ਆਪਣੀ ਸੋਚ

(ਸਮਾਜ ਵੀਕਲੀ)

ਹੱਕ ਮੰਗਦੇ ਨੇ ਸਾਰੇ ਬੰਦੇ
ਹੁਣ ਜੀਵਣ ਦੇ ਬਾਰੇ ਬੰਦੇ

ਅੱਖ ਦੀ ਤੱਕੜੀ ਪਾ ਕੇ ਦੱਸਾਂ
ਹੌਲ਼ੇ ਬੰਦੇ ਭਾਰੇ ਬੰਦੇ

ਇਬਾਦਤ ਕਾਣ ਫਿਰਿਸ਼ਤੇ ਲੱਖਾਂ
ਇਸ਼ਕੇ ਕਾਣ ਉਤਾਰੇ ਬੰਦੇ

ਤੇਰੀ ਮੇਰੀ ਵਿੱਥ ਏ ਕਿੰਨੀ
ਦੋਵਾਂ ਦੇ ਵਿਚਕਾਰੇ ਬੰਦੇ

ਤਕਦੀਰਾਂ ਦੇ ਖ਼ਾਤੇ ਪਾਵਣ
ਝਲ਼ ਕੇ ਆਪ ਖਸਾਰੇ ਬੰਦੇ

ਭੁੱਖਾਂ ਦੁੱਖਾਂ ਨਾਲ਼ ਹਮੇਸ਼ਾ
ਕਰਦੇ ਰਹਿਣ ਗੁਜ਼ਾਰੇ ਬੰਦੇ

ਇਨਸਾਨਾਂ ਦੇ ਜੰਗਲ਼ ਵਿੱਚੋਂ
ਕੌਣ ‘ਸਿਰਾਜ਼’ ਨਿਤਾਰੇ ਬੰਦੇ

ਮਜ਼ਹਰ ਸ਼ੀਰਾਜ਼

ਲਹਿੰਦਾ ਪੰਜਾਬ

+923454216319

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਅੰਦੋਲਨ ਦਾ ਹਾਸਲ
Next articleਗ਼ਜ਼ਲ