ਤੇਰਾ ਖੂਨ, ਮੇਰਾ ਖੂਨ,,,, ਅਭੀ ਤੋ ਮੈਂ ਜਵਾਨ ਹੂੰ,, ਪੁਸਤਕਾਂ ਦਾ ਲੋਕ ਅਰਪਣ

(ਸਮਾਜ ਵੀਕਲੀ)  ਮਹਰਿਸ਼ੀ ਦਇਆਨੰਦ ਯੂਨੀਵਰਸਿਟੀ, ਰੋਹਤਕ ਦੇ ਵਿਵੇਕਾਨੰਦ ਨੰਦ ਲਾਬਰੇਰੀ ਵਿੱਚ ਡਾਕਟਰ ਮਧੂਕਾਂਤ ਦੀ ਛੋਟੀ ਕਵਿਤਾ ਸੰਗ੍ਰਹਿ,,, ਤੇਰਾ ਖੂਨ, ਮੇਰਾ ਖੂਨ,,,,, ਅਤੇ ਪ੍ਰੋਫੈਸਰ ਸ਼ਾਮ ਲਾਲ ਕੌਸ਼ਲ ਦਾ ਛੋਟੀ ਕਵਿਤਾ ਸੰਗ੍ਰਹਿ ਪੁਸਤਕ,,, ਅਭੀ ਤੋ ਮੈਂ ਜਵਾਨ ਹੂੰ,,,, ਦੇ ਪੁਸਤਕ ਲੋਕ ਅਰਪਣ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਲਾਇਬ੍ਰੇਰੀ ਦੇ ਪ੍ਰਮੁੱਖ ਡਾਕਟਰ ਸਤੀਸ਼ ਮਲਿਕ ਦੁਆਰਾ ਪੁਸਤਕ ਲੋਕ ਅਰਪਣ ਆਯੋਜਿਤ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾਕਟਰ ਸ਼ਰਨਜੀਤ ਕੌਰ, ਚੇਅਰ ਪਰਸਨ, ਰੀਹੈਬਿਲੀਟੇਸ਼ਨ ਕੌਸਲ ਆਫ ਇੰਡੀਆ, ਜੋ ਕਿ ਸਰੀਰਕ ਤੌਰ ਤੇ ਕਮੀ ਵਾਲੇ ਲੋਕਾਂ ਨੂੰ ਮੁੜ ਵਸਾਉਣ ਵਾਸਤੇ ਮਹਿਕਮੇ ਦੀ੍ਸਾਰੇ ਦੇਸ਼ ਦੀ ਇੰਚਾਰਜ ਹਨ, ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਪ੍ਰੋਫੈਸਰ ਸ਼ਾਮ ਲਾਲ ਦੀ ਪੁਸਤਕ,,, ਅਭੀ ਤੋ ਮੈਂ ਜਵਾਨ ਹੂੰ,, ਦੀ ਸਮੀਖਿਆ ਪ੍ਰਸਿੱਧ ਸਾਹਿਤਕਾਰ ਡਾਕਟਰ ਮਧੂਕਾਂਤ ੍ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ। ਉਹਨਾਂ ਨੇ ਲੇਖਕ ਅਤੇ ਇਸ ਪੁਸਤਕ ਬਾਰੇ ਚਾਨਣਾ ਪਾਇਆ। ਬਾਅਦ ਵਿੱਚ ਪ੍ਰੋਫੈਸਰ ਸ਼ਾਮ ਲਾਲ ਕੌਸ਼ਲ ਨੇ ਆਪਣੀ ਇਸ ਪੁਸਤਕ ਬਾਰੇ ਮੁੱਖ ਮੁੱਖ ਗੱਲਾਂ ਦੱਸੀਆਂ। ਬਾਅਦ ਵਿੱਚ ਡਾਕਟਰ ਮਧੂ ਕਾਂਤ ਨੇ ਆਪਣੀ ਪੁਸਤਕ,,, ਤੇਰਾ ਖੂਨ, ਮੇਰਾ ਖੂਨ,, ਦੇ ਬਾਰੇ ਦੱਸਿਆ। ਉਹਨਾਂ ਨੇ ਖੂਨ ਦਾਨ ਬਾਰੇ ਆਪਣੇ ਜਨੂਨ, ਇਸ ਵਿਸ਼ੇ ਤੇ ਲਿਖੀਆਂ ਆਪਣੀਆਂ ਕਿਤਾਬਾਂ, ਖੂਨ ਦਾਨ ਅੰਦੋਲਨ ਦੇ ਰੋਹਤਕ ਅਤੇ ਆਸ ਪਾਸ ਤੇਜ ਕਰਨ ਵਾਸਤੇ ਆਪਣੀਆਂ ਕੋਸ਼ਿਸ਼ਾਂ ਬਾਰੇ ਦੱਸਿਆ। ਇਥੇ ਇਹ ਦੱਸਣਾ ਦਿਲਚਸਪ ਹੋਵੇਗਾ ਕਿ ਡਾਕਟਰ ਮਧੂਕਾਂਤ ਜੀ ਨੇ 200  ਤੋਂ ਵਧ ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿਚੋਂ  20 ਕੇਵਲ ਖੂਨ ਦਾਨ ਤੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਖੂਨ ਦਾਨ ਵਿੱਚ ਉਹਨਾਂ ਦੀ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ ਹਰਿਆਣਾ ਦੇ ਗਵਰਨਰ ਨੇ  ਚੰਡੀਗੜ੍ਹ ਵਿੱਚਅਤੇ ਸੰਯੁਕਤ ਰਾਸ਼ਟਰ ਵੱਲੋਂ ਉਹਨਾਂ ਨੂੰ ਦਿੱਲੀ ਵਿੱਚ ਸਨਮਾਨਿਤ ਕੀਤਾ ਗਿਆ। ਅਤੇ ਉਹਨਾਂ ਦੇ ਖੂਨ ਦਾਨ ਸਹਿਤ ਉੱਤੇ ਦੁਨੀਆਂ ਦੀ ਪਹਿਲੀ ਪੀਐਚਡੀ ਹੋ ਰਹੀ ਹੈ। ਉਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਖੂਨਦਾਨ ਦੇ ਸਾਰੇ ਸਾਹਿਤ ਨੂੰ ਵਰਲਡ ਬੁੱਕ ਆਫ ਰਿਕਾਰਡ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ। ਉਹਨਾਂ ਨੇ ਆਪਣੀ ਉੱਤੇ ਦੱਸੀ ਕਿਤਾਬ ਵਿੱਚ ਖੂਨ ਦਾਨ ਦਾ ਮਹੱਤਵ, ਇਸ ਦਾ ਉਦੇਸ਼ ਅਤੇ ਇਸ ਨੂੰ ਹੋਰ ਲਾਭਵੰਦ ਬਣਾਉਣ ਵਾਸਤੇ ਉਪਰਾਲੇ ਦੱਸੇ ਹਨ। ਇਸ ਦੇ ਬਾਅਦ ਪ੍ਰੋਫੈਸਰ ਸ਼ਾਮ ਲਾਲ ਕੌਸ਼ਲ  ਨੇ ਡਾਕਟਰ ਮਧੂਕਾਂਤ ਦੀ ਪੁਸਤਕ,, ਮੇਰਾ ਖੂਨ, ਤੇਰਾ ਖੂਨ,,, ਦੀ ਸਮੀਖਿਆ ਕਰਦੇ ਹੋਏ ਉਹਨਾਂ ਨੂੰ,,, ਖੂਨ ਦਾਨ ਦਾ ਭੀਸ਼ਮ ਪਿਤਾਮਾ,,, ਦੇ ਤੌਰ ਤੇ ਸੰਬੋਧਿਤ ਕੀਤੇ ਜਾਣ ਦਾ ਵੀ ਲੋਕਾਂ ਨੂੰ ਦੱਸਿਆ।
ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੀ ਡਾਕਟਰ ਸ਼ਰਨਜੀਤ ਕੌਰ ਨੂੰ ਸ਼੍ਰੀਮਤੀ ਬ੍ਰਿਜ ਬਾਲਾ, ਸ਼੍ਰੀਮਤੀ ਆਸ਼ਾ ਵਿਜੇ ਵਿਭੋਰ, ਸ਼੍ਰੀਮਤੀ ਕਮਲਜੀਤ ਕੌਰ ਜੁਨੇਜਾ ਅਤੇ ਡਾਕਟਰ ਮਧੂਕਾਂਤ ਜੀ ਨੇ ਪਰੰਪਰਾ ਦੇ ਤਰੀਕੇ ਨਾਲ ਸਨਮਾਨਿਤ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾਕਟਰ ਸ਼ਰਨਜੀਤ ਕੌਰ ਨੇ ਕਿਹਾ ਕਿ ਸਾਨੂੰ ਸਭ ਨੂੰ ਨਾ ਸਿਰਫ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ ਬਲਕਿ ਉਹਨਾਂ ਵਿੱਚ ਦੱਸੀਆਂ ਹੋਈਆਂ ਚੰਗੀਆਂ ਚੰਗੀਆਂ ਗੱਲਾਂ ਤੇ ਅਮਲ ਵੀ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਉਹ ਸਰੀਰਕ ਤੌਰ ਤੇ ਕੌਮੀ ਵਾਲੇ ਲੋਕਾਂ ਨੂੰ ਦੂਜਿਆਂ ਤੇ ਨਿਰਭਰ ਰਹਿਣ ਦੇ ਬਦਲੇ ਆਤਮ ਨਿਰਭਰ ਰਹਿਣ ਬਾਰੇ ਸਹਾਇਤਾ ਕਰਦੀਆਂ ਹਨ।
ਇਸ ਪ੍ਰੋਗਰਾਮ ਵਿੱਚ ਸ੍ਰੀ ਰਾਮ ਕ੍ਰਿਸ਼ਨ ਰਾਠੀ, ਡਾਕਟਰ ਰਜਿੰਦਰ ਅਵਸਥੀ, ਸ੍ਰੀ ਪਵਨ ਗਹਿਲੋਤ, ਸ੍ਰੀ ਪਵਨ ਮਿੱਤਲ, ਸ੍ਰੀ ਕ੍ਰਿਸ਼ਨ ਲਾਲ, ਸ੍ਰੀਮਤੀ ਅਰਚਨਾ ਕੋਚਰ, ਸ਼੍ਰੀਮਤੀ ਕਮਲਜੀਤ ਜੁਨੇਜਾ, ਸ੍ਰੀ ਅਮਰੀਕ ਸਿੰਘ ਜੁਨੇਜਾ ਆਦੀ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਪ੍ਰੋਗਰਾਮ ਨੂੰ ਦਿਲਚਸਪ ਬਣਾ ਦਿੱਤਾ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਯੂਨੀਵਰਸਟੀ ਦੇ ਪ੍ਰੋਫੈਸਰ ਸਾਹਿਬਾਨਾ ਅਤੇਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਪ੍ਰੋਗਰਾਮ ਦੇ ਆਖਿਰ ਵਿੱਚ ਲਾਇਬ੍ਰੇਰੀ ਪ੍ਰਮੁੱਖ, ਡਾਕਟਰ ਸਤੀਸ਼ ਮਲਿਕ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਨ ਵਾਲੀ ਡਾਕਟਰ ਗੁਰਸ਼ਰਨ ਕੌਰ ਦਾ ਪ੍ਰਧਾਨਗੀ ਕਰਨ ਵਾਸਤੇ ਧੰਨਵਾਦ ਕੀਤਾ ਅਤੇ ਪ੍ਰੋਫੈਸਰ ਸ਼ਾਮ ਲਾਲ ਕੌਸ਼ਲ ਅਤੇ ਡਾਕਟਰ ਮਧੂਕਾਂਤ ਜੀ ਨੂੰ ਉਹਨਾਂ ਦੀਆਂ ਪੁਸਤਕਾਂ ਦੇ ਲੋਕ ਅਰਪਣ ਵਾਸਤੇ ਵਧਾਈ ਦਿੱਤੀ ਅਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਵਾਲੇ ਸਰੋਤਿਆਂ ਦਾ ਧੰਨਵਾਦ ਕੀਤਾ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਮੁੱਖ ਮੰਤਰੀ ਵੱਲੋਂ ਅਣਅਧਿਕਾਰਤ ਕਲੋਨੀਆਂ ਵਿੱਚ ਐਨਓਸੀ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ।
Next articleਪ੍ਰੋਫੈਸਰ ਭੋਲਾ ਯਮਲਾ ਦੂਰਦਰਸ਼ਨ ਦੇ ਪ੍ਰੋਗਰਾਮ “ਗੱਲਾਂ ਤੇ ਗੀਤ’ ਵਿੱਚ ਅੱਜ ਹੋਣਗੇ ਰੂਬਰੂ