HOME ਤੇਰੇ ਨਾਂ ਦੀ ਸ਼ਾਇਰੀ….

ਤੇਰੇ ਨਾਂ ਦੀ ਸ਼ਾਇਰੀ….

ਮਾਸਟਰ ਸੰਜੀਵ ਧਰਮਾਣੀ
 (ਸਮਾਜ ਵੀਕਲੀ)
1. ਰਸਤੇ ਅਲੱਗ ਨੇ

ਪਰ ਮੰਜ਼ਿਲ ਇੱਕ ,
ਚੰਗੇ ਕੰਮ ਕਰਕੇ
ਸੋਹਣਾ ਦਿੱਖ….
2. ਕਿਸਮਤ , ਮੁਕੱਦਰ , ਤਕਦੀਰ
ਜੋ ਮਰਜੀ ਕਹੋ ,
ਮਿਹਨਤ ਨਾਲ਼ ਬਦਲਦੇ ਨੇ
ਤੇ ਕਈ ਵਾਰ ਬਦਲ ਦਿੰਦੇ ਨੇ ਫੱਕਰ – ਫਕੀਰ….
3. ਕਈ ਜਿੱਤ ਜਾਂਦੇ
ਕਈ ਹਰ ਜਾਂਦੇ ,
ਚੰਗੇ ਕਰਮ ਕਰਕੇ
ਰੱਬ ਨੂੰ ਸਿਮਰਨ ਵਾਲ਼ੇ
ਭਵਸਾਗਰ ਤਰ ਜਾਂਦੇ ….
4. ਮਿਹਨਤੀ ਲੋਕਾਂ ਨੇ
ਸਫ਼ਲਤਾ ਦੇ ਝੰਡੇ ਗੱਡੇ ਹੁੰਦੇ ,
ਫੋਟੋ ਵਿੱਚ ਨਹੀਂ
ਸਗੋਂ ਔਖੇ ਵੇਲੇ ਜੋ ਨਾਲ਼ ਖੜ੍ਹਨ
ਉਹੀ ਆਪਣੇ ਤੇ ਉਹੀ ਵੱਡੇ ਹੁੰਦੇ ….
5. ਜ਼ਿੰਦਗੀ ਫੁੱਲ ਵਰਗੀ ਨਹੀਂ
ਪੱਥਰ ਵਰਗੀ ਹੋਣੀ ਚਾਹੀਦੀ ,
ਸਭ ਕੁਝ ਝੱਲਣ ਦੀ ਸਮਰੱਥਾ ਹੋਵੇ
ਤੇ ਗੱਲ – ਗੱਲ ‘ਤੇ ਨਹੀਂ ਰੋਣੀ ਚਾਹੀਦੀ ….
6. ਮਾਰ ਝੱਲਣ ਦਾ ਵੀ ਮਾਦਾ ਰੱਖਿਆ ਕਰੋ
ਆਪਣੇ ਲਈ ਤਾਂ ਡੰਗਰ ਈ ਕਰਦੇ
ਇਨਸਾਨ ਹੋ ਤਾਂ
ਦੂਜਿਆਂ ਲਈ ਵੀ ਕੁਝ ਕਰਿਆ ਕਰੋ….
7. ਰੋਂਦਾ ਵੀ ਰਿਹਾ
ਤੇ ਚਲਦਾ ਵੀ ਰਿਹਾ ,
ਜ਼ਿੰਦਗੀ ਦੇ ਦਿੱਤੇ ਗਮ
ਚੁੱਪਚਾਪ ਝਲਦਾ ਵੀ ਰਿਹਾ….
8. ਕੋਲ਼ੋਂ ਕੁਝ ਗੁਆ ਕੇ ਵੀ
ਜੇ ਸੁਆਦ ਆਵੇ ਤਾਂ ਮਜ਼ਾ ਐ !
ਸਭ ਕੁਝ ਪਾ ਕੇ ਤਾਂ
ਮਿੱਤਰਾ ਸਜ਼ਾ ਹੀ ਸਜ਼ਾ ਐ !
9. ਸਾਡੇ ਰਾਹਾਂ ‘ਤੇ ਚੱਲਣ ਦੀ
ਕਦੇ ਸੋਚੀਂ ਵੀ ਨਾ ,
 ਰੱਬ ਚਲਦਾ ਸਾਡੇ ਨਾਲ਼
ਸਾਡੇ ਰਾਹਾਂ ‘ਚ ਆ ਕੇ
ਚੰਗੇ ਕੰਮਾਂ ਤੋਂ ਕਦੇ ਰੋਕੀਂ ਵੀ ਨਾ….
10. ਕਈ ਸੋਸ਼ਲ – ਮੀਡਿਆ ‘ਤੇ ਈ ਪੌਦਿਆਂ ਦੀਆਂ ਫੋਟੋਆਂ ਲਗਾ – ਲਗਾ ਕੇ ਹੀ
ਵਾਤਾਵਰਣ ਸ਼ੁੱਧ ਕਰੀ ਜਾਂਦੇ  ,
ਕਰਨਾ – ਕਰਾਉਣਾ ਕੱਖ ਨੀਂ
ਬੱਸ  !  ਪਾਣੀ ਦਾ ਈ ਦੁੱਧ ਕਰੀ ਜਾਂਦੇ….
11. ਪੌਦਾ ਲਗਾਓ
ਉਸਦੀ ਪਰਵਰਿਸ਼ ਕਰੋ
ਜਦੋਂ ਵੱਡਾ ਹੋ ਜਾਵੇ
ਫਿਰ ਜ਼ਰੂਰ ਸਭ ਨੂੰ ਦਿਖਾਓ
ਕੇਵਲ ਪੌਦਾ ਲਗਾਉਣ ਦੀ ਫੋਟੋ ਹੀ ਨਾ ਪਾਓ….
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ,
 ਸਾਹਿਤ ਲਈ ਦੋ ਵਾਰ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ ,  ਪ੍ਰਧਾਨ ਆਸਰਾ ਫਾਊਂਡੇਸ਼ਨ ( ਰਜਿ.) ਸ਼੍ਰੀ ਅਨੰਦਪੁਰ ਸਾਹਿਬ ,  ਜੁਆਇੰਟ ਸੈਕਟਰੀ ਅਲਾਇੰਸ ਕਲੱਬ ਇੰਟਰਨੈਸ਼ਨਲ ,  ਸੈਕਟਰੀ ਐਜ਼ੂਕੇਸ਼ਨ ਸੈਲ ਪੰਜਾਬ ਕੁਰੱਪਸ਼ਨ ਐਂਡ ਕਰਾਇਮ ਕੰਟਰੋਲ ਆਰਗੇਨਾਈਜ਼ੇਸ਼ਨ / ਟਰੱਸਟ ਇੰਡੀਆ  ।    9478561356 
Previous articleभारत में यूरोपीय ढंग के राष्ट्रवाद की विकास यात्रा
Next articleਝੂਠਾ ਇਹ ਸੰਸਾਰ ਦੇਖਿਆ