ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)– ਲਿਬਰਲ ਪਾਰਟੀ ਦੀ ਮੌਜੂਦਾ ਸੱਤਾਧਾਰੀ ਸਰਕਾਰ ਦੀ ਸਭ ਤੋਂ ਛੋਟੀ ਉਮਰ ਦੀ ਐਮਪੀ ਅਮਨਦੀਪ ਸੋਢੀ ਦਾ ਸਰੀ ਪੁੱਜਣ ਤੇ ਸਰੀ ਦੇ ਪਤਵੰਤਿਆਂ ਵੱਲੋਂ ਕਲੋਵਲਡੇਲ- ਲੈਗਲੀ ਸੰਸਦੀ ਹਲਕੇ ਦੀ ਕਮੇਟੀ ਵੱਲੋਂ ਭੁਪਿੰਦਰ ਸਿੰਘ ਲੱਧੜ ਦੀ ਅਗਵਾਈ ਚ ਨਿੱਘਾ ਸਵਾਗਤ ਕੀਤਾ ਗਿਆ ਪ੍ਰਾਪਤ ਵੇਰਵਿਆਂ ਅਨੁਸਾਰ ਇਸ ਮੌਕੇ ਤੇ ਸ ਲੱਧੜ ਦੇ ਗ੍ਰਹਿ ਵਿਖੇ ਆਯੋਜਿਤ ਕੀਤੀ ਇੱਕ ਮੀਟਿੰਗ ਵਿੱਚ ਸੀ ਫੇਸ ਟੀਮ ਅਤੇ ਕਈ ਪਤਵੰਤੇ ਸਹਿਯੋਗੀਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਤੇ ਕਮਿਊਨਿਟੀ ਨੂੰ ਦਰਪੇਸ਼ ਵੱਖ ਵੱਖ ਮੁਸ਼ਕਿਲਾਂ ਅਤੇ ਉਨਾਂ ਦੇ ਢੁਕਵੇ ਹੱਲ ਦੇ ਨਾਲ ਨਾਲ ਭਵਿੱਖ ਦੇ ਏਜੰਡੇ ਸਬੰਧੀ ਲੋੜੀਦਾ ਵਿਚਾਰ ਵਟਾਂਦਰਾ ਕੀਤਾ ਗਿਆ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸ੍ਰੀਕਾਂਤ, ਅੰਮ੍ਰਿਤ ਢੋਟ, ਲਵਪ੍ਰੀਤ ਗਰੇਵਾਲ, ਇੰਦਰਜੀਤ ਲਦੜ, ਨਵ ਚਾਹਲ, ਸੰਦੀਪ ਧੰਜੂ, ਬਲਦੇਵ ਸਿੰਘ ਲੱਧੜ, ਬਲਦੇਵ ਸਿੰਘ ਬਰਾੜ, ਕਾਕਾ ਸੇਖੋ, ਗਗਨਦੀਪ ਸਹੋਤਾ, ਮਨਕੀਰਤ ਬੱਲ, ਮਨਿੰਦਰ ਘਾਰੂ, ਹਰਮਨ ਲਦੜ ਆਦਿ ਹਾਜ਼ਰ ਸਨਅਖੀਰ ਚ ਭੁਪਿੰਦਰ ਸਿੰਘ ਲੱਧੜ ਨੇ ਐਮਪੀ ਅਮਨਦੀਪ ਸੋਢੀ ਅਤੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



