ਨੌਜਵਾਨਾਂ ਵਿੱਚ ਵੱਧ ਰਿਹਾ ਹਥਿਆਰਾਂ ਦਾ ਰੁਝਾਨ

ਡਾਕਟਰ ਨਰਿੰਦਰ  ਭੱਪਰ ਝਬੇਲਵਾਲੀ
(ਸਮਾਜ ਵੀਕਲੀ)  ਅੱਜ ਕਲ  ਜਣਾ ਖਣਾ ਹੀ  ਦੇਖੋ ਦੇਖੀ ਹਥਿਆਰਾਂ ਦਾ ਲਾਈਸੰਸ ਬਣਾ ਲੈਂਦਾ ਹੈ ।ਜਿਨ੍ਹਾਂ ਦੀ ਦੁਰਵਰਤੋਂ ਹੁੰਦੀ ਹੈ ।ਬੜਾ ਖ਼ਤਰਨਾਕ ਤਾਕਤ ਤੇ ਨਸ਼ਿਆਂ ਅਤੇ ਹਥਿਆਰਾਂ ਦਾ ਮੇਲ ਹੈ ।ਨੀਦਰਲੈਂਡ ਦੀ  ਟਿਲਬਰਗ  ਯੂਨੀਵਰਸਿਟੀ ਵਿੱਚ 2011 ਵਿੱਚ1561 ਵਿਅਕਤੀਆਂ ਦੀ ਜ਼ਿੰਦਗੀ ਬਾਰੇ ਪਰਫਾਰਮੈ ਭਰੇ ਗਏ ਕਿ ਉੱਚੇ ਅਹੁਦਿਆਂ ਤੇ ਬੈਠੇ  ਵਿਅਕਤੀਆ ਵਿੱਚ ਹਥਿਆਰ ਰੱਖਣ ਦਾ ਕਿੰਨਾਂ ਸ਼ੌਂਕ ਹੈ।86%  ਅਧਿਕਾਰੀਆਂ ਨੇ ਹਾਂ ਵਿੱਚ ਉੱਤਰ ਦਿੱਤਾ ।ਜਿੱਥੋਂ ਤੱਕ ਹਥਿਆਰਾਂ ਦਾ ਸੰਬੰਧ ਹੈ ।ਵੱਖ ਵੱਖ ਮੁਲਕਾਂ ਦੇ ਅੰਕੜਿਆਂ ਮੁਤਾਬਕ ਜਿਸ ਥਾਂ ਤੇ ਅਸਲਾ ਵੱਧ ਹੈ ਉੱਥੇ ਲੱਗਭੱਗ ਸੱਤ ਪ੍ਰਤੀਸ਼ਤ ਵੱਧ ਲੁੱਟ-ਖਸੁੱਟ ,ਕਤਲ, ਬਲਾਤਕਾਰ, ਜਿਹੇ ਸੰਗੀਨ ਜੁਰਮ ਹੁੰਦੇ ਹਨ । ”ਅਮਰੀਕਨ ਜਰਨਲ ਆਫ ਪ੍ਰੀਵੈਟਿਵ ਮੈਡੀਸਨ ”ਵਿਚ ਛਪੀ ਇਕ ਖੋਜ ਸਪਸ਼ਟ ਕਰਦੀ ਹੈ ਕਿ ਘਰ ਵਿੱਚ ਅਸਲਾ ਪਏ ਹੋਣ ਨਾਲ ਕਤਲ ਜਾਂ ਖੁਦਕੁਸ਼ੀ ਕਰਨ ਦੇ ਮਾਮਲੇ 8ਤੋਂ9% ਵਧ ਜਾਂਦੇ ਹਨ ।ਜੇਕਰ ਅਸਲਾ ਘਰੋਂ ਬਾਹਰ ਲਿਜਾਇਆ ਜਾਂਦਾ ਹੈ ,ਤਾਂ ਇਸ ਦੀ ਵਰਤੋਂ ਕਰਨ ਲਈ ਮਨ  ਉਕਸਾਉਂਦਾ ਰਹਿੰਦਾ ਹੈਂ। ਕਿ ਇਸਦੀ ਵਰਤੋਂ ਕਰਕੇ ਵੇਖੀਏ ਸੁਚੇਤ ਮਨ ਇਹੋ ਜਿਹਾ ਕਰਨ ਤੋਂ ਰੋਕਦਾ ਹੈ ,ਪਰ ਸ਼ਰਾਬ ਦੇ ਅਸਰ ਹੇਠ  ਸੁਚੇਤ ਮਨ ਵੱਲੋਂ ਵੀ ਆਉਂਦੇ ਸੁਨੇਹੇ ਦੱਬੇ ਜਾਣ ਉੱਤੇ ਹਲਕੀ ਭੜਕਾਹਟ ਦੀ ਸੂਰਤ ਵਿੱਚ ਖੁਦਕਸ਼ੀ ਦਾ ਕਤਲ ਤੱਕ ਕਰਨਾ ਇਹੋ ਜਿਹੇ ਵਿਅਕਤੀ ਲਈ ਮਾਮੂਲੀ ਗੱਲ ਬਣ ਜਾਂਦੀ ।ਹਾਂ ਜੀ ਇਹ ਤਿੰਨੋ ਗੱਲਾਂ ਕੱਠੀਆਂ ਹੋ ਜਾਣ ਤਾਂ ਇਨਸਾਨੀ ਦਿਮਾਗ਼ ਕੋਈ ਕਹਿਰ ਜ਼ਰੂਰ ਵਰਤਾਉਂਦਾ ਹੈ ਹਾਂ ਕਰਦਾ ਹੈ। ਤਾਕਤ ਦੇ ਨਸ਼ੇ ਵਿਚ ਅੰਨਾ ਹੋਇਆ ਇਨਸਾਨ ਜੇ ਹੱਥ ਵਿੱਚ ਅਸਲਾ ਲੈ ਕੇ ਫਿਰ ਰਿਹਾ ਹੋਵੇ ,ਧੋਖੇ ਨਾਲ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਵਰਤੋਂ ਕਰ ਲਵੇ ਤਾਂ ਸੁਚੇਤ ਮਨ ਵੱਲੋਂ ਆਉਂਦੇ ਸੁਣੇਹੇ  ਉੱਕਾ  ਹੀ ਬੰਦ ਹੋ ਜਾਂਦੇ ਹਨ ।ਇਹੋ ਜਿਹਾ ਆਦਮੀ ਤੁਰਦਾ ਫਿਰਦਾ ਬਾਰੂਦ ਹੁੰਦਾ ਹੈ ।ਹਲਕੀ ਚੰਗਿਆੜੀ ਨਾਲ ਹੀ ਫਟ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਆਪਣੇ  ਪੰਜਾਬ ਦੀ, ਜਿੱਥੇ ਵਿਆਹ ਸਮਾਗਮਾਂ ,ਸਿਆਸਤਦਾਨਾਂ  ਦੀਆਂ ਰੈਲੀਆਂ ਜਾਂ ਇਹੋ ਜਿਹੇ ਹੋਰ  ਮਾਮਲਿਆਂ  ਵਿਚ ਜਿੱਥੇ ਤਾਕਤ ਦਾ ਨਸ਼ਾ ਉਹਦੇ ਨਾਲ ਸ਼ਰਾਬ ਦੀ ਵਰਤੋਂ ਵੀ ਹੋਵੇ ।ਨਿੱਕੀ ਮੋਟੀ ਕਹੀ ਸੁਣੀ ਇਥੇ ਗੋਲੀ ਚੱਲਣ ਕਰਕੇ ਕਿਸੇ ਨਾ ਕਿਸੇ ਬੇਕਸੂਰ ਦੀ ਮੌਤ ਹੋ ਜਾਂਦੀ ਹੈ ।ਚਾਹੇ  ਬਰਾਤੀ, ਚਾਹੇ ਆਰਕੈਸਟਰਾ ਵਾਲੇ   ਹੋਣ, ਉਹ ਅਸਲਾ ਚਲਾਉਣ ਕਰਕੇ ਅਣ-ਆਈ ਮੌਤੇ ਮਰ ਜਾਂਦੇ ਹਨ । ਚਿੜੀਆਂ ਮੌਤ ਦੀ  ਗਵਾਰਾਂ ਦਾ ਹਾਸਾ ਬਣ ਜਾਂਦਾ ਹੈ। ਏਸੇ ਲਈ ਵਿਕਸਤ ਦੇਸਾਂ ਵਿਚਲੀਆਂ ਖੋਜਾਂ ਹਥਿਆਰਾਂ ਨੂੰ  ਉਤਸ਼ਾਹਤ ਨਹੀਂ ਕਰਦੀਆਂ। ਦੇਰ ਆਇਦ ਦਰੁਸਤ ਆਇਦ ਹੁਣ ਪੰਜਾਬ ਸਰਕਾਰ ਨੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ,ਗੀਤਾਂ ਤੇ ਪਾਬੰਦੀ ਲਗਾ ਦਿੱਤੀ ਹੈ । ਅਸੀਂ ਬੱਚੇ ਨੂੰ ਕੰਪਿਊਟਰ ਲੈਣ ਦੀ ਬਜਾਏ  ਹਥਿਆਰ ਲੈ ਕੇ ਦਿੰਦੇ ਹਾਂ ਚਾਹੇ ਉਹ ਨਕਲੀ ਪਸਤੋਲ ਹੋਵੇ  ਚਾਹੇ ਨਕਲੀ ਗੰਨ ਹੋਵੇ। ਜਰਾ ਸੋਚੋ ਪੰਜਾਬੀਓ !ਇਸ ਤਰਾਂ ਦੀ ਸੋਚ ਨੂੰ ਲੈ ਕੇ ਅਸੀਂ ਕਿੰਨਾ ਚਿਰ ਤੁਰਦੇ ਰਹਾਂਗੇ ।ਇਸ ਨਸਲ ਘਾਤ ਲਈ ਜ਼ਿੰਮੇਵਾਰ ਹੈ ਸਾਡਾ ਸਮਾਜ ।ਅੱਜ ਸਾਡੇ ਵਿਚੋਂ ਕੋਈ ਸ਼ਹੀਦ-ਏ-ਆਜ਼ਮ ਭਗਤ ਸਿੰਘ ,ਸ਼ਹੀਦ ਊਧਮ ਸਿੰਘ, ਸ਼ਹੀਦ ਰਾਜਗੁਰੂ ,ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ ਨਹੀਂ ਬਣ ਸਕਦਾ ।ਬੱਚੇ ਸਾਥੋਂ ਸਿਖ ਕੇ ਕੁਝ ਸਰਕਾਰਾਂ ਤੋਂ ਸਿੱਖ ਕੇ ਆਪਣਿਆਂ ਤੇ ਹੀ ਗੋਲੀਆਂ ਚਲਾਇਆ ਕਰਨਗੇ ।ਸੋਚੋ! ਸਮਝੋ !ਪੰਜਾਬੀਓ !ਅਤੇ ਦੇਸ਼ ਵਾਸੀਓ।
ਡਾਕਟਰ ਨਰਿੰਦਰ  ਭੱਪਰ ਝਬੇਲਵਾਲੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਵਿਦੇਸ਼ਾਂ ਵਿੱਚ ਪੰਜਾਬੀਅਤ ਦੇ ਝੰਡਾਬਰਦਾਰ ਰੀਵਿਊਕਾਰ:ਬਲਜਿੰਦਰ ਮਾਨ
Next articleਲਾਲੂ ਯਾਦਵ ਦੀਆਂ ਮੁਸ਼ਕਲਾਂ ਵਧੀਆਂ, ਲੈਂਡ ਫਾਰ ਜੌਬ ਮਾਮਲੇ ‘ਚ ਚੱਲੇਗਾ ਕੇਸ, ਗ੍ਰਹਿ ਮੰਤਰਾਲੇ ਨੇ CBI ਨੂੰ ਦਿੱਤੀ ਮਨਜ਼ੂਰੀ