(ਸਮਾਜ ਵੀਕਲੀ)
ਰੋਜ਼ ਹੀ ਿਨੱਤ ਮੈਂ ਘੁੰਮ ਕੇ ਆਂਵਾਂ
ਅਪਣੇ ਘਰ ਦੀ ਜੂਹ
ਜਦ ਵੀ ਬੈਠੀ ਯਾਦ ਕਰਾਂ ਮੈਂ
ਹਰ ਿੲੱਕ ਵਿੱਛੜੀ ਰੂਹ
ਵਿਹਲੀ ਹੋ ਕੇ ਸੇਕਣ ਬੈਠਾਂ
ਜੇ ਕਦੀ ਮੈਂ ਧੁੱਪਾਂ
ਮੈਨੂੰ ਅਸਲੋਂ ਮਾਰ ਮੁਕਾਵਣ
ਹੱਡੀਂ ਲੱਗੀਆਂ ਚੁੱਪਾਂ
ਖਣਖਣ ਅਪਣੀ ਿਵੱਚ ਲੈ ਬੈਠੇ
ਬਾਹਾਂ ਮੇਰੀਆਂ ਦੇ ਕੰਗਨ
ਮੇਰੇ ਸੱਚੇ ਸੁੱਚੇ ਮਿਆਰਾਂ ਵਾਲੇ
ਸਭ ਤੋੜ ਨਿਭਾਉਣੇ ਬੰਧਨ
ਨਾਲ ਤੁਸਾਂ ਜੋ ਕੀਤੀਅਾਂ ਰੱਜ ਰੱਜ
ਚੇਤੇ ਅਾਵਣ ਗੱਲਾਂ
ਿੲੱਕ ਚੜ੍ਹੇ ਿੲੱਕ ੳੁੱਤਰੇ ਮੈਨੂੰ
ਿਜੳੁਂ ਸਾਗਰ ਦੀਅਾਂ ਛੱਲਾਂ
ਭਰ ਕੇ ਡੁੱਲ੍ਹਣ ਵਾਂਗਰ ਮੇਰੀ
ਮੁੱਕ ਜਾਂਦੀ ੲੇ ਰਾਤ
ਅੈਪਰ ਕਦੇ ਨਾ ਖਤਮ ਹੁੰਦੀ
ਿੲਨ੍ਹਾਂ ਯਾਦਾਂ ਵਾਲੀ ਬਾਤ
ਸੋਨੀਆਂ ਪਾਲ
ਵੁਲਵਰਹੈਂਪਟਨ , ਿੲੰਗਲੈਂਡ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly