(ਸਮਾਜ ਵੀਕਲੀ)
ਤੂੰ ਤੁਰਿਆ ਜਾਹ ਤੂੰ ਤੁਰਿਆ ਜਾ,
ਜੇ ਪਾਉਣੀ ਮੰਜਿਲ ਫੇਰ ਤੁਰਿਆ ਜਾ,
ਬੜੇ ਔਖੇ ਰਾਹ ਵੀ ਆਉਣਗੇ ਤੈਨੂੰ,
ਬੜੇ ਡਰ ਵੀ ਲੋਕ ਦਿਖਾਉਣਗੇ ਤੈਨੂੰ,
ਤੂੰ ਸੋਚ ਚੰਗੀ ਤੇ ਬੱਸ ਤੁਰਿਆ ਜਾ,
ਤੂੰ ਤੁਰਿਆ ਜਾਹ ਤੂੰ ਤੁਰਿਆ ਜਾ।
ਪਹਿਲਾਂ ਪਹਿਲ ਰਾਹ ਔਖੇ ਲਗਦੇ,
ਜਦੋਂ ਮਨ ਬਣਾ ਲਿਆ ਫੇਰ ਸੌਖੇ ਲਗਦੇ,
ਸਾਫ਼ ਰਹਿੰਦੇ ਨੇ ਪਾਣੀ ਜਿਹੜੇ ਵਗਦੇ,
ਖੜੇ ਪਾਣੀ ਸਦਾ ਰਹਿੰਦੇ ਨੇ ਸੜਦੇ,
ਤੂੰ ਖੜ੍ਹੇ ਪਾਣੀ ਵਾਂਗ ਨਾ ਖੜਦਾ ਜਾ,
ਤੂੰ ਤੁਰਿਆ ਜਾਹ ਤੂੰ ਤੁਰਿਆ ਜਾ।
ਇੱਕ ਦਿਨ ਮੰਜਿਲ ਪਾ ਲਵੇਂਗਾ,
ਜੋ ਸੋਚਿਆ ਜਿੰਦਗੀ ਚ ਪਾ ਲਵੇਂਗਾ,
ਤੂੰ ਕਰਦਾ ਸੰਘਰਸ਼ ਤੁਰਿਆ ਜਾ,
ਤੂੰ ਤੁਰਿਆ ਜਾਹ ਤੂੰ ਤੁਰਿਆ ਜਾ।
ਲੋਕਾਂ ਦੇ ਤਾਹਨਿਆਂ ਤੋਂ ਡਰਦਾ,
ਤੂੰ ਰਾਹ ਵਿੱਚ ਨਾ ਰੁਕਦਾ ਜਾ,
ਮੰਜਿਲ ਨੂੰ ਨਿਸ਼ਾਨਾ ਬਣਾ ਕੇ,
ਤੂੰ ਵੱਲ ਮੰਜਿਲ ਦੇ ਵਧਦਾ ਜਾ ,
ਧਰਮਿੰਦਰ ਐਵੈ ਲੋਕ ਬੋਲੀ ਜਾਂਦੇ,
ਤੂੰ ਅਪਣਾ ਕੰਮ ਕਰਦਾ ਜਾ,
ਤੂੰ ਤੁਰਿਆ ਜਾਹ ਤੂੰ ਤੁਰਿਆ ਜਾ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly