(ਸਮਾਜ ਵੀਕਲੀ)
ਅਖੇ ਦਿੱਲੀ ਆਲ਼ੀ ਬੀਬੀ ਸਿੱਖ ਆ
ਅਖੇ ਬੀਬੀ ਪੰਜਾਬੀ ਆ
ਅਖੇ ਬੀਬੀ ਦਿੱਲੀ ਦੀ ਆ…
ਛਣਕਣੇ…..
ਆਹ ਮੇਰੇ ਦੋ ਅਹਿਸਾਸ ਪੜ੍ਹਨਾ…..
ਲੱਖ ਲਾਹਨਤਾਂ ਛਣਕਣਿਆਂ, ਭਗਤਾਂ ਤੇ ਉਪਭਾਵੁਕਾਂ ਦੇ…..
ਪਰਾਇਆ ਭੋਗ
****
ਮਾਂ, ਭੈਣ, ਪ੍ਰੇਮਿਕਾ, ਪਤਨੀ, ਬੇਟੀ….
ਕਿੰਨੇ ਰੂਪ ਨੇ ਔਰਤ ਦੇ
ਮੇਰੇ ਘਰ ਅੰਦਰ।
ਪਰ ਧਰਮ–ਯੁੱਧਾਂ ਦੌਰਾਨ
ਆਪਣੇ ਘੁਰਨੇ ‘ਚੋਂ ਬਾਹਰ ਨਿਕਲਦਿਆਂ ਈ
ਬੋਝੇ ਵਿੱਚੋਂ ਕਿਰ ਜਾਂਦੇ ਇਹ ਸਾਰੇ ਰਿਸ਼ਤੇ
ਮੈਂ, ਭੈਣ, ਪ੍ਰੇਮਿਕਾ, ਪਤਨੀ, ਬੇਟੀ ਦਾ
ਰੂਪ ਵਟ ਜਾਂਦਾ
ਉਹ ਕੇਵਲ ‘ਔਰਤ’ ਬਣ ਜਾਂਦੀ
ਜਿਸ ਨਾਲ਼ ਮੈਂ ਬੱਸ ਇੱਕੋ ਰਿਸ਼ਤਾ ਉਸਰਾਨਾ ਲੋਚਦਾ
ਰਿਸ਼ਤਾ ਕੇਵਲ ‘ਭੋਗ’ ਦਾ।
ਐਨਕਾਂ ਜੇਮਜ਼ ਬਾਂਡ ਦੀਆਂ
ਮੇਰਾ ਧਰਮ ਐਨਕਾਂ ਵੰਡਦੈ
ਕਿਸੇ ਜੇਮਜ਼ ਬਾਂਡ ਦੀਆ
ਜਿਹਨੂੰ ਪਹਿਨ ਕੇ ਵੇਖਿਆਂ
ਆਪਣੀਆਂ ਸਭ ਔਰਤਾਂ ਮਾਵਾਂ–ਧੀਆਂ–ਭੈਣਾਂ ਜਾਪਦੀਆਂ
ਤੇ ਬਾਕੀ ਸਭ ਤ੍ਰੀਮਤਾਂ ਅਲਫ਼ ਨੰਗੀਆਂ
ਭੋਗ–ਵਿਲਾਸ ਦੀਆਂ ਵਸਤਾਂ।
ਸਵਾਮੀ ਸਰਬਜੀਤ ਸਿੰਘ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly