ਸਵੈ ਰੁਜਗਾਰ ਬਨਣ ਲਈ ਨੌਜਵਾਨਾਂ ਨੂੰ ਕਿਹੜੇ ਹੀਲੇ ਕਰਨ ਦੀ ਲੋੜ ਹੈ

(ਸਮਾਜ ਵੀਕਲੀ)  ਨੌਜਵਾਨਾਂ ਵਿੱਚ ਆਪਣੇ ਭਵਿੱਖ ਨੂੰ ਲੈ ਕਿ ਕਾਫੀ ਚਿੰਤਾ ਪਾਈ ਜਾ ਰਹੀ ਹੈ ਅਤੇ ਕਈ ਨੌਜਵਾਨ ਜੋ ਬੇਰੁਜਗਾਰੀ ਦੇ ਆਲਮ ਵਿੱਚ ਜੀਅ ਰਹੇ ਹਨ, ਉਹ ਦਿਨੋਂ ਦਿਨ ਉਦਾਸੀ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਉਹਨਾਂ ਨੂੰ ਉਦਾਸੀ ਵਿੱਚੋਂ ਹੋਰ ਕੋਈ ਨਹੀਂ ਸਗੋਂ ਉਹ ਆਪ ਹੀ ਇਸ ਵਿੱਚੋਂ ਆਪਣੇ ਆਪ ਨੂੰ ਕੱਢ ਸਕਦੇ ਹਨ। ਇਸ ਦੇ ਲਈ ਉਹਨਾਂ ਨੂੰ ਮਿਹਨਤ ਅਤੇ ਹਿੰਮਤ ਦੇ ਨਾਲ ਆਪਣੇ ਸਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਵਧਣਾ ਪਵੇਗਾ। ਅੱਜਕਲ੍ਹ ਦੇ ਤਕਨੀਕੀ ਯੁੱਗ ਵਿੱਚ ਸਫਲਤਾ ਦੇ ਲਈ ਬਹੁਤ ਸਾਰੇ ਤਰੀਕੇ ਹਨ, ਜਿਹਨਾਂ ਨੂੰ ਆਪਣਾ ਕੇ ਕਾਮਯਾਬ ਹੋਇਆ ਜਾ ਸਕਦਾ ਹੈ। ਹੁਣ ਉਹ ਜ਼ਮਾਨਾ ਗਿਆ ਜਦੋਂ ਕੁੱਝ ਵੀ ਸਿੱਖਣ ਲਈ ਸਾਨੂੰ ਦੂਰ ਦੁਰਾਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ, ਹੁਣ ਤਾਂ ਇੰਟਰਨੈਟ ਦੇ ਜ਼ਮਾਨੇ ਵਿੱਚ ਯੂਟਿਊਬ ਅਤੇ ਹੋਰ ਕਈ ਮੁਫ਼ਤ ਅਤੇ ਭੁਗਤਾਨ ਵਾਲੇ ਪਲੇਟਫਾਰਮਾਂ ਨੂੰ ਵਰਤ ਕੇ ਅਸੀਂ ਕਈ ਤਰ੍ਹਾਂ ਦੇ ਹੁਨਰ ਸਿੱਖ ਕੇ ਵਧੀਆਂ ਪੈਸਾ ਕਮਾਉਣ ਦੇ ਯੋਗ ਹੋ ਸਕਦੇ ਹਾਂ। ਕਿਉਂਕਿ ਅੱਜ ਦੇ ਵਿਗਿਆਨਕ ਅਤੇ ਤਕਨੀਕੀ ਨਾਲ ਭਰਪੂਰ ਯੁੱਗ ਦੇ ਅੰਦਰ ਸਿੱਖਣ ਦੇ ਮੌਕੇ ਬਹੁਤ ਹਨ, ਇਹਨਾਂ ਮੌਕਿਆ ਦਾ ਫਾਇਦਾ ਉਠਾਉਣ ਦੇ ਲਈ ਨੌਜਵਾਨਾਂ ਨੂੰ ਆਪ ਹੀ ਕਦਮ ਚੁੱਕਣੇ ਪੈਣਗੇ ਅਤੇ ਇਸ ਦੇ ਲਈ ਸ਼ੁਰੂਆਤ ਤਾਂ ਨੌਜਵਾਨਾਂ ਨੂੰ ਹੀ ਕਰਨੀ ਪਵੇਗੀ। ਰੋਟੀ ਖਾਣ ਲਈ ਵੀ ਰੋਟੀ ਨੂੰ ਛਾਬੀ ਵਿੱਚੋਂ ਚੁੱਕ ਕੇ ਮੂੰਹ ਵਿੱਚ ਪਾਉਣਾ ਪੈਂਦਾ ਹੈ, ਫ਼ਿਰ ਕੀਤੇ ਜਾ ਕੇ ਸਾਡੀ ਭੁੱਖ ਮਿਟਦੀ ਹੈ। ਪਿਆਸੇ ਨੂੰ ਪਾਣੀ ਕੋਲ ਜਾਣਾ ਪੈਂਦਾ ਹੈ ਨਾ ਕਿ ਪਾਣੀ ਖੁਦ ਚੱਲ ਕੇ ਪਿਆਸੇ ਕੋਲ ਆਉਂਦਾ ਹੈ, ਇਸ ਤਰ੍ਹਾਂ ਕੋਸ਼ਿਸ਼ ਤਾਂ ਸਾਨੂੰ ਹੀ ਕਰਨੀ ਪਵੇਗੀ ਤਾਂ ਹੀ ਅਸੀਂ ਪੈਸਾ ਕਮਾਉਣ ਦੇ ਯੋਗ ਹੋ ਸਕਦੇ ਹਾਂ। ਸਿਆਣੇ ਕਹਿੰਦੇ ਨੇ ਪਰਮਾਤਮਾ ਵੀ ਉਹਨਾਂ ਦੀ ਮੱਦਦ ਕਰਦਾ ਹੈ, ਜੋ ਆਪਣੀ ਮੱਦਦ ਆਪ ਕਰਦੇ ਹਨ। ਸੋ ਲੋੜ ਹੈ ਜਾਗਰੂਕ ਹੋਣ ਦੀ ਅਤੇ ਆਪਣੇ ਸਮੇਂ ਨੂੰ ਸਹੀ ਕੰਮ ਤੇ ਲਗਾਉਣ ਦੀ ਤਾਂ ਹੀ ਅੱਜ ਦਾ ਨੌਜਵਾਨ ਇਸ ਉਦਾਸੀ ਭਰੀ ਜ਼ਿੰਦਗੀ ਵਿੱਚੋਂ ਖੁਦ ਹੀ ਆਪਣੇ ਆਪ ਨੂੰ ਕੱਢ ਸਕਦਾ ਹੈ। ਸੋ ਸਾਨੂੰ ਆਪਣੇ ਆਪ ਤੇ ਭਰੋਸਾ ਕਰਨਾ ਹੋਵੇਗਾ ਤਾਂ ਹੀ ਕੁਦਰਤ ਸਾਡੀ ਮੱਦਦ ਕਰੇਗੀ ਅਤੇ ਇੱਕ ਦਿਨ ਅਸੀਂ ਆਪਣੀ ਤੈਅ ਕੀਤੀ ਮੰਜ਼ਿਲ ਨੂੰ ਹਾਸਿਲ ਕਰ ਸਕਾਂਗੇ।
ਮਸ਼ਹੂਰ ਸ਼ਾਇਰ ਬਾਬਾ ਨਜ਼ਮੀ ਜੀ ਕਹਿੰਦੇ ਹਨ:
“ਬੇਹਿੰਮਤੇ ਨੇ ਜਿਹੜੇ, ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ।
ਮੰਜ਼ਿਲ ਦੇ ਮੱਥੇ ਤੇ ਤਖ਼ਤੀ, ਲੱਗਦੀ ਉਹਨਾਂ ਲੋਕਾਂ ਦੀ,
ਘਰੋਂ ਬਣਾਕੇ ਤੁਰਦੇ ਜਿਹੜੇ, ਨਕਸ਼ਾ ਆਪਣੇ ਸਫਰਾਂ ਦਾ।
ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ ਫਿਰੋਜਪੁਰ।
ਮੋ. ਨੰ. : 9465405597
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਤੇਹਿੰਗ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਨਗਰ ਕੀਰਤਨ ਸਜਾਇਆ ਗਿਆ
Next articleਵਿਆਹਾਂ ਵਿੱਚ ਹੁੰਦੇ ਖਰਚਿਆ ਨੂੰ ਘਟਾਓ, ਪੰਜਾਬ ਨੂੰ ਖੁਸ਼ਹਾਲ ਬਣਾਓ