* ਆਪਣੀ ਇੱਜ਼ਤ ਅਤੇ ਮਾਣ *

ਅਵਤਾਰ ਤਰਕਸ਼ੀਲ

(ਸਮਾਜ ਵੀਕਲੀ)

ਇਨਸਾਨ ਆਪਣੀ ਇੱਜ਼ਤ ਅਤੇ ਮਾਣ ਉਸ ਦਿਨ ਕਰਨਾ ਸ਼ੁਰੂ ਕਰਦਾ ਹੈ ਜਦੋਂ ਆਪਣੇ ਕੀਤੇ ਚੰਗੇ ਅਤੇ ਮਾੜੇ ਕੰਮਾਂ ਦੀ ਜਿੰਮੇਵਾਰੀ ਲੈਣੀ ਸ਼ੁਰੂ ਕਰ ਦਿੰਦਾ ਹੈ l

ਇਸ ਨਾਲ ਇਨਸਾਨ ਵਿੱਚ ਆਪਣੀਆਂ ਗਲਤੀਆਂ ਸੁਧਾਰਨ ਦੀ ਚਾਹਤ ਪੈਦਾ ਹੁੰਦੀ ਹੈ l ਇਸ ਨਾਲ ਇਨਸਾਨ ਵਿੱਚ ਕੁੱਝ ਕਰ ਦੇਣ ਦੀ ਚਾਹਤ (Will Power) ਵਧਦੀ ਹੈ ਅਤੇ ਇਨਸਾਨ ਪਹਿਲਾਂ ਨਾਲੋਂ ਵੀ ਵੱਧ ਤਾਕਤ ਨਾਲ ਆਪਣੀ ਮੰਜ਼ਿਲ ਵੱਲ ਤੁਰਦਾ ਹੈ l

ਆਪਣੇ ਕੀਤੇ ਕੰਮਾਂ ਨੂੰ ਰੱਬ ਜਾਂ ਕਿਸਮਤ ਸਿਰ ਮੜ੍ਹਨ ਵਾਲੇ ਲੋਕਾਂ ਵਿੱਚ ਖੁਦ ਜਿੰਮੇਵਾਰੀ ਲੈਣ ਦੀ ਆਦਤ ਨਹੀਂ ਹੁੰਦੀ l ਉਹ ਹਰ ਇੱਕ ਘਟਨਾ ਨੂੰ ਰੱਬ ਜਾਂ ਕਿਸਮਤ ਸਿਰ ਮੜ੍ਹ ਦਿੰਦੇ ਹਨ l ਉਨ੍ਹਾਂ ਵਿੱਚ ਕੁੱਝ ਕਰ ਦੇਣ ਦੀ ਚਾਹਤ (Will Power) ਬਹੁਤ ਘੱਟ ਪੈਦਾ ਹੁੰਦੀ ਹੈ l ਜੇ ਹੋ ਵੀ ਜਾਵੇ ਤਾਂ 100% ਆਪਣੇ ਵਿੱਚ ਭਰੋਸਾ ਨਾ ਹੋਣ ਕਾਰਨ ਕਾਮਯਾਬੀ ਨਹੀਂ ਮਿਲਦੀ l

ਆਓ ਕਿਸਮਤ ਅਤੇ ਰੱਬ ਦਾ ਬਹਾਨਾ ਛੱਡ ਕੇ ਆਪਣੇ ਆਪ ਤੇ ਭਰੋਸਾ ਕਰਕੇ ਜਿੰਮੇਵਾਰੀ ਲੈਂਦੇ ਹੋਏ ਆਪਣੀ ਕਾਮਯਾਬੀ ਦੇ ਰਾਹ ਖੋਲ੍ਹੀਏ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਕ ਪਲ
Next articleਏਹੁ ਹਮਾਰਾ ਜੀਵਣਾ ਹੈ -284