(ਸਮਾਜ ਵੀਕਲੀ)
ਸੱਜਣਾ ਤੇਰੇ ਪਿੰਡ ਦਾ,
ਕੀ ਹਾਲ ਸੁਣਾਵਾਂ।
ਹੈ ਜਿੱਥੇ ਬਚਪਨ ਬੀਤਿਆ,
ਉਹ ਨੂੰ ਸੀਸ ਨਿਵਾਵਾਂ।
ਜੋਵਨ ਦੇ ਕੁੱਝ ਪਲ,
ਜੋ ਤੇਰੇ ਸੰਗ ਹੰਢਾਏ।
ਕੀ ਦੱਸਾਂ ਵਿੱਚ ਯਾਦਾਂ ਦੇ,
ਉਹ ਆਉਣ ਸਮਾਏ।
ਚੜਦੀ ਉਮਰ ਜਵਾਨੀ ਦੀ,
ਕੀ ਗੱਲ ਚੱਲਾਵਾਂ।
ਤੂੰ ਮਾਰ ਉਡਾਰੀ ਤੁਰ ਗਈ,
ਨਾ ਕੋਈ ਦੱਸ ਸਿਰਨਾਵਾਂ।
ਅਗਲੇ ਪਲ ਵਿਛੋੜੇ ਦੇ,
ਦੱਸ ਕਿਵੇਂ ਗੁਜ਼ਾਰਾਂ,
ਮੈਂ ਲਿਖ-ਲਿਖ ਚਿੱਠੀਆਂ ਦਰਦਾਂ ਦੀਆਂ,
ਕਿੱਧਰ ਨੂੰ ਪਾਵਾਂ।
ਜੋ ਮਨ ਮੇਰੇ ‘ਤੇ ਬੀਤ ਦੀ,
ਕਿਹਨੂੰ ਆਖ ਸੁਣਾਵਾਂ।
ਇਸੇ ਖਿਆਲ ‘ਚ ਡੁੱਬਿਆ,
ਮੈਂ ਵਕਤ ਲੰਘਾਵਾਂ।
ਨਾ ਕੋਈ ਚੱਲਦੀ ਪੇਸ਼ ਆਖਿਰ,
ਧਿਆਨ ਓਹ ਦੇ ਵੱਲ ਲਾਇਆ।
ਜਿਹਨੇ ਹੈ ਸੀ ਸੱਜਣਾ,
ਤੂੰ ਕਦੀ ਆਉਣ ਮਿਲਾਇਆ।
ਓਹ ਦੀ ਰਹਿਮਤ ਸਦਕਾ ਹੀ,
ਅੱਜ ਕਲਮ ਚੱਲਾਵਾਂ।
ਜੋ ਵਿੱਚ ਲਿਖਤਾਂ ਦੇ ਲਿਖ ਰਿਹਾਂ,
ਨਾਂਅ ਤੇਰੇ ਲਾਵਾਂ।
ਤੂੰਈਂਓਂ ਮੇਰੀਆਂ ਲਿਖਤਾਂ ਦਾ,
ਹੈ ਸੱਜਣਾ ਸਿਰਨਾਵਾਂ।
ਬਨਾਰਸੀ ਦਾਸ ਸੱਚ ਆਖਦਾ,
ਨਾ ਕੁੱਝ ਛੁਪਾਵਾਂ।
ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਸੰਪਰਕ:94635-05286
ਪਿੰਡ: ਰੱਤੇਵਾਲ ਤਹਿ: ਬਲਾਚੌਰ
ਜਿਲਾ: ਐਸ ਬੀ ਐਸ ਨਗਰ ਨਵਾਂਸ਼ਹਿਰ
( ਪੰਜਾਬ )