ਦੁਪੱਟਾ ਤੇਰਾ ਸੱਤ ਰੰਗ ਦਾ..

ਸੁਖਦੇਵ ਸਿੰਘ ਸਿੱਧੂ

(ਸਮਾਜ ਵੀਕਲੀ)

( ਅਸੀਂ ਅਜੇ ਸੱਠੀ ਫਸਲ ਦੀ ਸੋਚ ਦੇ ਕਿਰਦਾਰ ..! )

ਕਦੇ ਕਦੇ ਅਖਬਾਰਾਂ ਵਿੱਚ,
ਰਸਾਲਿਆ ਵਿੱਚ,
ਦੋ ਡੱਬਿਆਂ ਵਿੱਚ,
ਦੋ ਇੱਕੋ ਜਿਹੀਆਂ ਤਸਵੀਰਾਂ ਬਣਾ ਕੇ ਵਿੱਚ,
ਕੁੱਝ ਮਾਮੂਲੀ ਅੰਤਰ ਲਿਖਿਆ ਹੁੰਦੈ,
ਲਗਦੈ ! ,
ਉਹ ਮਨੋਰੰਜਨੀ ਕਾਰਜ ਬਚਪਨ ਲਾਈ ਹੁੰਦਾ,
ਬੜੇ ਵੱਡੇ ਵੱਡੇ ਮੇਰੇ ਸਮੇਤ ‘ ਸਿਆਣੇ ਸ਼ਖਸ਼ ‘ ,
ਬੜੇ ਫਖ਼ਰ ਨਾਲ,
ਆਪਣੀ ਭਾਰੀ ਜਿੱਤ ਮਹਿਸੂਸ ਕਰਦੇ !…

ਰੌਚਿਕ ਰੰਗਦਾਰ,
‘ ਸਭਿਆਚਾਰਕ ਮਾਨਤਾ ਪ੍ਰਾਪਤ ‘
ਮਜ਼ੇਦਾਰ,ਗਾਣੇ ਨਾਲ,
,ਨੱਥੀ ਸਮੇਤ ਸੰਗੀਤ ਚੱਲ ਰਿਹੈ, ”
” ਤੇਰੇ ਮੋਢੇ ਤੋਂ ਉੱਡਦਾ ਜਾਵੇ,
ਸਤਾਰਾਂ ਵਲ਼ ਖਾਵੇ,
ਨੀ ਦੁਪੱਟਾ ਤੇਰਾ ਸੱਤ ਰੰਗ ਦਾ ਸੁਹਣੀਏਂ, ਹੀਰੀਏ,
ਹਾਇ ਦੁਪੱਟਾ ਤੇਰਾ.. ” !
ਜਵਾਨੀ ਸਮਝ ਸ਼ੈਲੀ,
ਉਸ ਦੇ ਚਿਹਰੇ ਵੱਲ ਐਤਕੀਂ ਘੱਟ ਦੇਖਦੀ ਹੈ,
ਉਹ ਉਸਦੇ,
ਦੁਪੱਟੇ ਉੱਪਰਲੇ,
ਸੱਤ ਰੰਗ ਗਿਣਦਿਆਂ ਪੂਰੇ ਕਰਨ ਲਈ,
ਇਸ ਚੱਲਦੇ ਗੀਤ ਸੰਗੀਤ ਨੂੰ
ਇੱਕ ਥਾਂ ਰੋਕ ਲੈਂਦੀ,
ਦੁਪੱਟੇ ਦੇ ਰੰਗਾਂ ਦੀ ਗਿਣਤੀ,
ਪਹਿਲੇ ਨੰਬਰ ਤੇ ਆਉਣ ਵਾਲੇ ਲਈ,
ਜੇਤੂ ਬਣਨ ਲਗਦੀ !
ਭਾਵੇਂ ਕਿ ਉਸ ਵਿੱਚ,
ਸਤਰੰਗੀ ਪੀਂਘ ਵਾਲੇ ਮੁਢਲੇ ਸੱਤ ਰੰਗ ਪੂਰੇ ਨਾ ਹੋਣ,
ਨੌ ਦਸ ਰੰਗ,
ਸਮੇਤ ਉੱਪਰੰਗ ਵੀ ਹੋ ਗਏ ਹੋਣ! …

ਇਵੇਂ ਕਿ ਜਿਵੇਂ ਕੋਈ ਕਿਸਾਨ/ ਜੀਮੀਦਾਰ ,
ਸੱਠੀ ਫਸਲ ਬੀਜ ਕੇ,
ਖੇਤੀ ਉੱਪਰ ਜ਼ਹਿਰਾਂ ਦੇ
ਉੱਪਰੋ ਥੱਲੀ,
ਚਾਰ ਪੰਜ ਜ਼ਹਿਰਾਂ ਦੇ ਮੀਂਹ ਛਿੜਕ ਕੇ,
ਫਿਰ ਉੱਪਰੋਂ ਫੜੇ ਝਾੜ ਦੇ ਖੁਸ਼ੀਆਂ ਬਾਘਾਰਦੈ,
ਲਲਕਾਰੇ ਮਾਰਦੈ,
ਕੀ ਮਾਹਰਕਾ ਮਾਰਦੈ!
ਸੱਠੀ ਫਸਲ ਅੰਕ ਲੈਣੇ! …

ਗਾਹੇ ਬਗਾਹੇ,
ਰਾਹ ਖਹਿੜੇ,
ਕਿਸੇ ਰੰਗੀਨ ਸਮਾਗਮ,
ਵਿਚਰ ਰਹੀਆਂ,
ਦੋ ਚਾਰ ਪੰਜ ਛੇ,
ਕੁੜੀਆਂ / ਔਰਤਾਂ ਦਾ ਸੁਹੱਪਣ ਦੱਸਣਾ,
ਕਿਸੇ ਹੋਰ ‘ ਬੁੱਧੀਮਾਨ ‘ ਦਾ,
ਖਾਸ ਵਿਸ਼ੇਸ਼ਤਾ ਦੱਸ ਕੇ,
ਗੋਲਡ ਮੈਡਲ ਲੈ ਜਾਣਾ, !
ਮੇਰਾ ਪਸੰਦੀ ਦਾ ਐਕਟਰ ..ਹੈ !
ਉਸਦਾ ਮਨ-ਭਾਓਂਦਾ…
ਲੱਕ ਤੋੜਵੀਂ ਬਹਿਸ ਦਾ ਮੁੱਦਾ,
ਹਰ ਰੋਜ਼ ਭਿੜਦਾ ਪਿਆ ਹੁੰਦਾ,
ਸਾਜ਼ ਸੱਠਵਾ ਹੀ ਚੱਲ ਰਿਹਾ ਹੁੰਦਾ,
ਸਮਝ ਸੱਠੀ ਫ਼ਸਲ ਵਾਲੀ ਦਾ ਹੀ,
ਪਹਿਰਾ ਹੁੰਦਾ, !……

ਮੇਰੀ ਸੋਚ ਅਜੇ ਸੱਠੀ ਫਸਲ ਹੈ ,
ਕਿੰਨੀ ਤੰਗਰੀਲੀ/ ਘੁੱਟੀ ਹੋਈ,
ਨਜ਼ਰ ਤੇ ਅਕਲ ਹੈ !
ਓਹਦੀ ਵੀ ਹੈ,
ਬਹੁਤਿਆਂ ਚੋਂ ਵੱਧ ਬਹੁਤਿਆਂ ਦੀ ਹੈ ?
ਅਜੇ ਕਥਾਵਾਚਕ ਮੁਕਾਬਲੇ,
ਉਹ ਕੁੜੀ ਮਧਰੀ ਹੈ !
ਉਹ ਕੁੜੀ ਲੰਮੀ ਹੈ ! ,
ਮੇਰਾ ਮਕਾਨ /ਕੋਠੀ ਤੇਰੇ ਮਕਾਨ ਕੋਠੀ ਨਾਲੋਂ,
ਦੋ ਤਿੰਨ ਫੁੱਟ ਉੱਚਾ !
ਤੇਰੇ ਬੂਟ ਪਾਏ ਭਾਂਵੇਂ ਸਜਦੇ ਨੇ
ਪਰ ਮੇਰੇ ਵੈਸੇ ਬਹੁਤ ਮਹਿੰਗੇ ਨੇ,
ਬਹੁਤ ਮਜ਼ਬੂਤ ਹੈਗੇ ਨੇ!
ਤੁਹਾਡਾ ਮੋਟਰਸਾਈਕਲ/ ਗੱਡੀ ਪੁਰਾਣੀ,
ਆਇਡੈਂਟਾ ਭਰੀ,
ਅਸੀਂ ਬੜੀ ਸੰਭਾਲ ਕੇ ਰੱਖੀ ਐ ! ..

ਸਮਾਜਿਕ ਤੇਰ ਮੇਰ,
ਆਰਥਿਕ ਪਾੜੇ ਦਾ ਗੂੜ੍ਹਾ ਹਨੇਰ,
ਜਾਤੀ ਪਾਤੀ ਖਲੇਰ,
ਨਿਆਂ ਦੀ ,
ਅੰਨ੍ਹੀ ਸਹੂਲਤ ਬਨਾਮ ਨਿਆਂ ਵਿਚਲੇ ਫਰਕ ,
ਢੇਰਾਂ ਦੇ ਢੇਰ, !
ਆਤਮਨਿਰਭਰ ਦੀ ਬੰਸੁਰੀ ਸੁਰ ਵਿੱਚ,
ਬੇਰੁਰੁਜ਼ਗਾਰੀ ਪਰੋਸਣ ਵਿਚਲਾ ਹੋ ਰਿਹੈ ‘ ਕੌਤਕੀ ਹੇਰ ਫੇਰ,’
ਕਰੋੜਾਂ ਨਾਵਾਂ ਦੇ ਅਣਗੌਲੇ ਹੇਰਵੇ,
ਆਦਿ.. ਆਦਿ,,
ਹਕੂਮਤ ਦੀ ਗੈਰ-ਕਲਾਸਕੀ ਰਾਜਸੀ ਕੰਪਨ,
ਸਤਰੰਗੇ ਬਿਆਨਾਂ ਦੀ ਪੜਚੋਲ ਪਰਖ,
ਕੌੜੇ,ਕੋਝੇ,ਮਾਰੂ ਕਰਤੱਬਾਂ ਬਾਰੇ ਹਿਰਖ,
ਉਸਦੇ ਲੋਕਤੰਤਰੀ ਦੁਪੱਟੇ ਬਾਰੇ ਵਜਨਦਾਰ ਤਰਕ,
ਇਹ ਕੌਣ ਤੇ ਕਦੋਂ ਤਹਿ ਹੋਵੇਂਗਾ,
ਸਚਾਈ ਬਨਾਮ ਕੂੜ ਵਿਚਲਾ ਅੰਤਰ !
ਅਸੀਂ ਲੱਭਣੇ ਨੇ ਕਿ ਨਹੀਂ ਲੱਭਾਂਗੇ ! !
ਕਿ,
ਹਕੂਮਤ ਦਾ ਸਤਰੰਗਾ ਦੁਪੱਟਾ,
ਪੂਰਾ ਖਤਰਨਾਕ ਹੈ !

ਸੁਖਦੇਵ ਸਿੱਧੂ
ਸੰਪਰਕ : 9888633481

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੇ ਨਾਲ ਲੜਦਾ
Next articleਸਮੇਂ ਸਮੇਂ ਦੀ ਗੱਲ !!!!!