ਤੇਰੀ ਮਰਜ਼ੀ ਏ

ਬਲਵਿੰਦਰ ਸਿੰਘ ਰਾਜ਼

(ਸਮਾਜ ਵੀਕਲੀ)

ਮੈਂ ਤੇ ਖਤ ਮੁਹੱਬਤਾਂ ਦੇ ਹੀ ਪਾਉਣੇ ਨੇ
ਪੜ੍ਹਨਾ ਜਾਂ ਨਾ ਪੜ੍ਹਨਾ ਤੇਰੀ ਮਰਜ਼ੀ ਏ

ਮੈਂ ਨਹੀਂ ਲਾਉਣੀ ਅੰਦਰੋਂ ਕੁੰਡੀ ਬ੍ਹੂਏ ਨੂੰ
ਵੜਨਾ ਜਾਂ ਨਾ ਵੜਨਾ ਤੇਰੀ ਮਰਜ਼ੀ ਏ

ਮੈਂ ਤੇ ਚਾਹੁੰਨਾਂ ਸੁਲ੍ਹਾ ਸਫਾਈ ਚੰਗੀ ਆ
ਲੜਨਾ ਜਾਂ ਨਾ ਲੜਨਾ ਤੇਰੀ ਮਰਜ਼ੀ ਏ

ਆਪਣੇ ਦੋਵਾਂ ਵਿੱਚ ਹੋਏ ਸਮਝੌਤੇ ਤੇ
ਖੜ੍ਹਨਾ ਜਾਂ ਨਾ ਖੜ੍ਹਨਾ ਤੇਰੀ ਮਰਜ਼ੀ ਏ

ਜੇ ਆਖੇਂ ਮੈਂ ਲੈਣ ਵੀ ਤੈਨੂੰ ਆਜਾਂਗਾ
ਅੜਨਾ ਜਾਂ ਨਾ ਅੜਨਾ ਤੇਰੀ ਮਰਜ਼ੀ ਏ

ਮੈਂ ਤਾਂ ਪੌੜੀ ਲਾ ਤੀ ਗ੍ਰਹਿਸਤ ਚੁਬਾਰੇ ਨੂੰ
ਚੜ੍ਹਨਾ ਜਾਂ ਨਾ ਚੜ੍ਹਨਾ ਤੇਰੀ ਮਰਜ਼ੀ ਏ

ਰਾਜ਼ ਕ੍ਹਵੇ ਤੂੰ ਸੋਚੀਂ ਹੁਣ ਪਛਤਾਵੇ ਵਿੱਚ
ਸੜਨਾ ਜਾਂ ਨਾ ਸੜਨਾ ਤੇਰੀ ਮਰਜ਼ੀ ਏ

ਬਲਵਿੰਦਰ ਸਿੰਘ ਰਾਜ਼

9872097217

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਪਾਰਟੀ ਨੇ ਕੀਤੀ ਉਮੀਦਵਾਰਾ ਦੀ ਪਹਿਲੀ ਸੂਚੀ ਜਾਰੀ
Next articleਆਪਣਾਪਣ