਿਖਾਰੀ ਦੇ ਰੂ-ਬ-ਰੂ ਹੋਵੇਗਾ ਸਮਾਗਮ_ਬੇਅੰਤ ਗਿੱਲ/ਸਤਨਾਮ ਸ਼ਦੀਦ
ਮੋਗਾ (ਸਮਾਜ ਵੀਕਲੀ)  (ਅਨੰਤ ਗਿੱਲ)  ਪੰਜਾਬ ਦੀ ਨਾਮਵਰ ਸਾਹਿਤਕ ਸੰਸਥਾ ਨੌਜਵਾਨ ਸਾਹਿਤ ਸਭਾ ਭਲੂਰ ਅਤੇ 35ਅੱਖਰ ਲੇਖਕ ਮੰਚ ਭਲੂਰ ਵੱਲੋਂ ਮਿਤੀ 23 ਫਰਵਰੀ 2025 ਦਿਨ ਐਤਵਾਰ ਨੂੰ ਪੰਜਾਬ ਦੇ ਮਾਣਮੱਤੇ ਸ਼ਾਇਰ ਚਰਨ ਲਿਖਾਰੀ ਦੇ ਰੂ-ਬ-ਰੂ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਨੌਜਵਾਨ ਸਾਹਿਤ ਸਭਾ ਭਲੂਰ ਦੇ ਨੁਮਾਇੰਦੇ ਬੇਅੰਤ ਗਿੱਲ ਅਤੇ ਸਤਨਾਮ ਸ਼ਦੀਦ ਸਮਾਲਸਰ ਨੇ ਦੱਸਿਆ ਕਿ ਉਕਤ ਸਾਹਿਤਕ ਸੰਸਥਾਵਾਂ ਦੇ ਬੈਨਰ ਹੇਠ ਪਹਿਲਾਂ ਵੀ ਸ਼ਾਨਦਾਰ ਸਾਹਿਤਕ ਸਮਾਗਮ ਰਚਾਏ ਗਏ , ਇਸੇ ਤਰ੍ਹਾਂ ਮਿਤੀ 23 ਫਰਵਰੀ ਦਿਨ ਐਤਵਾਰ ਨੂੰ ਨੌਜਵਾਨ ਸ਼ਾਇਰ ਚਰਨ ਲਿਖਾਰੀ ਦੇ ਰੂ-ਬ-ਰੂ ਸਮਾਗਮ ਉਲੀਕਿਆ ਗਿਆ ਹੈ।ਇਸ ਰੂ-ਬ-ਰੂ ਸਮਾਗਮ ਦੌਰਾਨ ਨੌਜਵਾਨ ਕਵੀ ਗੁਰਪਿਆਰ ਹਰੀ ਨੌਂ ਸ਼ਾਇਰ ਚਰਨ ਲਿਖਾਰੀ ਦੇ ਗੀਤਕਾਰੀ ਸਫ਼ਰ ਬਾਰੇ ਚਾਨਣਾ ਪਾਉਣਗੇ। ਇਸ ਸਮਾਗਮ ਵਿੱਚ ਨੌਜਵਾਨ ਕਹਾਣੀਕਾਰ ਜਸਕਰਨ ਲੰਡੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ ਅਤੇ ਨਾਮਵਰ ਗੀਤਕਾਰ ਕੁਲਦੀਪ ਸਿੰਘ ਕੰਡਿਆਰਾ ਅਤੇ ਨਾਮਵਰ ਗੀਤਕਾਰ ਸੇਖੋਂ ਜੰਡ ਵਾਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰ ਰਹੇ ਹਨ।ਇਸ ਦੌਰਾਨ ਵਿਸ਼ਾਲ ਕਵੀ ਦਰਬਾਰ ਵੀ ਕਰਵਾਇਆ ਜਾ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸੰਤ ਪੰਚਮੀ ਅਤੇ ਵਿਦਿਆ ਆਰੰਭ ਸੰਸਕਾਰ ਦਾ ਪ੍ਰੋਗਰਾਮ ਮਨਾਇਆ ਗਿਆ
Next articleਇੰਜ: ਮੁਖਤਿਆਰ ਸਿੰਘ ਐਸ. ਡੀ. ਓ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਗਮ