ਨੌਜਵਾਨ ਅਰਸ਼ਵਿੰਦਰ ਸਿੰਘ ਅਰਸ਼ ਭਲੂਰ ਦਾ ਚੋਣ ਨਿਸ਼ਾਨ ‘ਘੜਾ’ ਲਾ ਰਿਹਾ ਲੋਕ ਦਿਲਾਂ ‘ਤੇ ਮੋਹ ਮੁਹੱਬਤ ਦੀਆਂ ਮੋਹਰਾਂ

ਬੈਲਟ ਪੇਪਰ ਦੇ ਲੜੀ ਨੰਬਰ 2 ‘ਤੇ ਹੋਵੇਗਾ ‘ਘੜਾ’ ਚੋਣ ਨਿਸ਼ਾਨ 
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ :- ਪਿੰਡ ਭਲੂਰ ਤੋਂ ਸਰਪੰਚ ਦਾ ਉਮੀਦਵਾਰ ਨੌਜਵਾਨ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਭਲੂਰ ਜੁਅੱਰਤ ਨਾਲ ਕੰਮ ਕਰਨ ਵਾਲਾ ਹਿੰਮਤੀ ਨੌਜਵਾਨ ਹੈ। ਇੱਥੇ ਇਹ ਗੱਲ ਵੀ ਸਮੁੱਚੇ ਭਲੂਰ ਲਈ ਲਾਭਦਾਇਕ ਹੈ ਕਿ ਉਸਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਥਾਪੜਾ ਹੈ ਅਤੇ ਪਹਿਲਾਂ ਵੀ ਉਸਨੇ ਬਿਨਾਂ ਸਰਪੰਚੀ ਤੋਂ ਆਪਣੇ ਨਗਰ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਹੈ। ਅਰਸ਼ ਭਲੂਰ ਦੀ ਸਮੁੱਚੀ ਟੀਮ ਵੱਲੋਂ ਪਿੰਡ ਦੀਆਂ ਧੀਆਂ ਧਿਆਣੀਆਂ ਦੇ ਵਿਆਹ ਮੌਕੇ 5100/ਰੁਪਏ ਦੀ ਸ਼ਗਨ ਸਕੀਮ ਦਾ ਲਿਆ ਫ਼ੈਸਲਾ ਬਹੁਤ ਸ਼ਲਾਘਾਯੋਗ ਸਾਬਿਤ ਹੋਵੇਗਾ। ਇੱਥੇ ਗੱਲਬਾਤ ਕਰਦਿਆਂ ਪਿੰਡ ਦੇ ਲੋਕਾਂ ਨੇ ਕਿਹਾ ਕਿ ਸਰਕਾਰੀ ਸਕੂਲ, ਹਸਪਤਾਲ, ਸਟੇਡੀਅਮ, ਸੀਵਰੇਜ਼, ਕੱਚਿਆਂ ਰਾਹਾਂ ਨੂੰ ਪੱਕਿਆਂ ‘ਚ ਤਬਦੀਲ ਕਰਨਾ, ਨਸ਼ੇ ਵਰਗੇ ਕੋਹੜ ਤੋਂ ਨੌਜਵਾਨਾਂ ਨੂੰ ਪਿਆਰ ਸਹਿਤ ਵਾਪਿਸ ਮੋੜਨਾ ਅਤੇ ਪਿੰਡ ਨੂੰ ਖੂਬਸੂਰਤ ਪਾਰਕਾਂ ਦੇਣ ਵਰਗੇ ਅਨੇਕਾਂ ਹੀ ਕੰਮਾਂ ਨੂੰ ਨਿਪਟਾਉਣ ਲਈ ਅਰਸ਼ ਭਲੂਰ ਪਿਛਲੇ ਸਮੇਂ ਤੋਂ ਹੀ ਤਤਪਰ ਹੈ । ਇਸ ਮੌਕੇ ਸੂਬੇਦਾਰ ਗੁਰਚਰਨ ਸਿੰਘ ਉਰਫ਼ ਪੱਪੂ ਖੋਸਾ, ਬਲਜੀਤ ਸਿੰਘ ਬਰਾੜ, ਮੀਤ ਸਿੰਘ ਢਿੱਲੋਂ, ਗੁਰਮੀਤ ਸਿੱਘ ਭਾਊ, ਰਾਜਾ ਸਿੰਘ ਢਿੱਲੋਂ, ਜਸਪਾਲ ਸਿੰਘ ਕਾਕਾ, ਮਲਕੀਤ ਸਿੰਘ ਜਟਾਣਾ, ਛਿੰਦਾ ਸਿੰਘ ਭਲੂਰ , ਗੁਰਪ੍ਰੀਤ ਸਿੰਘ ਢਿੱਲੋਂ ਅਤੇ ਹੋਰ ਸੂਝਵਾਨ ਲੋਕਾਂ ਨੇ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਭਲੂਰ ਨੂੰ ਹਮਾਇਤ ਦਿੰਦਿਆਂ ਕਿਹਾ ਕਿ ਸਾਰਾ ਨਗਰ ਜਾਣਦਾ ਹੈ ਕਿ ਸੱਚ ਕੀਹਦੇ ਪੱਲੇ ਹੈ। ਝੂਠ ਦਾ ਸਹਾਰਾ ਲੈਣ ਵਾਲੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ ਜਾਣਦੇ। ਸੋ ਪਿੰਡ ਵਾਸੀਓ ! 15 ਅਕਤੂਬਰ ਨੂੰ ਬੈਲਟ ਪੇਪਰ ਦੇ ਲੜੀ ਨੰਬਰ ਦੋ ‘ਤੇ ‘ਘੜੇ’ ਦੇ ਨਿਸ਼ਾਨ ਉੱਪਰ ਮੋਹਰਾਂ ਲਾ ਕੇ ਸੱਚ ਦਾ ਸਾਥ ਦੇਣਾ ਨਾ ਭੁੱਲਣਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਸਬਾ ਅੱਪਰਾ ਤੋਂ ਸਰਪੰਚੀ ਦੇ ਅਹੁਦੇ ਲਈ ਗੁਰਪਾਲ ਸਿੰਘ ਸਹੋਤਾ (ਸਾਬਕਾ ਪੰਚ) ਪ੍ਰਮੁੱਖ ਦਾਅਵੇਦਾਰ ਵਜੋਂ ਉੱਭਰ ਕੇ ਸਾਹਮਣੇ ਆਏ
Next articleਡਾ. ਚਰਨਜੀਤ ਸਿੰਘ ਗੁਮਟਾਲਾ ਵੱਲੋਂ ਚੋਣਾਂ ਵੋਟਿੰਗ ਮਸ਼ੀਨਾਂ ਦੀ ਥਾਂ ‘ਤੇ ਬੈਲਟ ਪੇਪਰਾਂ ਰਾਹੀਂ ਕਰਵਾਉਣ ਦੀ ਮੰਗ