ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸੰਸਾਰ ਵਿੱਚ ਉਹ ਲੋਕ ਮਹਾਨ ਹੁੰਦੇ ਹਨ ਜੋ ਮਰ ਕੇ ਵੀ ਮਨੁਖਤਾ ਦੀ ਭਲਾਈ ਕਰਦੇ ਹਨ, ਸਰੀਰ ਦਾਨ, ਅੰਗਦਾਨ ਸਭ ਤੋਂ ਉੱਤਮ ਦਾਨ ਹੈ। ਜੋ ਆਪ ਜੀ ਦੁਆਰਾ ਦਾਨ ਕੀਤਾ ਗਿਆ ਨੇਤਰਦਾਨ ਬਣ ਸਕਦਾ ਹੈ ਕਿਸੇ ਨੇਤਰਹੀਣ ਵਿਅਕਤੀਆ ਲਈ ਵਰਦਾਨ ਹੈ ।ਕਿਉਂਕਿ ਮੌਤ ਜੀਵਨ ਦੀ ਸੱਚਾਈ ਹੈ, ਅਸੀਂ ਜਿਊਣ ਲਈ ਪੈਦਾ ਹੋਏ ਹਾ, ਤੇ ਮੌਤ ਵੀ ਸੱਚ ਹੈ, ਜੋ ਜੀਵਨ ਮਿਲਿਆ ਹੈ ਉਸ ਦਾ ਅੰਤ ਇੱਕ ਨਾ ਇੱਕ ਦਿਨ ਹੋਣਾ ਹੈ,ਇਹ ਗੱਲਾ ਕਹੀਆਂ ਆਈ ਡੋਨਰ ਇੰਚਾਰਜ ਟਾਂਡਾ ਸਟੇਟ ਅਵਾਰਡੀ ਭਾਈ ਵਰਿੰਦਰ ਸਿੰਘ ਮਸੀਤੀ ਨੇ, ਉਹਨਾਂ ਦਾ ਕਹਿਣਾ ਹੈ ਕਿ ਮਨੁੱਖ ਨੂੰ ਆਪਣੀ ਇਛਾ ਅਨੁਸਾਰ ਮਨੁਖਤਾ ਦੇ ਭਲੇ ਲਈ ਜਿਉਂਦੇ ਜੀ ਰਕਤ ਦਾਨ ਕਰਨਾ ਚਾਹੀਦਾ ਹੈ ਤੇ ਮਰਨ ਉਪਰੰਤ ਸਰੀਰ ਦਾਨ,ਅੰਗਦਾਨ ਤੇ ਨੇਤਰ ਦਾਨ ਕਰਨੇ ਚਾਹੀਦੇ ਹਨ। ਮੌਤ ਤੋ ਬਾਅਦ ਮ੍ਰਿਤਕ ਦੇਹ ਡਾਕਟਰੀ ਖੋਜਾਂ ਲਈ ਤੇ ਸਰੀਰ ਦੇ ਹੋਰ ਅੰਗ ਜਿਨ੍ਹਾਂ ਲੋਕਾਂ ਦੇ ਅੰਗ ਜਬਾਬ ਦੇ ਚੁੱਕੇ ਹਨ ਉਨਾ ਨੂੰ ਦਾਨ ਕੀਤੇ ਜਾਣੇ ਚਾਹੀਦੇ ਹਨ ਜਿਸ ਨਾਲ ਲੋੜਵੰਦ ਵਿਅਕਤੀਆਂ ਨੂੰ ਨਵਾ ਜੀਵਨ ਮਿਲ ਸਕਦਾ ਹੈ।ਉਨਾਂ ਆਖਿਆ ਕਿ ਸਾਡੀ ਮੌਤ ਤੋ ਬਾਅਦ ਸਾਡੀਆਂ ਦੋ ਅੱਖਾਂ ਤੇ ਸਰੀਰ ਦੇ ਅੰਗ ਕਿਸੇ ਲੋੜਵੰਦ ਵਿਅਕਤੀ ਦੀ ਜਿੰਦਗੀ ਬਚਾਉਣ ਵਿੱਚ ਸਹਾਈ ਹੋ ਸਕਦੇ ਹਨ।ਉਨਾ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਨੇਤਰਦਾਨ ਅਸੋਸੀਏਸ਼ਨ ਹੁਸ਼ਿਆਰਪੁਰ ਦੀ ਇਸ ਮੁਹਿਮ ਦਾ ਹਿੱਸਾ ਬਣਨ ਤੇ ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly