(ਸਮਾਜ ਵੀਕਲੀ)
ਊਂ ਤੇ ਲੋਕੀ ਆਖਦੇ,
ਉਹ ਚੰਨ ਦਾ ਟੋਟਾ ਏ
ਸੂਰਜ ਓਹਦੇ ਸਾਹਮਣੇ,
ਕਹਿੰਦੇ ਮਾੜਾ ਮੋਟਾ ਏ
ਭੰਨ ਚੂੜੀ ਪਿਆਰ ਫਿਰਾਂ ਮਾਪਦੀ
ਵੇਖਾਂ ਕਲੀ ਕਿ ਜੋਟਾ ਏ
ਪਈ ਖੱਪਦੀ,ਜੋਟਾ ਨਾ ਆਵੰਦਾ
ਲਗਦੈ ! ਪਿਆਰ ਓਹਦਾ ਖੋਟਾ ਏ
ਓਸੇ ਚੁੰਨੀ ਹੰਝੂ ਪਈ ਪੂੰਝਦੀ
ਜਿਸ ਚਾਈਂ ਲਾਇਆ ਗੋਟਾ ਏ
ਊਂ ਤੇ ਹੁਸਨ ਇਸ਼ਕ ਨਾਲ ਲੱਦਿਆ
ਪਿਆਰ ਓਸ ਝੁੱਗੇ ਪੋਟਾ ਏ
ਵੱਡੇ ਮਹਿਲੀਂ,ਕੰਨੀਂ ਨੱਤੀਆਂ
ਜੋ ਦਿਲ ਦੁਲ ਤੋਂ ਛੋਟਾ ਏ
ਮੀਨਾ ਮਹਿਰੋਕ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly