(ਸਮਾਜ ਵੀਕਲੀ)
ਕਿੰਝ ਲਿਖ ਲਵਾਂ ਮੈਂ ਆਪਣੇ ਲੇਖ ਕਮਲਿਆ
ਰੱਬ ਨਾਲ ਲੜਿਆ ਨੀਂ ਜਾਂਦਾ ।
ਹੱਥੀਂ ਬੀਜੇ ਜੋ ਬੀਜ ਵੇ ਅੜਿਆ
ਸਿਰ ਕਲਮ ਉਨ੍ਹਾਂ ਦਾ ਕਰਿਆ ਨਹੀਂ ਜਾਂਦਾ।
ਪੌਣਾ ਨਾਲ ਕਦੇ ਮੁਲਾਕਾਤ ਨਾ ਹੋਈ
ਖ਼ੁਦਾ ਦਾ ਦੀਦ ਤੱਕਿਆ ਨਾ।
ਕਿਸ ਅੱਗੇ ਕਰਾਂ ਅਰਜ਼ਾਂ
ਬਿਨਾਂ ਮੂਰਤੀ ਤੋਂ ਹੱਥ ਜੋੜ ਖੜ੍ਹਿਆ ਨਹੀਂ ਜਾਂਦਾ।
ਹੋਈਆਂ ਜੋ ਭੁੱਲਾਂ ਮੇਰੇ ਤੋਂ
ਦੱਸ ਕਿੰਝ ਸੁਧਾਰ ਲਵਾਂ
ਹੱਥ ਛੁਡਾ ਕੇ ਲੰਘ ਗਿਆ ਜੋ
ਸਮਾਂ ਉਹ ਫੜਿਆ ਨਹੀਂ ਜਾਂਦਾ ।
ਭੁੱਲ ਗਏ ਵੇ ਚਾਅ ਸਾਰੇ
ਖਿੰਡ ਗਈਆਂ ਸੱਧਰਾਂ ਜ਼ਿੰਦਗੀ ਦੀਆਂ।
ਯਾਦਾਂ ਸਹਾਰੇ ਬਣਦੀਆਂ ਨਾ
ਸੋਚਾਂ ਨੂੰ ਕੈਦ ਕਰਿਆ ਨਹੀਂ ਜਾਂਦਾ
ਸੁੱਖਾਂ ਨਾਲੋਂ ਜੇ ਨਾਤੇ ਟੁੱਟ ਗਏ ਨੇ
ਦੁੱਖਾਂ ਨੇ ਕਿਹੜਾ ਰਹਿਣਾ ਏ
ਮੁਰਝਾ ਜਾਂਦੇ ਹੱਸਦੇ ਫੁੱਲ ਵੀ
ਮਹਿਕਾਂ ਨੂੰ ਕਦੇ ਫੜਿਆ ਨਹੀਂ ਜਾਂਦਾ
ਕਿੰਝ ਲਿਖ ਲਵਾਂ ਮੈਂ ਆਪਣੇ ਲੇਖ ਕਮਲਿਆ
ਰੱਬ ਨਾਲ ਲੜਿਆ ਨਹੀਂ ਜਾਂਦਾ ।
ਕੰਵਰਪ੍ਰੀਤ ਕੌਰ ਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly