(ਸਮਾਜ ਵੀਕਲੀ)
ਕਿਸੇ ਦਾ ਹੋਣ ਲਈ,
ਕੁਝ ਗੁਆਉਣਾ ਪੈਦੈ।
ਮੈਂ ਗੁਆ ਲਿਆ ਏ,
ਮੇਰੇ ਵਿਚ!
ਮੈਂ ਨਹੀ ਹੁਣ,
ਸਿਰਫ ਤੂੰ ਏ।
ਤੂੰ
ਤੇਰੇ ਤੋਂ ਸ਼ੁਰੂ
ਤੇਰੇ ਤੇ ਖਤਮ
ਮੇਰੀਆਂ
ਮੁਹੱਬਤ
ਤੇ
ਸਹਿਜ ਭਰੀਆਂ
ਅੱਖਾਂ ਵਿੱਚ
ਇਕਾਗਰ ਹੋ ਕੇ
ਵੇਖ
ਤੈਨੂੰ ਤੂੰ ਨਜ਼ਰ ਆਏਗਾ
ਪਰ!
ਧਿਆਨ ਰਹੇ
ਮੁਹੱਬਤ ਦੇ ਰਾਹ ਤੇ
ਗੁਆਚ ਜਾਣਾ ਪੈਂਦੈ।
ਸਿਮਰਨਜੀਤ ਕੌਰ ਸਿਮਰ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly