HOME ਨੋਜਵਾਨ ਆਗੂ ਨਾਨਕ ਸਿੰਘ ਜੰਡੀ ਨੂੰ ਲੋਕਾਂ ਵਲੋਂ ਬਲਾਕ ਸੰਮਤੀ ਬਲਾਚੌਰ ਦਾ...

ਨੋਜਵਾਨ ਆਗੂ ਨਾਨਕ ਸਿੰਘ ਜੰਡੀ ਨੂੰ ਲੋਕਾਂ ਵਲੋਂ ਬਲਾਕ ਸੰਮਤੀ ਬਲਾਚੌਰ ਦਾ ਚੈਅਰਮੈਨ ਬਣਾਉਣ ਦੀ ਮੰਗ ਨੇ ਫੜਿਆ ਜ਼ੋਰ

2
ਤਸਵੀਰ ਹਰਸਿਮਰਨ ਜੋਤ ਸਿੰਘ ਕਲੇਰ
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਬਲਾਕ ਸੰਮਤੀ ਜੋਨ ਸੁੱਧਾਮਾਜਰਾ ਤੋਂ ਸੰਮਤੀ ਦੀ ਚੋਣ ਚੰਗੀ ਲੀਡ ਨਾਲ ਜਿੱਤੇ ਕਾਂਗਰਸੀ ਉਮੀਦਵਾਰ ਨਾਨਕ ਸਿੰਘ ਜੰਡੀ ਨੂੰ ਇਲਾਕੇ ਦੇ ਲੋਕਾਂ ਵਲੋਂ ਬਲਾਕ ਸੰਮਤੀ ਬਲਾਚੌਰ ਦਾ ਚੈਅਰਮੈਨ ਬਣਾਉਣ ਦੀ ਅਪੀਲ ਕਾਂਗਰਸ ਹਾਈਕਮਾਂਡ ਅਤੇ ਸਾਬਕਾ ਵਿਧਾਇਕ ਚੋਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਨੂੰ ਕੀਤੀ ਜਾ ਰਹੀ ਹੈ। ਇਲਾਕੇ ਦੇ ਲੋਕ ਇਹ ਗੱਲ ਮੰਨਦੇ ਹਨ ਕੇ ਨਾਨਕ ਸਿੰਘ ਜੰਡੀ ਦਾ ਪਰਿਵਾਰਕ ਪਿਛੋਕੜ ਵੀ ਰਾਜਨੀਤਕ ਰਿਹਾ ਅਤੇ ਹੁਣ ਕਾਂਗਰਸ ਦੇ ਸਾਬਕਾ ਵਿਧਾਇਕ ਚੋਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਇਸ ਅਸਲ ਹੀਰੇ ਦੀ ਪਹਿਚਾਣ ਕਰਕੇ ਉਸ ਨੂੰ ਸਿਆਸੀ ਮੈਦਾਨ ਵਿਚ ਉਤਾਰਿਆ ਸੀ। ਜਿਸ ਨੂੰ ਲੋਕਾਂ ਵਲੋਂ ਭਰਵਾਂ ਪਿਆਰ ਅਤੇ ਕਾਂਗਰਸ ਆਗੂਆਂ ਵਲੋਂ ਥਾਪੜਾ ਮਿਲਣ ਕਰਕੇ ਉਸ ਨੇ ਚੰਗੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਹ ਪੜ੍ਹਿਆਂ ਲਿਖਿਆ ਨੋਜਵਾਨ ਪਹਿਲਾਂ ਹੀ ਇਲਾਕੇ ਵਿਚ ਆਪਣੇ ਮਲਾਪੜੇ ਸੁਭਾਅ ਤੇ ਹਰਮਨ ਪਿਆਰਤਾਂ ਬਣਾ ਚੁੱਕਾ ਹੈ ਅਤੇ ਹੁਣ ਇਲਾਕੇ ਦੇ ਲੋਕ ਇਸ ਨੋਜਵਾਨ ਤੇ ਵੱਡਿਆਂ ਆਸਾਂ ਲਗਾਈ ਬੈਠੇ ਹਨ ਅਤੇ ਲੋਕ ਇਸ ਨੋਜਵਾਨ ਨੂੰ ਬਲਾਕ ਸੰਮਤੀ ਬਲਾਚੌਰ ਦਾ ਚੈਅਰਮੈਨ ਬਣੀਆਂ ਦੇਖਣਾ ਚਾਹੁੰਦੇ ਹਨ। ਪਰ ਇਹ ਸਮਾਂ ਅਤੇ ਕਾਂਗਰਸ ਪਾਰਟੀ ਵਲੋਂ ਹੀ ਤੈਅ ਕੀਤਾ ਜਾਵੇਗਾ ਕੇ ਉੱਠ ਕਿਸ ਕਰਵਟ ਬੈਠਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਾਰਤੀ ਕਿਸਾਨ ਯੂਨੀਅਨ ਦੀ ਜਿਲ੍ਹਾਂ ਪੱਧਰੀ ਮੀਟਿੰਗ ਕਾਠਗੜ੍ਹ ਮੋੜ ਵਿਖੇ ਹੋਈ
Next articleਕ੍ਰਿਸਮਸ ਤੋਂ ਪਹਿਲਾਂ ਬੈਂਕ ਆਫ ਇੰਗਲੈਂਡ ਨੋ ਬਿਆਜ ਦਰਾਂ ਘਟਾ ਕੇ ਲੋਕਾਂ ਨੂੰ ਦਿੱਤੀ ਰਾਹਤ, ਘਰਾਂ ਦੇ ਕਰਜਿਆ ਦੀਆ ਬਿਆਜ ਦਰਾਂ ਹੋਣਗੀਆ ਹੇਠਾਂ