ਯੁਵਕ ਮੇਲੇ ਵਿੱਚ ਫੋਟੋਗ੍ਰਾਫੀ ਵਿੱਚ ਤੀਸਰਾ ਸਥਾਨ

 ਪਟਿਆਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਵਿਦਿਆਰਥੀ ਪ੍ਰੇਮ ਸਿੰਘ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਜਾ ਰਹੇ ਪਟਿਆਲਾ ਜੋਨ ਦੇ ਯੁਵਕ ਮੇਲੇ ਵਿੱਚ ਫੋਟੋਗ੍ਰਾਫੀ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਗਿਆ। ਵਿਦਿਆਰਥੀ ਦੇ ਕਾਲਜ ਆਉਣ ਸਮੇਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਕਾਲਜ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਵੱਲੋਂ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ। ਕੁਝ ਦਿਨ ਪਹਿਲਾਂ ਅੰਗਰੇਜ਼ੀ ਦੇ ਪ੍ਰੋਫੈਸਰ ਸੁਖਵੀਰ ਕੌਰ ਅਤੇ  ਡਾ. ਤੇਜਿੰਦਰਪਾਲ ਸਿੰਘ ਵੱਲੋਂ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਦੇ ਸਹਿਯੋਗ ਨਾਲ  ਕਾਲਜ ਵਿੱਚ ਵਰਕਸ਼ਾਪ ਲਗਾਈ ਗਈ ਸੀ। ਜਿਸ ਵਿੱਚ ਪ੍ਰੋਫੈਸਰ ਸੁਖਵੀਰ ਵੱਲੋਂ ਵਿਦਿਆਰਥੀਆਂ ਨੂੰ ਦੁਨੀਆਂ ਦੀਆਂ ਮਹਾਨ ਤਸਵੀਰਾਂ ਦਿਖਾਈਆਂ ਗਈਆਂ ਸਨ ਅਤੇ ਫੋਟੋਗ੍ਰਾਫੀ ਬਾਰੇ ਇੱਕ ਲੈਕਚਰ ਦਿੱਤਾ ਗਿਆ ਸੀ।  ਉਸ ਵਰਕਸ਼ਾਪ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਫੋਟੋਗ੍ਰਾਫੀ ਮੁਕਾਬਲੇ ਵਿੱਚ ਭਾਗ ਲਿਆ ਸੀ। ਜਿਸ ਵਿੱਚ ਯੁਵਕ ਮੇਲੇ ਚ ਜੇਤੂ ਰਹਿਣ ਵਾਲੇ ਵਿਦਿਆਰਥੀ ਨੂੰ ਚੁਣਿਆ ਗਿਆ ਸੀ ਕਿਉਂਕਿ ਇਸ ਵਿਦਿਆਰਥੀ ਵੱਲੋਂ ਉਸ ਵਰਕਸ਼ਾਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ ਸੀ। ਕਾਲਜ ਦੇ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਅਤੇ ਸਮੂਹ ਪ੍ਰੋਫੈਸਰਾਂ ਵੱਲੋਂ ਵਿਦਿਆਰਥੀ ਨੂੰ ਵਧਾਈ ਦਿੱਤੀ ਗਈ ਕਿਉਂਕਿ ਇਹ ਇੱਕ ਮਾਣ ਵਾਲੀ ਗੱਲ ਹੈ ਕਿ ਉਸ ਵਿਦਿਆਰਥੀ ਵੱਲੋਂ ਪਟਿਆਲਾ ਜੋਨ ਦੇ ਵੱਡੇ ਕਾਲਜਾਂ ਅਤੇ ਯੂਨੀਵਰਸਿਟੀ ਨਾਲ ਮੁਕਾਬਲਾ ਕੀਤਾ ਗਿਆ ਅਤੇ ਯੂਥ ਫੈਸਟੀਵਲ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਇਸ ਮੌਕੇ ਕਾਲਜ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ, ਸਹਾਇਕ ਪ੍ਰੋਫੈਸਰ ਸੁਖਵੀਰ ਕੌਰ, ਅੰਗਰੇਜ਼ੀ ਵਿਭਾਗ, ਯੂਥ ਕੋਆਰਡੀਨੇਟਰ ਹਰਦੀਪ ਸਿੰਘ ਅਤੇ ਡਾ. ਤੇਜਿੰਦਰਪਾਲ ਸਿੰਘ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਹੁਤ ਪੱਖੀ ਕਲਾਕਾਰ ਤੇ ਕਵੀ ਅਵਤਾਰਜੀਤ /ਚਿੱਤਰ ਲੀਲ੍ਹਾ ਕਿਤਾਬ ਦੇ ਸੰਦਰਭ ਵਿੱਚ… -ਬਲਵਿੰਦਰ ਭੱਟੀ
Next articleਜਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ( ਐਲੀ: ਸਿੱ) ਮਮਤਾ ਬਜਾਜ ਦਾ ਹੋਇਆ ਯਾਦਗਾਰੀ ਸਨਮਾਨ