(ਸਮਾਜਵੀਕਲੀ)
ਤੇਰੀ ਦੀਦ ਦੀ ਰਹਿੰਦੀ ਏ ਤ੍ਰੇਹ ਸੱਜਣਾ।
ਸਦਾ ਅੱਖੀਆਂ ‘ਚ ਵੱਸਦਾ ਤੂੰ ਰਹਿ ਸੱਜਣਾ।
ਬਿਨ ਤੇਰੇ ਕਟ ਹੁੰਦਾ ਇਕ ਵੀ ਨੀ ਪਲ ,
ਤੇਰਾ ਸੋਹਣਿਆ ਵਿਛੋੜਾ ਪਾਉਂਦਾ ਸੀਨੇ ਮੇਰੇ ਛੱਲ ,
ਵੇ ਮੈਂ ਤੇਰਾ ਆਂ ,, ਮੈਂ ਤੇਰਾ ,ਆ ਕੇ ਕਹਿ ਸੱਜਣਾ।
ਸਦਾ ਅੱਖੀਆਂ ‘ਚ ਵੱਸਦਾ ਤੂੰ ਰਹਿ ਸੱਜਣਾ।
ਲੱਖ ਮੈਂ ਭੁਲਾਵਾਂ ਤੂੰ ਨਾ ਭੁਲੇ ਦਿਲਦਾਰ ,
ਤੇਰੀ ਤਸਵੀਰ ਬੈਠੀ ਮੇਰੇ ਦਿਲ ਵਿਚਕਾਰ ,
ਭਾਰ ਗ਼ਮਾਂ ਦਾ ਨਾ ਸਕੇ ਸਾਥੋਂ ਲਹਿ ਸੱਜਣਾ।
ਸਦਾ ਅੱਖੀਆਂ ‘ਚ ਵੱਸਦਾ ਤੂੰ ਰਹਿ ਸੱਜਣਾ।
ਨਾਲ ਪਰਦੇਸੀਆਂ ਦੇ ਲਾਈਏ ਨਾ ਯਰਾਨੇ ,
ਤੈਨੂੰ ਦਿਲ ‘ਚ ਵਸਾਇਆ ਭੁੱਲ ਬੋਲ ਇਹ ਪੁਰਾਨੇ ,
ਕਿੰਝ ਤੇਰਾ ਮੈਂ ਵਿਛੋੜਾ ਲਵਾਂ ਸਹਿ ਸੱਜਣਾ।
ਸਦਾ ਅੱਖੀਆਂ ‘ਚ ਵੱਸਦਾ ਤੂੰ ਰਹਿ ਸੱਜਣਾ।
ਸੁੰਨਾ -ਸੁੰਨਾ ਲਗੇ ਤੇਰੇ ਬਿਨ ਇਹ ਜੱਗ ,
ਜੀਹਦਾ ਯਾਰ ਗਿਆ ਦੂਰ ਓਹਦਾ ਜੀਣ ਦਾ ਕੀ ਚੱਜ ,
ਕਦੇ ਆ ਕੇ ਤੂੰ ਸਾਡੇ ਕੋਲ ਬਹਿ ਸੱਜਣਾ।
ਸਦਾ ਅੱਖੀਆਂ ‘ਚ ਵੱਸਦਾ ਤੂੰ ਰਹਿ ਸੱਜਣਾ।
ਤਰਸੇਮ ਸਹਿਗਲ
93578-96207
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly